ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਵੱਲੋਂ ਲਗਾਤਾਰ ਆਮ ਆਦਮੀ ਪਾਰਟੀ ਵੱਲੋਂ ਕੀਤੇ ਜਾ ਰਹੇ ਫੈਸਲਿਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕੇਜਰੀਵਾਲ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਛੱਡ ਕੇ ਸਿੱਧਾ ਪੰਜਾਬ ਦੇ ਚੀਫ ਸੈਕ੍ਰੇਟਰੀ, ਪਾਵਰ ਸੈਕ੍ਰੇਟਰੀ ਤੇ ਪ੍ਰਿੰਸੀਪਲ ਸੈਕ੍ਰੇਟਰੀ ਨੂੰ ਦਿੱਲੀ ਬੁਲਾਉਣ ਨੂੰ ਗਲਤ ਦੱਸਿਆ। ਖਹਿਰਾ ਨੇ ਕਿਹਾ ਕਿ ਕੇਜਰੀਵਾਲ ਕੋਲ ਕੀ ਅਧਿਕਾਰ ਹੈ ਅਜਿਹਾ ਕਰਨ ਦਾ ਹੈ। ਪਹਿਲੇ ਦਿਨ ਅਫਸਰ ਬੁਲਾਏ। ਡਾਇਰੈਕਟ ਮੀਟਿੰਗ ਕੀਤੀ ਜੋ ਕਿ ਗੈਰ-ਸੰਵਿਧਾਨਕ ਹੈ। ਦੂਜੇ ਦਿਨ ਭਗਵੰਤ ਮਾਨ ਦਿੱਲੀ ਪਹੁੰਚ ਗਏ । ਅਸਲ ਵਿਚ ਕੇਜਰੀਵਾਲ ਜਾਣਬੁਝ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ਰਮਿੰਦਾ ਕਰ ਰਹੇ ਹਨ।
ਬਾਅਦ ਵਿਚ CM ਮਾਨ ਨੇ ਕਿਹਾ ਕਿ ਕੇਜਰੀਵਾਲ ਸਾਬ੍ਹ ਨਾਲ ਬਹੁਤ ਹੀ ਚੰਗੀ ਮੀਟਿੰਗ ਰਹੀ ਤੇ ਅਸੀਂ ਜਲਦ ਹੀ ਐਲਾਨ ਕਰਾਂਗੇ। ਜਿਸ ਬਾਰੇ ਸਾਰਿਆਂ ਨੂੰ ਪਤਾ ਹੈ ਕਿ 300 ਯੂਨਿਟ ਫ੍ਰੀ ਬਿਜਲੀ ਦਾ ਐਲਾਨ ਹੀ ਕੀਤਾ ਜਾਣਾ ਹੈ। ਖਹਿਰਾ ਨੇ ਕਿਹਾ ਕਿ ਇਹ ਕਿੰਨਾ ਕੁ ਵੱਡਾ ਇਤਿਹਾਸਕ ਫੈਸਲਾ ਸੀ ਜੋ ਸਿਰਫ ਦਿੱਲੀ ਆ ਕੇ ਹੀ ਕੀਤਾ ਜਾਣਾ ਸੀ। ਉੁਨ੍ਹਾਂ ਕਿਹਾ ਕਿ ਕੇਜਰੀਵਾਲ ਦਾ ਇੱਕੋ-ਇੱਕ ਮਕਸਦ CM ਮਾਨ ਨੂੰ ਸ਼ਰਮਿੰਦਾ ਕਰਨਾ ਹੈ। ਪੰਜਾਬ ਵਿਚ ਪਹਿਲਾਂ ਹੀ 300 ਯੂਨਿਟ ਬਿਜਲੀ ਫ੍ਰੀ ਮਿਲ ਰਹੀ ਹੈ ਤੇ ਸਿਰਫ 100 ਬਿਜਲੀ ਯੂਨਿਟ ਹੋਰ ਫ੍ਰੀ ਦੇਣ ਲਈ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਲੋਕਾਂ ਦੀ ਕਚਿਹਰੀ ਵਿਚ ਉਨ੍ਹਾਂ ਦਾ ਕੱਦ ਘਟਾ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਖਹਿਰਾ ਨੇ ਕਿਹਾ ਕਿ ਲੋਕਾਂ ਨੇ ਪੁਰਾਣੀਆਂ ਦੋਵੇਂ ਪਾਰਟੀਆਂ ਤੇ ਸਿਸਟਮ ਤੋਂ ਨਾਰਾਜ਼ ਹੋ ਕੇ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਗੁੱਸੇ ਵਜੋਂ ਚੁਣਿਆ ਹੈ। ‘ਆਪ’ ਨੂੰ ਸੱਤਾ ਵਿਚ ਆਇਆ 1 ਮਹੀਨਾ ਹੋਇਆ ਗਿਆ ਪਰ ਅਜੇ ਤੱਕ ਚੋਣਾਂ ਦੌਰਾਨ ਜਿਹੜੀਆਂ ਤਿੰਨ ਗਾਰੰਟੀਆਂ ਪੈਨਸ਼ਨ, ਫੀਸਾਂ ਤੇ ਬਿਜਲੀ ਫ੍ਰੀ ਨੂੰ ਲੈ ਕੇ ਦਿੱਤੀਆਂ ਗਈਆਂ ਸਨ ਉਨ੍ਹਾਂ ‘ਤੇ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ।
ਇਹ ਵੀ ਪੜ੍ਹੋ : ਰਜ਼ੀਆ ਸੁਲਤਾਨਾ ਨੂੰ ਪੰਜਾਬ ਲੋਕ ਨਿਰਮਾਣ ਵਿਭਾਗ ਨਾਲ ਸਬੰਧਤ ਸਮਾਨ ਸਪੁਰਦ ਕਰਨ ਲਈ ਪੱਤਰ ਜਾਰੀ
ਰਾਜ ਸਭਾ ਮੈਂਬਰਾਂ ਦੀ ਚੋਣ ‘ਤੇ ਵੀ ਖਹਿਰਾ ਨੇ ‘ਆਪ’ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਚੰਡੀਗੜ੍ਹ ਦਾ ਮੁੱਦਾ ਗਰਮਾਇਆ ਪਿਆ ਹੈ ਤੇ ਰਾਘਵ ਚੱਢਾ ਮਾਡਲਿੰਗ ਕਰ ਰਹੇ ਹਨ। ਸੰਨੀ ਅਰੋੜਾ ਤੇ ਅਸ਼ੋਕ ਮਿੱਤਲ ਦਾ ਪੰਜਾਬ ਨਾਲ ਕੋਈ ਸਰੋਕਾਰ ਨਹੀਂ ਹੈ ਤੇ ਉਨ੍ਹਾਂ ਨੂੰ ਰਾਜ ਸਭਾ ਦਾ ਮੈਂਬਰ ਬਣਾ ਦਿੱਤਾ ਗਿਆ। ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਕੁਚਲ ਕੇ ਦੋ ਅਮੀਰਾਂ ਨੂੰ ਚੁਣ ਲਿਆ ਗਿਆ। ਇਹ ਵੀ ਚਰਚਾ ਹੈ ਕਿ ਕੇਜਰੀਵਾਲ ਨੇ ਇਹ ਦੋਵੇਂ ਸੀਟਾਂ ਪੈਸੇ ਲੈ ਕੇ ਦਿੱਤੀਆਂ ਹਨ।