ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਕਰਾਰੀ ਹਾਰ ਤੋਂ ਬਾਅਦ ਹੁਣ ਕਾਂਗਰਸ ਦੀਆਂ ਅੱਖਾਂ ਖੁੱਲ੍ਹ ਗਈਆਂ ਹਨ। ਕਾਂਗਰਸ ਹਾਈਕਮਾਨ ਨੂੰ ਹੁਣ ਸਮਝ ਆ ਚੁੱਕਾ ਹੈ ਕਿ ਉਨ੍ਹਾਂ ਦੀ ਹਾਰ ਦਾ ਮੁੱਖ ਕਾਰਨ ਪਾਰਟੀ ਵਿਚਲਾ ਕਲੇਸ਼ ਸੀ, ਆਪਣੀਆਂ ਪਿਛਲੀਆਂ ਗਲਤੀਆਂ ਤੋਂ ਨਸੀਹਤ ਲੈ ਕੇ ਉਸੇ ਕਲੇਸ਼ ਨੂੰ ਖ਼ਤਮ ਕਰਨ ਲਈ ਕਾਂਗਰਸ ਸਾਰਿਆਂ ਵਿੱਚ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਕਰਨ ਲੱਗੀ ਹੈ।
ਇਸ ਲਈ ਹਾਈਕਮਾਨ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸੂਬਾ ਕਾਂਗਰਸ ਪ੍ਰਧਾਨ, ਭਾਰਤ ਭੂਸ਼ਣ ਆਸ਼ੂ ਨੂੰ ਕਾਰਜਕਾਰੀ ਪ੍ਰਧਾਨ, ਪ੍ਰਤਾਪ ਸਿੰਘ ਬਾਜਵਾ ਨੂੰ ਵਿਰੋਧੀ ਧਿਰ ਦਾ ਨੇਤਾ ਤੇ ਰਾਜਕੁਮਾਰ ਚੱਬੇਵਾਲ ਨੂੰ ਵਿਰੋਧੀ ਧਿਰ ਦਾ ਉਪ ਨੇਤਾ ਬਣਾ ਕੇ ਪੰਜਾਬ ਵਿੱਚ ਖੇਤਰ, ਤਜਰਬੇ ਤੇ ਜਾਤੀ ਸਮੀਕਰਣ ਬਿਠਾ ਦਿੱਤੇ ਹਨ ਕਿਉਂਕਿ ਹੁਣ ਕਾਂਗਰਸ ਦਾ ਟਾਰਗੇਟ 2024 ਦੀਆਂ ਲੋਕ ਸਭਾ ਚੋਣਾਂ ਹਨ।
ਅਮਰਿੰਦਰ ਸਿੰਘ ਰਾਜਾ ਵੜਿੰਗ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਰਹੇ ਹਨ ਤੇ ਨੌਜਵਾਨ ਹਨ। ਕਾਂਗਰਸ ਨੇ ਉਨ੍ਹਾਂ ਨੂੰ ਸੂਬਾ ਕਾਂਗਰਸ ਕਮੇਟੀ ਦੀ ਪ੍ਰਧਾਨ ਬਣਆ ਕੇ ਨੌਜਵਾਨਾਂ ਨੂੰ ਸਾਧਣ ਦੀ ਕੋਸ਼ਿਸ਼ ਕੀਤੀ ਹੈ। ਨਾਲ ਹੀ ਰਾਜਾ ਵੜਿੰਗ ਉਸ ਖੇਤਰ ਤੋਂ ਆਉਂਦੇ ਹਨ, ਜਿਥੇ ਵਿਧਾਨ ਸਭਾ ਵਿਚ ਸਭ ਤੋਂ ਵੱਧ 69 ਸੀਟਾਂ ਹਨ। ਇਥੋਂ ਤੱਕ ਕਿ ਮੁੱਖ ਮੰਤਰੀ ਵੀ ਉਸੇ ਖੇਤਰ ਤੋਂ ਹਨ। ਉਂਝ ਵੀ ਰਾਜਾ ਵੜਿੰਗ ਐਗ੍ਰੇਸਿਵ ਨੇਤਾ ਹਨ ਤੇ ਉਨ੍ਹਾਂ ਕੋਲ ਸੰਗਠਨ ਨੂੰ ਚਲਾਉਣ ਦਾ ਤਜਰਬਾ ਵੀ ਹੈ।
ਕਾਂਗਰਸ ਹਾਈਕਮਾਨ ਨੇ ਬਹੁਤ ਸੋਝ ਸਮਝ ਕੇ ਵਿਰੋਧੀ ਧਿਰ ਨੇਤਾ ਦੇ ਰੂਪ ਵਿੱਚ ਪ੍ਰਤਾਪ ਸਿੰਘ ਬਾਜਵਾ ਨੂੰ ਚੁਣਿਆ ਹੈ। ਉਹ ਸਾਂਸਦ ਰਹੇ ਹਨ ਤੇ ਸਿਆਸਤ ਵਿੱਚ ਕਾਫੀ ਪੁਰਾਣੇ ਹਨ। ਉਨ੍ਹਾਂ ਨੂੰ ਸੰਸਦ ਦਾ ਲੰਮਾ-ਚੌੜਾ ਤਜਰਬਾ ਹੈ। ਵਿਧਾਨ ਸਭਾ ਵਿੱਚ ਸਰਕਾਰ ਦੀ ਘੇਰਾਬੰਦੀ ਕਿਵੇਂ ਕਰਨੀ ਹੈ, ਇਸ ਦੇ ਸਾਰੇ ਦਾਅਪੇਚ ਉਹ ਜਾਣਦੇ ਹਨ। ਸਭ ਤੋਂ ਵੱਡੀ ਗੱਲ ਹੈ ਕਿ ਉਹ ਸਦਨ ਵਿੱਚ ਪਾਰਟੀ ਦੇ ਸੀਨੀਅਰ ਨੇਤਾ ਵੀ ਹਨ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਕਾਂਗਰਸ ਹਾਈਕਮਾਨ ਨੇ ਭਾਰਤ ਭੂਸ਼ਣ ਆਸ਼ੂ ਨੂੰ ਕਾਰਜਕਾਰੀ ਪ੍ਰਧਾਨ ਬਣਾ ਕੇ ਸ਼ਹਿਰੀ ਖੇਤਰ ਨੂੰ ਸਾਧਣ ਦੇ ਨਾਲ-ਨਾਲ ਹਿੰਦੂ ਭਾਈਚਾਰੇ ਨੂੰ ਵੀ ਸਾਧਣ ਦੀ ਕੋਸ਼ਿਸ਼ ਕੀਤੀ ਹੈ। ਜੋ ਵੀ ਨਿਯੁਕਤੀਆਂ ਕੀਤੀਆਂ ਗਈਆਂ ਹਨ, ਇਸ ਵਿੱਚ ਸਾਰੇ ਖੇਤਰਾਂ ਨੂੰ ਬਰਾਬਰ ਦੀ ਤਰਜੀਹ ਦਿੱਤੀ ਗਈ ਹੈ। ਮਾਲਵਾ ਤੋਂ ਜੇ ਸੂਬਾ ਪ੍ਰਧਾਨ ਹਨ ਤਾਂ ਮਾਝਾ ਤੋਂ ਵਿਰੋਧੀ ਧਿਰ ਦੇ ਨੇਤਾ ਹਨ। ਦੋਆਬੇ ਤੋਂ ਉਪ ਵਿਰੋਧੀ ਧਿਰ ਦੇ ਨੇਤਾ ਤੇ ਪੁਆਦ ਤੇ ਮਾਲਵਾ ਖੇਤਰ ਵਿਚਾਲੇ ਪੁਲ ਦਾ ਕੰਮ ਕਰਨ ਵਾਲੇ ਭਾਰਤ ਭੂਸ਼ਣ ਆਸ਼ੂ ਹਨ। ਵਿਧਾਨ ਸਭਾ ਵਿੱਚ ਵਿਰੋਧੀ ਧਇਰ ਦੇ ਉਪ ਨੇਤਾ ਵਜੋਂ ਹੁਸ਼ਿਆਰਪੁਰ ਦੀ ਰਿਜ਼ਰਵ ਸੀਟ ਤੋਂ ਵਿਧਾਇਕ ਡਾਕਟਰ ਰਾਜਕੁਮਾਰ ਚੱਬੇਵਾਲ ਨੂੰ ਚੁਣਿਆ ਹੈ।