ਅੱਜ ਜਲੰਧਰ ਵਿੱਚ ਪੰਜਾਬ ਦੇ ਅਫ਼ਸਰਾਂ ਦੇ ਨਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਮੀਟਿੰਗ ‘ਤੇ ਸੀ.ਐੱਮ. ਭਗਵੰਤ ਮਾਨ ਨੇ ਸਫਾਈ ਦਿੰਦਿਆਂ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਜੇ ਪੰਜਾਬ ਦੀ ਭਲਾਈ ਲਈ ਅਫਸਰਾਂ ਨੂੰ ਇਜ਼ਰਾਈਲ ਵੀ ਭੇਜਣਾ ਪਿਆ ਤਾਂ ਮੈਂ ਭੇਜਾਂਗਾ।
ਸੀ.ਐੱਮ. ਮਾਨ ਨੇ ਇਸ ਨੂੰ ਟ੍ਰੇਨਿੰਗ ਨਾਲ ਜੁੜਿਆ ਪ੍ਰੋਗਰਾਮ ਦੱਸਿਆ। ਸੀ.ਐੱਮ. ਮਾਨ ਨੇ ਕਿਹਾ ਕਿ ਉਨ੍ਹਾਂ ਦੇ ਹੁਕਮ ‘ਤੇ ਰਾਜ ਸਰਕਾਰ ਦੇ ਸੀਨੀਅਰ ਅਧਿਕਾਰੀ ਕੁਝ ਦਿਨ ਪਹਿਲਾਂ ਦਿੱਲੀ ਵਿੱਚ ਟ੍ਰੇਨਿੰਗ ਲਈ ਗਏ ਸਨ।
ਇਸ ਮੁੱਦੇ ‘ਤੇ ਬੇਵਜ੍ਹਾ ਹੱਲਾ ਮਚਾਉਣ ‘ਤੇ ਸੀ.ਐੱਮ. ਮਾਨ ਨੇ ਕਿਹਾ ਕਿ ਜਿਥੇ ਵੀ ਲੋੜ ਹੋਵੇਗੀ ਉਹ ਅਧਿਕਾਰੀਆਂ ਨੂੰ ਉਨ੍ਹਾਂ ਦੇ ਪ੍ਰਸ਼ਾਸਨਿਕ ਕੌਸ਼ਲਤੇ ਮੁਹਾਰਤਾ ਨੂੰ ਤੇਜ਼ ਕਰਨ ਲਈ ਭੇਜਣਗੇ। ਕਿਸੇ ਨੂੰ ਇਸ ‘ਤੇ ਇਤਰਾਜ਼ ਨਹੀਂ ਹੋਣਾ ਚਾਹੀਦਾ।
ਮੁੱਖ ਮੰਤਰੀ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ ਕਿ ਇਹ ਅਫਸਰ ਦੂਜੇ ਰਾਜ ਵਿਚ ਗਏ ਹਨ। ਇਹ ਉਹੀ ਅਫਸਰ ਸਨ ਜੋ ਪਹਿਲਾਂ ਟ੍ਰੇਨਿੰਗ ਲਈ ਤਾਮਿਲਨਾਡੂ ਵਰਗੇ ਰਾਜਾਂ ਵਿੱਚ ਵੀ ਗਏ ਸਨ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਉਨ੍ਹਾਂ ਕਿਹਾ ਕਿ 16 ਅਪ੍ਰੈਲ ਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜਾਏਗਾ ਕਿ ਅਫਸਰ ਦਿੱਲੀ ਕਿਉਂ ਗਏ ਸਨ। ਕੈਪਟਨ ਤੇ ਹੋਰ ਵਿਰੋਧੀ ਪਾਰਟੀਆਂ ਕਹਿ ਰਹੀਆਂ ਹਨ ਕਿ ਸਾਨੂੰ ਸਾਈਡਲਾਈਨ ਕੀਤਾ ਜਾ ਰਿਹਾ ਹੈ, ਪਾਰਟੀ ਵਿੱਚ ਤਾਂ ਭਗਵੰਤ ਮਾਨ ਅਸਹਿਜ ਨਜ਼ਰ ਆਏ। ਉਨ੍ਹਾਂ ਜਵਾਬ ਦਿੰਦੇ ਹੋਏ ਕਿਹਾ ਕਿ ਕੌਣ ਕਹਿ ਰਿਹਾ ਹੈ ਕਿ ਮੈਨੂੰ ਸਾਈਡ ਲਾਈਨ ਕੀਤਾ ਜਾ ਰਿਹਾ ਹੈ। ਸਾਰੇ ਫੈਸਲੇ ਮੈਂ ਖੁਦ ਲੈ ਰਿਹਾ ਹਾਂ, ਮੈਨੂੰ ਕੋਈ ਸਾਈਡ ਲਾਈਨ ਨਹੀਂ ਕੀਤਾ ਜਾ ਰਿਹਾ।