ਰੂਸ-ਯੂਕਰੇਨ ਜੰਗ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ। 52 ਦਿਨ ਬੀਤ ਚੁੱਕੇ ਹਨ ਤੇ ਅਜੇ ਤੱਕ ਕੋਈ ਹੱਲ ਨਹੀਂ ਨਿਕਲ ਸਕਿਆ ਹੈ। ਰੂਸ ਦੇ ਹਮਲੇ ਵਿਚ ਯੂਕਰੇਨ ਵਿਚ ਸੈਨਿਕਾਂ ਨਾਲ ਕਈ ਨਾਗਰਿਕ ਵੀ ਆਪਣੀ ਜਾਨ ਗੁਆ ਚੁੱਕੇ ਹਨ। ਕੀਵ ਦੀ ਪੁਲਿਸ ਮੁਤਾਬਕ ਰਾਜਧਾਨੀ ਵਿਚ ਹੁਣ ਤੱਕ 900 ਤੋਂ ਵੱਧ ਨਾਗਰਿਕਾਂ ਦੀਆਂ ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ। ਯੂਕਰੇਨ ਦੇ ਰਾਸ਼ਟਰਪਤੀ ਜੇਲੇਂਸਕੀ ਨੇ ਕਿਹਾ ਕਿ 24 ਫਰਵਰੀ ਤੋਂ ਹੁਣ ਤੱਕ ਯੂਕਰੇਨ ਵਿਚ ਲਗਭਗ ਢਾਈ ਤੋਂ ਤਿੰਨ ਹਜ਼ਾਰ ਸੈਨਿਕ ਸ਼ਹੀਦ ਹੋ ਚੁੱਕੇ ਹਨ ਜਦੋਂ ਕਿ 10,000 ਤੋਂ ਵੱਧ ਜ਼ਖਮੀ ਹਨ।
ਇਨ੍ਹਾਂ ਸਭ ਦੇ ਦਰਮਿਆਨ ਰੂਸ ਨੇ ਅਮਰੀਕਾ ਨੂੰ ਚੇਤਾਵਨੀ ਦਿੱਤੀ ਹੈ। ਰੂਸ ਨੇ ਕਿਹਾ ਕਿ ਅਮਰੀਕਾ ਯੂਕਰੇਨ ਨੂੰ ਹਥਿਆਰ ਦੇਣਾ ਬੰਦ ਕਰੇ। ਅਜਿਹਾ ਨਾ ਕਰਨ ‘ਤੇ ਅਮਰੀਕਾ ਨੂੰ ਅਜਿਹੇ ਜੋਖਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ। ਇਸ ‘ਤੇ ਅਮਰੀਕਾ ਨੇ ਜਵਾਬ ਦਿੱਤਾ ਕਿ ਅਮਰੀਕਾ ਨੂੰ ਯੂਕਰੇਨ ਦਾ ਸਮਰਥਨ ਜਾਰੀ ਰੱਖਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਹੈ।
ਦੱਸ ਦੇਈਏ ਕਿ ਜੇਲੇਂਸਕੀ ਨੇ ਹੁਣੇ ਜਿਹੇ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨਾਲ ਫੋਨ ‘ਤੇ ਗੱਲਬਾਤ ਕੀਤੀ। ਜੇਲੇਂਸਕੀ ਨੇ ਬਾਇਡੇਨ ਤੋਂ ਰੂਸ ਨੂੰ ਅੱਤਵਾਦ ਨੂੰ ਸਪਾਂਸਰ ਕਰਨ ਵਾਲਾ ਦੇਸ਼ ਐਲਾਨਣ ਦੀ ਅਪੀਲ ਕੀਤੀ। ਹਾਲਾਂਕਿ ਇਸ ਨੂੰ ਲੈ ਕੇ ਬਾਇਡੇਨ ਵੱਲੋਂ ਕੋਈ ਬਿਆਨ ਨਹੀਂ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਇਹ ਵੀ ਪੜ੍ਹੋ : CM ਮਾਨ ਦੇ ਮੁਫ਼ਤ ਬਿਜਲੀ ਦੇ ਐਲਾਨ ‘ਤੇ ਕੇਜਰੀਵਾਲ ਨੇ ਦਿੱਤੀ ਵਧਾਈ, ਕਿਹਾ- ‘ਅਸੀਂ ਜੋ ਕਹਿੰਦੇ ਹਾਂ, ਕਰਦੇ ਹਾਂ’
ਅਮਰੀਕਾ ਪਹਿਲਾਂ ਹੀ ਰੂਸ ਨੂੰ ਅੱਤਵਾਦ ਦੇ ਸਪਾਂਸਰ ਕਰਨ ਵਾਲੇ ਦੇਸ਼ਾਂ ਦੀ ਸੂਚੀ ਵਿਚ ਸ਼ਾਮਲ ਕਰਨ ਤੋਂ ਇਨਕਾਰ ਕਰ ਚੁੱਕਾ ਹੈ। ਇਸ ਵਿਚ ਅਜੇ ਉੱਤਰ ਕੋਰੀਆ, ਸੀਰੀਆ, ਕਿਊਬਾ ਤੇ ਈਰਾਨ ਸ਼ਾਮਲ ਹਨ। ਵ੍ਹਾਈਟ ਹਾਊਸ ਦੇ ਬੁਲਾਰੇ ਜੇਨ ਸਾਕੀ ਨੇ ਕਿਹਾ ਸੀ ਕਿ ਅਸੀਂ ਜ਼ਮੀਨੀ ਕਾਰਵਾਈ ‘ਤੇ ਫੋਕਸ ਕਰ ਰਹੇ ਹਾਂ। ਇਸ ਸੂਚੀ ਵਿਚ ਰੂਸ ਨੂੰ ਸ਼ਾਮਲ ਕਰਨ ਨਾਲ ਉਨ੍ਹਾਂ ਦੇਸ਼ਾਂ ‘ਤੇ ਵੀ ਅਸਰ ਪਵੇਗਾ ਜੋ ਮਾਸਕੋ ਨਾਲ ਵਪਾਰ ਕਰ ਰਹੇ ਹਨ।