ਦਿੱਲੀ NCR ਵਿੱਚ ਸਕੂਲੀ ਬੱਚਿਆਂ ਦੇ ਕੋਰੋਨਾ ਪਾਜ਼ੀਟਿਵ ਹੋਣ ਦੀਆਂ ਖਬਰਾਂ ਵਿੱਚ ਇੱਕ ਰਾਹਤ ਭਰੇ ਸੰਕੇਤ ਸਾਹਮਣੇ ਆਏ ਹਨ। ਦੇਸ਼ ਦੀ ਪ੍ਰਮੁੱਖ ਬਾਇਓਮੈਡੀਕਲ ਸਾਇੰਟਿਸਟ ਡਾ. ਗਗਨਦੀਪ ਕੰਗ ਨੇ ਕਿਹਾ ਹੈ ਕਿ ਕੋਵਿਡ ਤੋਂ ਅਜੇ ਬੱਚਿਆਂ ਨੂੰ ਕੋਈ ਖਤਰਾ ਨਹੀਂ ਹੈ, ਇਸ ਲਈ ਮਾਪਿਆਂ ਨੂੰ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਓਮੀਕ੍ਰਾਨ ਦਾ XE ਵੇਰੀਏਂਟ ਜ਼ਿਆਦਾ ਖਤਰਨਕਾਰ ਨਹੀਂ ਹੈ।
ਡਾ. ਕੰਗ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਓਮੀਕ੍ਰਾਨ ਇੱਕ ਅਜਿਹਾ ਵਾਇਰਸ ਹੈ ਜੋ ਸਾਹ ਲੈਣ ਵਾਲੀ ਜਗ੍ਹਾ ਦੇ ਹੇਠਲੇ ਹਿੱਸੇ ਦੀ ਥਾਂ ਉਪਰਲੇ ਹਿੱਸੇ ‘ਤੇ ਅਸਰ ਪਾਉਂਦਾ ਹੈ। ਇਸ ਦੇ ਲੱਛਣ ਉਪਰੀ ਸਾਹ ਨਲੀ ਦੀ ਇਨਫੈਕਸ਼ਨ, ਬੁਖਾਰ, ਬੇਚੈਨੀ ਹੋਣਗੇ, ਜੋ ਇੰਨੇ ਗੰਭੀਰ ਨਹੀਂ ਹਨ, ਕਿ ਲੋਕਾਂ ਦੀ ਹਾਲਤ ਗੰਭੀਰ ਹੋਵੇ ਜਾਂ ਉਨ੍ਹਾਂ ਨੂੰ ਹਸਪਤਾਲ ਜਾਣਾ ਪਵੇ।
ਉਨ੍ਹਂ ਕਿਹਾ ਕਿ ਕੋਰੋਨਾ ਦੇ ਲੱਛਣਾਂ ਨੂੰ ਲੈ ਕੇ ਵੀ ਭੁਲੇਖਾ ਰਹਿੰਦਾ ਹੈ। ਮੀਡੀਆ ਵਿੱਚ ਕੋਰੋਨਾ ਦੀਆਂ ਗੱਲਾਂ ਨੂੰ ਹਾਈਲਾਈਟ ਤਾਂ ਕੀਤਾ ਜਾਂਦਾ ਹੈ ਪਰ ਲੱਛਣਾਂ ਤੇ ਖਤਰਿਆਂ ਦੀ ਗੱਲ ਨਹੀਂ ਕੀਤੀ ਜਾਂਦੀ ਹੈ। ਅਜੇ ਆ ਰਹੇ ਮਾਮਲਿਆਂ ਨੂੰ ਚੌਥੀ ਲਹਿਰ ਦੀ ਦਸਤਕ ਨਹੀਂ ਕਹਿ ਸਕਦੇ। ਪਰ ਲੋਕਾਂ ਨੂੰ ਮੁੜ ਕੋਵਿਡ ਇਨਫੈਕਸ਼ਨ ਲਈ ਤਿਆਰ ਰਹਿਣਾ ਚਾਹੀਦਾ ਹੈ, ਚਾਹੇ ਉਹ ਪਹਿਲਾਂ ਤੋਂ ਇਸ ਦੀ ਲਪੇਟ ਵਿੱਚ ਆ ਚੁੱਕੇ ਹਨ ਜਾਂ ਵੈਕਸੀਨ ਲਗਵਾ ਚੁੱਕੇ ਹੋਣ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਡਾ. ਕੰਗ ਨੇ ਕਿਹਾ ਕਿ ਸਾਨੂੰ ਵੱਖ-ਵੱਖ ਤਰ੍ਹਾਂ ਦੇ ਵਾਇਰਸ ਖਿਲਾਫ ਬਹੁਤ ਚੰਗੀ ਸੁਰੱਖਿਆ ਨਹੀਂ ਮਿਲੀ ਹੈ। ਇਹ ਓਮੀਕ੍ਰਾਨ ਦੀ ਲਹਿਰ ਨੇ ਸਪੱਸ਼ਟ ਕਰ ਦਿੱਤਾ ਹੈ। ਵੈਕਸੀਨ ਦੇ ਦੂਜੇ ਡੋਜ਼ ਤੇ ਬੂਸਟਰ ਡੋਜ਼ ਵਿਚਾਲੇ 9 ਮਹੀਨਿਆਂ ਦੇ ਫਰਕ ਦਾ ਕੋਈ ਵਿਗਿਆਨੀ ਆਧਾਰ ਨਹੀਂ ਹੈ।