Healthy Weight Loss drink: ਜੇਕਰ ਤੁਸੀਂ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ ਪਰ ਜਿੰਮ ਅਤੇ ਐਕਸਰਸਾਈਜ਼ ਲਈ ਸਮਾਂ ਨਹੀਂ ਕੱਢ ਪਾ ਰਹੇ ਹੋ ਤਾਂ ਚਿੰਤਾ ਨਾ ਕਰੋ। ਅੱਜ ਅਸੀਂ ਤੁਹਾਨੂੰ ਇੱਕ ਹੋਮਮੇਡ ਡ੍ਰਿੰਕ ਬਾਰੇ ਦੱਸਾਂਗੇ ਜੋ ਨਾ ਸਿਰਫ਼ ਭਾਰ ਘਟਾਉਣ ‘ਚ ਮਦਦ ਕਰੇਗੀ ਬਲਕਿ ਇਸ ਨਾਲ ਬਾਡੀ ਵੀ ਡੀਟੌਕਸ ਹੋਵੇਗੀ। ਆਓ ਤੁਹਾਨੂੰ ਦੱਸਦੇ ਹਾਂ ਡ੍ਰਿੰਕ ਬਣਾਉਣ ਅਤੇ ਪੀਣ ਦਾ ਤਰੀਕਾ।
ਇਸ ਲਈ ਤੁਹਾਨੂੰ ਚਾਹੀਦਾ ਹੈ
- ਸੌਂਫ – 1 ਚੱਮਚ
- ਪਾਣੀ – 1 ਗਲਾਸ
- ਕਾਲੀ ਮਿਰਚ
- ਸ਼ਹਿਦ
- ਅਦਰਕ
ਚਾਹ ਬਣਾਉਣ ਦਾ ਤਰੀਕਾ
- ਰਾਤ ਨੂੰ ਸੌਣ ਤੋਂ ਪਹਿਲਾਂ 1 ਗਲਾਸ ਪਾਣੀ ‘ਚ 1 ਚੱਮਚ ਸੌਂਫ ਪਾ ਕੇ ਭਿਓ ਦਿਓ। ਇਸ ਨੂੰ ਰਾਤ ਭਰ ਲਈ ਛੱਡ ਦਿਓ।
- ਸਵੇਰੇ ਇਸ ਨੂੰ ਪਾਣੀ ਨਾਲ ਉਬਾਲੋ। ਜਦੋਂ ਉਬਾਲ ਆ ਜਾਵੇ ਤਾਂ ਗੈਸ ਘੱਟ ਕਰ ਦਿਓ। ਇਸ ‘ਚ ਥੋੜ੍ਹਾ ਜਿਹਾ ਅਦਰਕ ਅਤੇ ਕਾਲੀ ਮਿਰਚ ਮਿਲਾਓ।
- ਜਦੋਂ ਚਾਹ ਅੱਧੀ ਰਹਿ ਜਾਵੇ ਤਾਂ ਡ੍ਰਿੰਕ ਨੂੰ ਗਲਾਸ ‘ਚ ਛਾਣਕੇ ਕੱਢ ਲਓ। ਚਾਹ ਗੁਣਗੁਣੀ ਹੋ ਜਾਵੇ ਤਾਂ ਇਸ ‘ਚ ਸ਼ਹਿਦ ਮਿਲਾ ਕੇ ਪੀਓ। ਤੁਸੀਂ ਚਾਹੋ ਤਾਂ ਸ਼ਹਿਦ ਦੀ ਬਜਾਏ ਗੁੜ ਵੀ ਪਾ ਸਕਦੇ ਹੋ।
ਕਿਵੇਂ ਪਈਏ ਚਾਹ: ਨਾਸ਼ਤੇ ਤੋਂ 30 ਮਿੰਟ ਪਹਿਲਾਂ ਇਸ ਡਰਿੰਕ ਨੂੰ ਪੀਣਾ ਸ਼ੁਰੂ ਕਰ ਦਿਓ। ਇਸ ਨਾਲ ਭਾਰ ਵੀ ਘੱਟ ਹੋਵੇਗਾ ਅਤੇ ਸਰੀਰ ‘ਚ ਮੌਜੂਦ ਜ਼ਹਿਰੀਲੇ ਤੱਤ ਵੀ ਬਾਹਰ ਨਿਕਲਣਗੇ। ਨਾਲ ਹੀ ਇਸ ਡਰਿੰਕ ਨਾਲ ਚਿਹਰੇ ਵੀ ਗਲੋਂ ਕਰੇਗਾ।
ਕਿਉਂ ਫਾਇਦੇਮੰਦ ਹੈ ਇਹ ਡਰਿੰਕ: ਸੌਂਫ ਐਸੀਡਿਟੀ, ਗੈਸ, ਪੇਟ ਦਰਦ ਅਤੇ ਬਦਹਜ਼ਮੀ ਨੂੰ ਰੋਕਣ ‘ਚ ਮਦਦ ਕਰਦੀ ਹੈ ਅਤੇ ਪਾਚਨ ਤੰਤਰ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦੀ ਹੈ। ਨਾਲ ਹੀ ਇਹ ਡ੍ਰਿੰਕ ਮੈਟਾਬੋਲਿਜ਼ਮ ਨੂੰ ਵਧਾਉਣ ‘ਚ ਵੀ ਮਦਦ ਕਰਦਾ ਹੈ, ਜਿਸ ਨਾਲ ਭਾਰ ਘਟਾਉਣ ‘ਚ ਬਹੁਤ ਮਦਦ ਮਿਲਦੀ ਹੈ।
ਇਨ੍ਹਾਂ ਗੱਲਾਂ ਦਾ ਵੀ ਰੱਖੋ ਧਿਆਨ
- ਡ੍ਰਿੰਕ ਪੀਣ ਦੇ ਨਾਲ-ਨਾਲ ਆਪਣੀ ਡਾਇਟ ਦਾ ਵੀ ਖਾਸ ਧਿਆਨ ਰੱਖੋ। ਜੰਕ, ਪ੍ਰੋਸੈਸਡ ਭੋਜਨਾਂ ਤੋਂ ਜਿੰਨਾ ਹੋ ਸਕੇ ਪਰਹੇਜ਼ ਕਰੋ। ਨਾਲ ਹੀ ਹੈਲਥੀ ਭੋਜਨ ਲਓ।
- ਇਸ ਦੇ ਨਾਲ ਹੀ ਬਾਹਰ ਦੇ ਭੋਜਨ ਅਤੇ ਮਿੱਠੇ ਤੋਂ ਪਰਹੇਜ਼ ਕਰੋ। ਜਿੰਨਾ ਹੋ ਸਕੇ ਨਮਕ ਦਾ ਸੇਵਨ ਘੱਟ ਕਰੋ।
- ਭੋਜਨ ‘ਚ ਫਾਈਬਰ ਨਾਲ ਭਰਪੂਰ ਫਲ ਅਤੇ ਸਬਜ਼ੀਆਂ ਦਾ ਜ਼ਿਆਦਾ ਸੇਵਨ ਕਰੋ।
- ਜੇ ਤੁਸੀਂ ਭਾਰ ਘਟਾਉਣ ਲਈ ਜਿੰਮ ਨਹੀਂ ਜਾ ਸਕਦੇ ਤਾਂ ਸੈਰ ਅਤੇ ਯੋਗਾ ਦਾ ਸਹਾਰਾ ਲਓ। ਨਾਲ ਹੀ ਖਾਣੇ ਤੋਂ ਬਾਅਦ ਘੱਟੋ-ਘੱਟ 15 ਮਿੰਟ ਸੈਰ ਕਰੋ।