ਅਮਰੀਕਾ ਦੇ ਨਿਊਯਾਰਕ ‘ਚ ਬਰੁਕਲਿਨ ਵਿੱਚ 36ਵੀਂ ਸਟ੍ਰੀਟ ਸਬਵੇਅ ਸਟੇਸ਼ਨ ‘ਤੇ ਮੰਗਲਵਾਰ ਨੂੰ ਹੋਈ ਭਿਆਨਕ ਗੋਲੀਬਾਰੀ ਵਿੱਚ ਘੱਟੋ-ਘੱਟ 16 ਲੋਕ ਜ਼ਖਮੀ ਹੋ ਗਏ। ਹਮਲਾਵਰ ਨੇ ਮੈਟਰੋ ਸਟੇਸ਼ਨ ਦੇ ਅੰਦਰ ਮੌਜੂਦ ਲੋਕਾਂ ‘ਤੇ ਗੋਲੀਆਂ ਚਲਾ ਦਿੱਤੀਆਂ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਹੁਣ ਨਿਊਯਾਰਕ ਪੁਲਿਸ ਨੇ ਇਸ ਘਟਨਾ ਨੂੰ ਲੈ ਕੇ ਬਿਆਨ ਜਾਰੀ ਕਰ ਕੇ ਹਮਲਾਵਰ ਦੀ ਪਛਾਣ ਦੱਸੀ ਹੈ।
ਨਿਊਯਾਰਕ ਦੇ ਪੁਲਿਸ ਕਮਿਸ਼ਨਰ ਕੀਚੰਤ ਸੀਵੇਲ ਨੇ ਸਪੱਸ਼ਟ ਕੀਤਾ ਹੈ ਕਿ 36 ਸਟ੍ਰੀਟ ਮੈਟਰੋ ਸਟੇਸ਼ਨ ‘ਤੇ ਹੋਈ ਗੋਲੀਬਾਰੀ ਕੋਈ ਅੱਤਵਾਦੀ ਘਟਨਾ ਨਹੀਂ ਹੈ ਅਤੇ ਪੁਲਿਸ ਗੋਲੀਬਾਰੀ ਦੇ ਨਜ਼ਰੀਏ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਨਾਲ ਹੀ ਉਨ੍ਹਾਂ ਦੱਸਿਆ ਕਿ ਹਮਲਾਵਰ ਅਜੇ ਤੱਕ ਪੁਲਿਸ ਦੇ ਹੱਥ ਨਹੀਂ ਲੱਗਾ ਹੈ।
ਪੁਲਿਸ ਨੇ 62 ਸਾਲਾ ਵਿਅਕਤੀ ਫਰੈਂਕ ਜੇਮਸ ਦੀ ਪਛਾਣ ਕੀਤੀ ਹੈ, ਜੋ ਫਿਲਾਡੇਲਫੀਆ ਦਾ ਰਹਿਣ ਵਾਲਾ ਹੈ। ਫਿਲਹਾਲ ਪੁਲਿਸ ਇਸ ਘਟਨਾ ਵਿੱਚ ਉਸਦੀ ਸ਼ਮੂਲੀਅਤ ਦੀ ਤਲਾਸ਼ ਕਰ ਰਹੀ ਹੈ। ਕੀਚੰਤ ਸੀਵੇਲ ਨੇ ਕਿਹਾ, ‘ਇਸ ਸਮੇਂ ਅਸੀਂ ਅਜੇ ਵੀ ਸ਼ੱਕੀ ਨੂੰ ਨਹੀਂ ਜਾਣਦੇ ਹਾਂ। ਇਹ ਵਿਅਕਤੀ ਹਿੰਸਾ ਦੇ ਇਰਾਦੇ ਨਾਲ ਟਰੇਨ ‘ਚ ਦਾਖਲ ਹੋਇਆ ਸੀ। ਅਸੀਂ ਇਸ ਦੀ ਉੱਚ ਪੱਧਰੀ ਜਾਂਚ ਕਰ ਰਹੇ ਹਾਂ।
p>ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”