ਕੁਝ ਮਹੀਨਿਆਂ ਤੋਂ ਸੂਰਜ ‘ਤੇ ਰਹੱਸਮਈ ਸਰਗਰਮੀਆਂ ਵੇਖਣ ਨੂੰ ਮਿਲ ਰਹੀਆਂ ਹਨ। ਹਾਲ ਹੀ ਵਿੱਚ 11 ਅਪ੍ਰੈਲ ਨੂੰ ਸੂਰਜ ‘ਤੇ ਮੌਜੂਦ ਇੱਕ ਡੇੱਡ ਸਪਾਟ (ਮ੍ਰਿਤ ਧੱਬੇ) ‘ਤੇ ਜ਼ੋਰਦਾਰ ਧਮਾਕਾ ਹੋਇਆ ਹੈ, ਜੋ ਧਰਤੀ ਲਈ ਖਤਰਾ ਸਾਬਿਤ ਹੋ ਸਕਦਾ ਹੈ।
ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਸਪਾਟ ਤੋਂ ਨਿਕਲਣ ਵਾਲੇ ਰੇਡੀਏਸ਼ਨ ਕਰਕੇ ਧਰਤੀ ‘ਤੇ ਵੀਰਵਾਰ ਜਾਂ ਸ਼ੁੱਕਰਵਾਰ ਨੂੰ ਜਿਓਮੈਗਨੇਟਿਕ ਸਟਾਰਮ (ਤੂਫਾਨ) ਆਏਗਾ। ਇਸ ਨਾਲ ਰਾਤ ਨੂੰ ਬਲੈਕਆਊਟ ਤੇ ਇਲੈਕਟ੍ਰਾਨਿਕ ਡਿਵਾਈਸ ਖਰਾਬ ਹੋਣ ਦਾ ਖਦਸ਼ਾ ਹੈ।
ਕੀ ਹੁੰਦਾ ਹੈ ਜਿਓਮੈਗਨੇਟਿਕ ਸਟਾਰਮ?
ਜਿਓਮੈਗਨੇਟਿਕ ਸਟਾਰਮ ਇੱਕ ਤਰ੍ਹਾਂ ਦਾ ਸੌਰ ਤੂਫਾਨ ਹੈ। ਇਹ ਸੂਰਜ ਤੋਂ ਨਿਕਲਣ ਵਾਲਾ ਅਜਿਹਾ ਧਮਾਕਾ ਹੈ ਜੋ ਪੂਰੇ ਸੌਰ ਮੰਡਲ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰਖਦਾ ਹੈ। ਇਹ ਧਰਤੀ ਦੀ ਮੈਗਨੇਟਿਕ ਫੀਲਡ ‘ਤੇ ਅਸਰ ਕਰਨ ਵਾਲੀ ਮੁਸੀਬਤ ਹੈ। ਇਸ ਨਾਲ ਧਰਤੀ ਦੇ ਆਲੇ-ਦੁਆਲੇ ਦੇ ਵਾਤਾਵਰਨ ਦੀ ਊਰਜਾ ‘ਤੇ ਵੀ ਅਸਰ ਪੈਂਦਾ ਹੈ।
ਸੋਲਰ ਸਟਾਰਮ ਲਈ ਨੈਸ਼ਨਲ ਓਸ਼ਿਏਨਿਕ ਐਂਡ ਐਟਮਾਸਫੇਰਿਕ ਐਮਿਨਿਸਟੇਸ਼ਨ (NOAA) ਦੇ ਸਪੇਸ ਵੇਦਰ ਪ੍ਰਿਡਿਕਸ਼ਨ ਸੈਂਟਰ ਨੇ ਵੀ ਚਿਤਾਵਨੀ ਜਾਰੀ ਕੀਤੀ ਹੈ। NOAA ਮੁਤਾਬਕ 14 ਅਪ੍ਰੈਲ ਨੂੰ ਮਾਡਰੇਟ ਤਾਂ 15 ਅਪ੍ਰੈਲ ਨੂੰ ਮਾਈਨਰ ਸਟਾਰਮ ਧਰਤੀ ਨੂੰ ਪ੍ਰਭਾਵਿਤ ਕਰੇਗਾ।
ਅਮਰੀਕੀ ਸਪੇਸ ਏਜੰਸੀ NASA ਨੇ ਸਟਾਰਮ ਦੀ ਕੈਟਾਗਰੀ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ। NASA ਮੁਤਾਬਕ ਆਉਣ ਵਾਲੇ ਸੋਲਰ ਸਟਾਰਮ G2 ਕੈਟਾਗਰੀ ਦਾ ਹੈ। ਇਸ ਲੈਵਲ ਦਾ ਤੂਫਾਨ G5 ਜਿੰਨਾ ਭਿਆਨਕ ਤਾਂ ਨਹੀਂ ਹੁੰਦਾ, ਪਰ ਫਿਰ ਵੀ ਕਾਫੀ ਹੱਦ ਤੱਕ ਡੈਮੇਜ ਕਰ ਸਕਦਾ ਹੈ।
ਇਨ੍ਹਾਂ ਚੀਜ਼ਾਂ ‘ਤੇ ਹੋਵੇਗਾ ਅਸਰ
ਵੀਰਵਾਰ ਜਾਂ ਸ਼ੁੱਕਰਵਾਰ ਨੂੰ ਆਉਣ ਵਾਲੇ ਸੋਲਰ ਸਟਾਰਮ ਦਾ ਅਸਰ ਮੋਬਾਈਲ ਨੈਟਵਰਕ ਤੇ ਬਿਜਲੀ ਦੇ ਵੋਲਟੇਜ ਨਾਲ ਸਮਝਿਆ ਜਾ ਸਕਦਾ ਹੈ। ਇਸ ਦੇ ਕਾਰਨ GPS ਸਿਗਨਲ ਤੇ ਮੋਬਾਈਲ ਨੈਟਵਰਕ ਵਿੱਚ ਗੜਬੜੀ ਆ ਸਕਦੀ ਹੈ। ਨਾਲ ਹੀ ਧਰਤੀ ਦੇ ਲੋਅਰ ਆਰਬਿਟ ਵਿਚ ਘੁੰਮ ਰਹੇ ਸੈਟੇਲਾਈਟਸ ਵੀ ਪ੍ਰਭਾਵਿਤ ਹੋ ਸਕਦੇ ਹਨ। ਉਨ੍ਹਾਂ ਦਾ ਕਨੈਕਸ਼ਨ ਟੁੱਟ ਸਕਦਾ ਹੈ। ਇਸ ਨਾਲ ਪੂਰੀ ਦੁਨੀਆ ਵਿੱਚ ਰੇਡੀਓ ਬਲੈਕਆਊਟ ਹੋਣ ਦਾ ਖਦਸ਼ਾ ਵੀ ਹੈ।
ਇਸ ਜ਼ੋਰਦਾਰ ਤੂਫਾਨ ਕਰਕੇ ਬਿਜਲੀ ਵੀ ਜਾ ਸਕਦੀ ਹੈ। ਵੋਲਟੇਜ ਉੱਪਰ-ਹੇਠਾਂ ਹੋਣ ਕਰਕੇ ਇਲੈਕਟ੍ਰਾਨਿਕ ਡਿਵਾਈਸ ਖ਼ਰਾਬ ਹੋ ਸਕਦੇ ਹਨ, ਇਸ ਲਈ ਇਨ੍ਹਾਂ ਹਾਲਾਤਾਂ ਵਿੱਚ ਕੋਈ ਵੀ ਡਿਵਾਈਸ ਚਾਰਜ ਨਾ ਕਰੋ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਦੱਸ ਦੇਈਏ ਕਿ ਇਸ ਸਾਲ ਦੀ ਸ਼ੁਰੂਆਤ ਵਿੱਚ ਐਲਮ ਮਸਕ ਦੀ ਸਪੇਸ ਕੰਪਨੀ ਦੇ 40 ਸੈਟੇਲਾਈਟਸ ਜਿਓਮੈਗਨੇਟਿਕ ਤੂਫਾਨ ਦੇ ਸ਼ਿਕਾਰ ਹੋਏ ਸਨ। ਸੂਰਜ ਤੋਂ ਆਉਂਦੇ ਹੋਏ ਧਮਾਕੇ ਦੇ ਰੇਡੀਏਸ਼ਨ ਨੇ ਇਨ੍ਹਾਂ 40 ਸੈਟੇਲਾਈਟਸ ਨੂੰ ਪੁਲਾੜ ਵਿੱਚ ਹੀ ਮਾਰ ਸੁੱਟਿਆ ਸੀ।