ਚੰਡੀਗੜ੍ਹ : ਗਰਮੀ ਇਸ ਵਾਰ ਅਪ੍ਰੈਲ ਵਿੱਚ ਹੀ ਆਪਣੇ ਤੇਵਰ ਵਿਖਾਉਣ ਲੱਗ ਗਈ ਹੈ। ਪਾਰਾ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਜਿਸ ਕਰਕੇ ਪਾਣੀ ਦੀ ਬੱਚਤ ਕਰਨੀ ਵੀ ਜ਼ਰੂਰੀ ਹੋ ਜਾਂਦੀ ਹੈ, ਤਾਂਜੋ ਆਉਣ ਵਾਲੇ ਦਿਨਾਂ ਵਿੱਚ ਪਾਣੀ ਦੀ ਦਿੱਕਤ ਨਾ ਹੋਵੇ। ਪਰ ਫਿਰ ਵੀ ਕੁਝ ਲੋਕ ਪਾਣੀ ਦੀ ਬਰਬਾਦੀ ਕਰਨ ਤੋਂ ਬਾਜ਼ ਨਹੀਂ ਆਉਂਦੇ, ਚੰਡੀਗੜ੍ਹ ਵਿੱਚ ਰਹਿ ਰਹੇ ਅਜਿਹੇ ਲੋਕਾਂ ਦੀ ਹੁਣ ਖੈਰ ਨਹੀਂ।
ਦਰਅਸਲ ਚੰਡੀਗੜ੍ਹ ਨਗਰ ਨਿਗਮ ਵੱਲੋਂ 15 ਅਪ੍ਰੈਲ ਤੋਂ 30 ਜੂਨ ਤੱਕ ਪਾਣੀ ਦੀ ਬਰਬਾਦੀ ਕਰਨ ਵਾਲੇ ਲੋਕਾਂ ਨੂੰ 5,000 ਰੁਪਏ ਜੁਰਮਾਨਾ ਭਰਨਾ ਪਏਗਾ। ਵਾਰ-ਵਾਰ ਉਲੰਘਣਾ ਕਰਨ ਵਾਲੇ ਆਪਣੇ ਪਾਣੀ ਦਾ ਕੁਨੈਕਸ਼ਨ ਵੀ ਗੁਆ ਸਕਦੇ ਹਨ।
ਅਣਜਾਣੇ ਵਿੱਚ ਬਰਬਾਦੀ ਦੇ ਮਾਮਲੇ ਵਿੱਚ ਜਿਵੇਂਕਿ ਪਾਈਪ ਜਾਂ ਪਾਣੀ ਦੀ ਟੈਂਕੀ ਵਿੱਚ ਲੀਕ ਹੋਣ ‘ਤੇ ਉਲੰਘਣਾ ਕਰਨ ਵਾਲੇ ਨੂੰ ਦੋ ਦਿਨਾਂ ਦਾ ਨੋਟਿਸ ਮਿਲੇਗਾ। ਪਾਲਣਾ ਨਾ ਕਰਨ ਦੀ ਸੂਰਤ ਵਿੱਚ ਜੁਰਮਾਨਾ ਲਗਾਇਆ ਜਾਵੇਗਾ।
ਹੋਜ਼ਪਾਈਪਾਂ ਲਾ ਕੇ ਕਾਰਾਂ ਧੋਣ ਜਾਂ ਲਾਅਨ ਨੂੰ ਪਾਣੀ ਦੇਣ ਦੀ ਸੂਰਤ ਵਿੱਚ ਮੌਕੇ ‘ਤੇ ਹੀ ਚਾਲਾਨ ਕੱਟਿਆ ਜਾਵੇਗਾ। ਹਾਲਾਂਕਿ ਲੋਕ ਬਾਲਟੀਆਂ ਵਿੱਚ ਪਾਣੀ ਲੈ ਕੇ ਅਜਿਹੇ ਕੰਮ ਕਰ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਲੋਕਾਂ ਨੂੰ ਸਵੇਰੇ ਵਿਹੜੇ ਧੋਣ ਜਾਂ ਲਾਅਨ ਦੀ ਸਿੰਚਾਈ ਨਾ ਕਰਨ ਬਾਰੇ ਵੀ ਕਿਹਾ ਗਿਆ ਹੈ। ਲੋਕਾਂ ਨੂੰ ਮੇਨ ਵਾਟਰ ਸਪਲਾਈ ਲਾਈਨ ‘ਤੇ ਬੂਸਟਰ ਪੰਪਾਂ ਦੀ ਵਰਤੋਂ ਵੀ ਨਹੀਂ ਕਰਨੀ ਚਾਹੀਦੀ। ਜੇ ਅਜਿਹੀਆਂ ਉਲੰਘਣਾ ਕਰਨ ਵਾਲੇ ਲੋਕਾਂ ਵੱਲੋਂ ਜੁਰਮਾਨਾ ਅਦਾ ਨਹੀਂ ਕੀਤਾ ਜਾਂਦਾ ਹੈ, ਤਾਂ ਇਸਨੂੰ ਪਾਣੀ ਦੇ ਬਿੱਲ ਵਿੱਚ ਜੋੜ ਦਿੱਤਾ ਜਾਵੇਗਾ।