ਬੇਸ਼ੱਕ ਪਾਕਿਸਤਾਨ ਵਿੱਚ ਸਿਆਸੀ ਸੰਕਟ ਖ਼ਤਮ ਹੋ ਚੁੱਕਾ ਹੈ ਪਰ ਸਿਆਸੀ ਪਾਰਟੀਆਂ ਖਾਸਕਰ ਇਮਰਾਨ ਖਾਨ ਦੀ ਪਾਰਟੀ ਪੀਟੀਆਈ ਤੇ ਹੋਰ ਸਾਰੀਆਂ ਪਾਰਟੀਆਂ ਦੀ ਟਕਰਾਹਤ ਸੰਸਦ ਤੋਂ ਲੈ ਕੇ ਰੋਡ ਤੱਕ ਨਜ਼ਰ ਆ ਰਹੀ ਹੈ। ਅਜਿਹਾ ਹੀ ਇੱਕ ਮਾਮਲਾ ਖ਼ੂਬ ਵਾਇਰਲ ਹੋ ਰਿਹਾ ਹੈ। ਇਸ ਵਿੱਚ ਇਮਰਾਨ ਖਾਨ ਦੀ ਪਾਰਟੀ ਦੇ ਇੱਕ ਸਾਂਸਦ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੂੰ ‘ਇੰਟਰਨੈਸ਼ਨਲ ਭਿਖਾਰੀ‘ ਬੋਲ ਰਹੇ ਹਨ। ਉਨ੍ਹਾਂ ਦਾ ਵੀਡੀਓ ਨੈਸ਼ਨਲ ਅਸੈਂਬਲੀ ਵਿੱਚ ਹੀ ਕਿਰਾਡ ਕੀਤਾ ਗਿਆ ਹੈ ਤੇ ਹੁਣ ਇਹ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ।
ਰਿਪੋਰਟਾਂ ਮੁਤਾਬਕ ਇਹ ਵੀਡੀਓ ਉਦੋਂ ਦਾ ਹੈ ਜਦੋਂ ਸ਼ਹਿਬਾਜ਼ ਸ਼ਰੀਫ ਪਾਕਿਸਤਾਨੀ ਸੰਸਦ ਵਿੱਚ ਭਰੋਸਗੀ ਵੋਟ ਹਾਸਲ ਕਰ ਰਹੇ ਸਨ, ਉਸ ਵੇਲੇ ਇਮਰਾਨ ਖਾਨ ਦੀ ਪਾਰਟੀ ਦੇ ਸਾਂਸਦ ਫਹੀਮ ਖਾਨ ਨੇ ਸ਼ਹਿਬਾਜ਼ ਨੂੰ ਇੰਟਰਨੈਸ਼ਨਲ ਭਿਖਾਰੀ ਦੱਸ ਕੇ ਇੱਕ ਵੀਡੀਓ ਪੋਸਟ ਕੀਤਾ। ਇਸ ਵੀਡੀਓ ਵਿੱਚ ਸ਼ਹਿਬਾਜ਼ ਸ਼ਰੀਫ ਵੀ ਨਜ਼ਰ ਆ ਰਹੇ ਹਨ। ਕਰਾਚੀ ਤੋਂ ਸਾਂਸਦ ਫਹੀਮ ਖਾਨ ਨੇ ਸ਼ਹਿਬਾਜ਼ ਸ਼ਰੀਫ ਦੇ ਸਾਹਮਣੇ ਹੀ ਇਹ ਵੀਡੀਓ ਸ਼ੂਟ ਕੀਤਾ ਹੈ। ਵੀਡੀਓ ਵਿੱਚ ਫਹੀਮ ਸਿਰਫ ਕੁਝ ਦੇਰ ਲਈ ਨਜ਼ਰ ਆਉਂਦੇ ਹਨ ਤੇ ਇਸ ਦੇ ਬਾਅਦ ਹ ਕੈਮਰਾ ਸ਼ਹਿਬਾਜ਼ ਸ਼ਰੀਫ ਵੱਲ ਮੋੜ ਦਿੰਦੇ ਹਨ। ਫਹੀਮ ਕਹਿੰਦੇ ਹਨ ਕਿ ਸ਼ਹਿਬਾਜ਼ਨ ਸ਼ਰੀਫ ਅੰਤਰਰਾਸ਼ਟਰੀ ਭਿਖਾਰੀ ਹਨ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਫਹੀਮ ਖਾਨ ਇਥੇ ਨਹੀਂ ਰੁਕਦੇ, ਉਹ ਵੀਡੀਓ ਵਿੱਚ ਚੀਕ-ਚੀਕ ਕੇ ਕਹਿੰਦੇ ਹਨ ਕਿ ਪੀਟੀਆਈ ਇੱਕ ਈਮਾਨਦਾਰ ਪਾਰਟੀ ਹੈ, ਜਦਕਿ ਸ਼ਹਿਬਾਜ਼ ਸ਼ਰੀਪ ਅਸਲੀ ਅੰਤਰਰਾਸ਼ਟਰੀ ਭਿਖਾਰੀ ਹਨ। ਇਹ ਸਾਨੂੰ ਭਿਖਾਰੀ ਕਹਿੰਦੇ ਹਨ, ਅਸੀਂ ਲੋਕ ਖੁਦਗਰਜ਼ ਹਾਂ, ਅਸੀਂ ਭਿਖਾਰੀ ਨਹੀਂ ਹਾਂ, ਸਗੋਂ ਇਹ ਆਦਮੀ ਭਿਖਾਰੀ ਹੈ। ਉਨ੍ਹਾਂ ਦੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਨ ਦੇ ਕੁਝ ਘੰਟੇ ਬਾਅਦ ਹੀ ਸ਼ਹਿਬਾਜ਼ ਸ਼ਰੀਫ ਨੇ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਦੀ ਕੁਰਸੀ ਸੰਭਾਲ ਲਈ।