ਬਰੇਲੀ ਵਿੱਚ ਪਾਕਿਸਤਾਨ ਦੇ ਸਮਰਥਨ ਕਰਨ ਵਾਲਾ ਗਾਣਾ ਸੁਣਨ ‘ਤੇ ਦੋ ਚਚੇਚੇ ਨਾਬਾਲਗ ਭਰਾਵਾਂ ਨੂੰ ਪੁਲਿਸ ਨੇ ਸ਼ੁੱਕਰਵਾਰ ਨੂੰ ਫੜ ਲਿਆ। ਇਨ੍ਹਾਂ ਦੋਵਾਂ ਭਰਾਵਾਂ ਦੀ ਦੁਕਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ, ਜਿਸ ਵਿੱਚ ਪਾਕਿਸਤਾਨ ਜ਼ਿੰਦਾਬਾਦ ਗਾਣਾ ਵਜ ਰਿਹਾ ਸੀ। ਮਾਮਲਾ ਭੁੱਤਾ ਥਾਣਾ ਖੇਤਰ ਦੇ ਸਿੰਘਈ ਪਿੰਡ ਦਾ ਹੈ। ਦੋਵੇਂ ਅੱਲ੍ਹੜ ਚਚੇਰੇ ਭਰਾ ਹਨ। ਇਨ੍ਹਾਂ ਦੀ ਉਮਰ 16 ਤੇ 17 ਸਾਲ ਦੀ ਹੈ।
ਪੁੱਛ-ਗਿੱਛ ਵਿੱਚ ਦੋਵੇਆੰ ਨੇ ਪੁਲਿਸ ਨੂੰ ਦੱਸਿਆ ਕਿ ਉਹ ਦੁਕਾਨ ਵਿੱਚ ਪਾਕਿਸਤਾਨੀ ਗਾਣਾ ਵਜਾ ਰਹੇ ਸਨ। ਇਸੇ ਦੌਰਾਨ ਕਿਸੇ ਨੇ ਉਨ੍ਹਾਂ ਦਾ ਵੀਡੀਓ ਬਣਾ ਕੇ ਪਾ ਦਿੱਤਾ। ਉਸ ਵਿੱਚ ਕੋਈ ਗਲਤ ਮਨਸ਼ਾ ਨਹੀਂ ਸੀ। ਫਿਲਹਾਲ, ਸ਼ੁਰੂਆਤੀ ਪੁੱਛਗਿੱਛ ਤੋਂ ਬਾਅਦ ਪੁਲਿਸ ਨੇ ਦੋਵਾਂ ਨਾਬਾਲਗਾਂ ਨੂੰ ਛੱਡ ਦਿੱਤਾ ਹੈ।
ਐੱਸ.ਪੀ. ਦਿਹਾਤ ਰਾਕੁਮਾਰ ਅਗਰਵਾਲ ਨੇ ਦੱਸਿਆ ਕਿ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮੁਕੱਦਮਾ ਦਰਜ ਕਰਵਾਇਆ ਗਿਆ ਸੀ। ਰਾਤ ਵਿੱਚ ਦਬਿਸ਼ ਦਿੱਤੀ, ਪਰ ਦੋਵੇਂ ਲੜਕੇ ਨਹੀਂ ਮਿਲੇ ਸਨ। ਇਸ ਤੋਂ ਬਾਅਦ ਤੜਕੇ ਉਨ੍ਹਾਂ ਨੂੰ ਫੜ ਲਿਆ ਗਿਆ। ਸ਼ੁਰੂਆਤੀ ਪੁੱਛ-ਗਿੱਛ ਤੋਂ ਬਾਅਦ ਉਨ੍ਹਾਂ ਨੂੰ ਛੱਡ ਦਿੱਤਾ ਗਿਆ ਹੈ।
ਸਥਾਨਕ ਲੋਕਾਂ ਨੇ ਇਹ ਵੀ ਦੱਸਿਆ ਕਿ ਪਹਿਲਾਂ ਵੀ ਇਨ੍ਹਾਂ ਦੀ ਦੁਕਾਨ ਵਿੱਚ ਪਾਕਿਸਤਾਨ ਗਾਣੇ ਵਜਦੇ ਸਨ। ਲੋਕਾਂ ਨੇ ਇਸ ਦਾ ਲੈ ਕੇ ਨਾਰਾਜ਼ਗੀ ਜ਼ਾਹਿਰ ਕੀਤੀ ਸੀ। ਹਾਲਾਂਕਿ, ਉਸ ਤੋਂ ਬਾਅਦ ਵੀ ਪਾਕਿਸਤਾਨੀ ਗਾਣੇ ਵਜਦੇ ਸਨ। ਇਸ ਤੋਂ ਬਾਅਦ ਲੋਕਾਂ ਨੇ ਹਿੰਦੂਵਾਦੀ ਸੰਗਠਨਾਂ ਦੇ ਨੇਤਾਵਾਂ ਨੂੰ ਇਸ ਦੀ ਸੂਚਨਾ ਦਿੱਤੀ। 13 ਅਪ੍ਰੈਲ ਨੂੰ ਹਿੰਦੂਵਾਦੀ ਸੰਗਠਨ ਦੇ ਆਸ਼ੀਸ਼ ਉਥੇ ਪਹੁੰਚੇ। ਪਾਕਿਸਤਾਨੀ ਗਾਣਾ ਵਜਦਾ ਦੇਖ ਉਸ ਦਾ ਵੀਡੀਓ ਬਣਾਇਆ ਤੇ ਗਾਣਾ ਨਾ ਵਜਾਉਣ ਦੀ ਗੱਲ ਕਹੀ, ਪਰ ਦੋਵੇਂ ਭਰਾ ਨਹੀਂ ਮੰਨੇ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਇਸ ਤੋਂ ਬਾਅਦ ਆਸ਼ੀਸ਼ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਪੁਲਿਸ ਨੇ ਜਾਂਚ ਤੋਂ ਬਾਅਦ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਸ਼ੁੱਕਰਵਾਰ ਨੂੰ ਆਸ਼ੀਸ਼ ਨੇ ਸੋਸ਼ਲ਼ ਮੀਡੀਆ ‘ਤੇ ਇਹ ਵੀਡੀਓ ਪਾ ਦਿੱਤਾ। ਵੀਡੀਓ ਵਾਇਰਲ ਹੋਣ ਤੋਂ ਬਾਅਦ ਹਰਕਤ ਵਿੱਚ ਆਈ ਪੁਲਿਸ ਨੇ ਆਸ਼ੀਸ਼ ਦੀ ਤਹਿਰੀਰ ਦੋ ਨਾਬਾਲਗ ਦੇ ਖਿਲਾਫ ਆਈ.ਪੀ.ਸੀ. ਦੀ ਧਾਰਾ 15ਬੀ (ਰਾਸ਼ਟਰੀ ਏਕਤਾ ਖਿਲਾਫ ਭਾਸ਼ਣ ਦੇਣਾ) 504 (ਜਾਣਬੁੱਝਕੇ ਬੇਇਜ਼ਤੀ ਕਰਨਾ) ਤੇ 506 (ਅਪਰਾਧਕ ਧਮਕੀ) ਵਿੱਚ ਕੇਸ ਦਰਜ ਕਰ ਲਿਆ। ਐੱਫ.ਆਈ.ਆਰ. ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜਦੋਂ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਮਨ੍ਹਾ ਕੀਤਾ ਗਿਆ ਤਾਂ ਉਨ੍ਹਾਂ ਨੇ ਗਾਲਾਂ ਕੱਢੀਆਂ।