Protein rich vegetables: ਸਰੀਰ ਨੂੰ ਐਨਰਜ਼ੀ ਦੇਣ ਦੇ ਨਾਲ ਨਵੇਂ ਸੈੱਲ ਬਣਾਉਣ ਲਈ ਪ੍ਰੋਟੀਨ ਦੀ ਲੋੜ ਹੁੰਦੀ ਹੈ। ਇਸ ਨਾਲ ਡੈਮੇਜ਼ ਸੈੱਲਜ਼ ਰਿਪੇਅਰ ਹੋ ਕੇ ਵਾਲ, ਸਕਿਨ, ਹੱਡੀਆਂ, ਮਾਸਪੇਸ਼ੀਆਂ, ਸੈੱਲਾਂ ਅਤੇ ਹੋਰ ਅੰਗਾਂ ਨੂੰ ਸਿਹਤਮੰਦ ਰਹਿਣ ‘ਚ ਮਦਦ ਮਿਲਦੀ ਹੈ। ਉੱਥੇ ਹੀ ਬੱਚਿਆਂ ਦੇ ਸਰੀਰਕ ਵਿਕਾਸ ਲਈ ਪ੍ਰੋਟੀਨ ਨੂੰ ਜ਼ਰੂਰੀ ਮੰਨਿਆ ਜਾਂਦਾ ਹੈ। ਵੈਸੇ ਤਾਂ ਆਂਡੇ, ਚਿਕਨ ਅਤੇ ਮੀਟ ਨੂੰ ਪ੍ਰੋਟੀਨ ਦਾ ਸਹੀ ਸਰੋਤ ਮੰਨਿਆ ਜਾਂਦਾ ਹੈ। ਪਰ ਜੇਕਰ ਤੁਸੀਂ ਸ਼ਾਕਾਹਾਰੀ ਹੋ ਤਾਂ ਇਸ ਦੀ ਕਮੀ ਨੂੰ ਪੂਰਾ ਕਰਨ ਲਈ ਤੁਸੀਂ ਡੇਲੀ ਡਾਇਟ ‘ਚ ਪ੍ਰੋਟੀਨ ਨਾਲ ਭਰਪੂਰ ਕੁਝ ਹਰੀਆਂ ਸਬਜ਼ੀਆਂ ਨੂੰ ਸ਼ਾਮਲ ਕਰ ਸਕਦੇ ਹੋ। ਆਓ ਜਾਣਦੇ ਹਾਂ ਉਨ੍ਹਾਂ ਬਾਰੇ…
ਮਟਰ: ਸਰੀਰ ‘ਚ ਪ੍ਰੋਟੀਨ ਦੀ ਕਮੀ ਨੂੰ ਪੂਰਾ ਕਰਨ ਲਈ ਮਟਰ ਖਾਣਾ ਬੈਸਟ ਆਪਸ਼ਨ ਹੈ। 150 ਗ੍ਰਾਮ ਮਟਰ ‘ਚ ਲਗਭਗ 8.5 ਗ੍ਰਾਮ ਪ੍ਰੋਟੀਨ ਪਾਇਆ ਜਾਂਦਾ ਹੈ। ਅਜਿਹੇ ‘ਚ ਜੇਕਰ ਤੁਸੀਂ ਸ਼ਾਕਾਹਾਰੀ ਹੋ ਤਾਂ ਮਟਰ ਨੂੰ ਆਪਣੀ ਡੇਲੀ ਡਾਇਟ ‘ਚ ਸ਼ਾਮਲ ਕਰ ਸਕਦੇ ਹੋ। ਇਸ ਤੋਂ ਇਲਾਵਾ ਇਸ ‘ਚ ਸੋਡੀਅਮ, ਕੈਲਸ਼ੀਅਮ, ਆਇਰਨ, ਪੋਟਾਸ਼ੀਅਮ ਆਦਿ ਤੱਤ ਵੀ ਸਹੀ ਮਾਤਰਾ ‘ਚ ਮੌਜੂਦ ਹੁੰਦੇ ਹਨ।
ਪਾਲਕ: ਸਰੀਰ ‘ਚ ਪ੍ਰੋਟੀਨ ਦੀ ਮਾਤਰਾ ਨੂੰ ਪੂਰਾ ਕਰਨ ਲਈ ਤੁਸੀਂ ਡੇਲੀ ਡਾਇਟ ‘ਚ ਪਾਲਕ ਨੂੰ ਸ਼ਾਮਲ ਕਰ ਸਕਦੇ ਹੋ। 180 ਗ੍ਰਾਮ ਪਾਲਕ ‘ਚ ਲਗਭਗ 5.3 ਗ੍ਰਾਮ ਪ੍ਰੋਟੀਨ ਹੁੰਦਾ ਹੈ। ਇਹ ਫਾਈਬਰ, ਵਿਟਾਮਿਨ ਏ, ਸੀ ਅਤੇ ਕੇ ਦਾ ਚੰਗਾ ਸਰੋਤ ਮੰਨੀ ਜਾਂਦੀ ਹੈ। ਇਸ ਦਾ ਸੇਵਨ ਕਰਨ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ। ਅਜਿਹੇ ‘ਚ ਇਹ ਭਾਰ ਘਟਾਉਣ ਅਤੇ ਇਮਿਊਨਿਟੀ ਵਧਾਉਣ ‘ਚ ਵੀ ਮਦਦ ਕਰਦਾ ਹੈ।
ਬ੍ਰੋਕਲੀ: 150 ਗ੍ਰਾਮ ਬ੍ਰੋਕਲੀ ‘ਚ ਲਗਭਗ 3.7 ਗ੍ਰਾਮ ਪ੍ਰੋਟੀਨ ਹੁੰਦਾ ਹੈ। ਅਜਿਹੇ ‘ਚ ਤੁਸੀਂ ਸਰੀਰ ‘ਚ ਪ੍ਰੋਟੀਨ ਦੀ ਮਾਤਰਾ ਨੂੰ ਪੂਰਾ ਕਰਨ ਲਈ ਬ੍ਰੋਕਲੀ ਖਾ ਸਕਦੇ ਹੋ। ਇਸ ਤੋਂ ਇਲਾਵਾ ਇਸ ‘ਚ ਵਿਟਾਮਿਨ ਸੀ, ਆਇਰਨ, ਪੋਟਾਸ਼ੀਅਮ, ਕੈਲਸ਼ੀਅਮ ਅਤੇ ਫਾਸਫੋਰਸ ਦੀ ਵੀ ਚੰਗੀ ਮਾਤਰਾ ਹੁੰਦੀ ਹੈ, ਜੋ ਸਿਹਤ ਨੂੰ ਤੰਦਰੁਸਤ ਰੱਖਣ ‘ਚ ਮਦਦ ਕਰਦੇ ਹਨ।
ਬੀਨਜ਼: 170 ਗ੍ਰਾਮ ਬੀਨਜ਼ ‘ਚ ਲਗਭਗ 12 ਗ੍ਰਾਮ ਪ੍ਰੋਟੀਨ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਸ ‘ਚ ਵਿਟਾਮਿਨ ਬੀ6, ਸੀ, ਜ਼ਿੰਕ, ਆਇਰਨ, ਮੈਂਗਨੀਜ਼, ਕਾਪਰ, ਪੋਟਾਸ਼ੀਅਮ ਆਦਿ ਪੋਸ਼ਕ ਤੱਤ ਵੀ ਮੌਜੂਦ ਹੁੰਦੇ ਹਨ। ਅਜਿਹੇ ‘ਚ ਬੀਨਜ਼ ਦਾ ਸੇਵਨ ਸਰੀਰ ‘ਚ ਪ੍ਰੋਟੀਨ ਦੀ ਕਮੀ ਨੂੰ ਪੂਰਾ ਕਰਦੇ ਹੋਏ ਸਿਹਤਮੰਦ ਰਹਿਣ ‘ਚ ਮਦਦ ਕਰਦਾ ਹੈ।
ਫੁੱਲ ਗੋਭੀ: ਫੁੱਲਗੋਭੀ ਖਾਣ ‘ਚ ਸਵਾਦ ਹੋਣ ਦੇ ਨਾਲ ਪ੍ਰੋਟੀਨ ਦਾ ਵਧੀਆ ਸਰੋਤ ਮੰਨੀ ਜਾਂਦੀ ਹੈ। 100 ਗ੍ਰਾਮ ਫੁੱਲਗੋਭੀ ਖਾਣ ਨਾਲ ਸਰੀਰ ਨੂੰ ਲਗਭਗ 2 ਗ੍ਰਾਮ ਪ੍ਰੋਟੀਨ ਮਿਲਦਾ ਹੈ। ਇਸ ਤੋਂ ਇਲਾਵਾ ਇਸ ‘ਚ ਵਿਟਾਮਿਨ ਸੀ, ਕੇ, ਆਇਰਨ, ਐਂਟੀ-ਆਕਸੀਡੈਂਟ ਆਦਿ ਗੁਣ ਵੀ ਪਾਏ ਜਾਂਦੇ ਹਨ। ਅਜਿਹੇ ‘ਚ ਤੁਸੀਂ ਸਰੀਰ ‘ਚ ਹੱਡੀਆਂ, ਮਾਸਪੇਸ਼ੀਆਂ, ਨਹੁੰ, ਵਾਲ, ਸਕਿਨ ਆਦਿ ਨੂੰ ਸਿਹਤਮੰਦ ਰੱਖਣ ਲਈ ਡੇਲੀ ਡਾਇਟ ‘ਚ ਫੁੱਲਗੋਭੀ ਨੂੰ ਸ਼ਾਮਲ ਕਰ ਸਕਦੇ ਹੋ।