ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਬ੍ਰਿਟਿਸ਼ ਸਾਂਸਦ ਤਨਮਨਜੀਤ ਸਿੰਘ ਢੇਸੀ ਨਾਲ ਮੁਲਾਕਾਤ ‘ਤੇ ਨਵੀਂ ਚਰਚਾ ਛਿੜ ਗਈ ਹੈ। ਭਾਜਪਾ ਨੇਤਾ ਸਾਬਕਾ ਸੈਨਾ ਮੁਖੀ ਜਨਰਲ ਜੇਜੇ ਸਿੰਘ ਨੇ ਇਸ ‘ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਢੇਸੀ ਦਾ ਸਟੈਂਡ ਹਮੇਸ਼ਾ ਐਂਟੀ ਇੰਡੀਆ ਰਿਹਾ ਹੈ। ਉਹ ਵੱਖਵਾਦੀਆਂ ਦੇ ਸਮਰਥਕ ਰਹੇ ਹਨ। ਫਿਰ CM ਮਾਨ ਨੇ ਉਨ੍ਹਾਂ ਨਾਲ ਮੁਲਾਕਾਤ ਕਿਉਂ ਕੀਤੀ? ਉਨ੍ਹਾਂ ਦਰਮਿਆਨ ਕੀ ਗੱਲਬਾਤ ਹੋਈ, ਇਸ ਨੂੰ ਜਨਤਕ ਕੀਤਾ ਜਾਣਾ ਚਾਹੀਦਾ ਹੈ।
ਇਸ ਦਾ ਜਵਾਬ ਦਿੰਦਿਆਂ ‘ਆਪ’ ਆਗੂ ਨੀਲ ਗਰਗ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਭਾਜਪਾ ਦੇ ਕੇਂਦਰੀ ਮੰਤਰੀ ਹਰਦੀਪ ਪੁਰੀ, ਸੋਮ ਪ੍ਰਕਾਸ਼ ਤੇ ਸਾਬਕਾ ਮੰਤਰੀ ਵਿਜੇ ਸਾਂਪਲਾ ਦੀ ਢੇਸੀ ਨਾਲ ਤਸਵੀਰਾਂ ਜਾਰੀ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਭਾਜਪਾ ਦਾ ਦੋਗਲਾ ਚਿਹਰਾ ਸਾਹਮਣੇ ਆ ਗਿਆ ਹੈ। ਜੇਕਰ CM ਮਾਨ ਢੇਸੀ ਨੂੰ ਮਿਲੇ ਤਾਂ ਗਲਤ ਤੇ ਭਾਜਪਾ ਦੇ ਕੇਂਦਰੀ ਮੰਤਰੀ ਮਿਲਣ ਤਾਂ ਉਹ ਠੀਕ ਹੈ।
ਕੰਗ ਨੇ ਕਿਹਾ ਕਿ ਜੇਜੇ ਸਿੰਘ ਸਾਬਕਾ ਸੈਨਾ ਮੁਖੀ ਨਹੀਂ ਸਗੋਂ ਭਾਜਪਾ ਬੁਲਾਰੇ ਵਜੋਂ ਬੋਲ ਰਹੇ ਹਨ। ਉੁਨ੍ਹਾਂ ਦੀ ਇਕ ਪਾਲਿਸੀ ਹੈ ਜੋ ਕਿ ਭਾਜਪਾ ਦੇ ਏਜੰਡੇ ‘ਤੇ ਨਹੀਂ ਚੱਲਦੀ, ਉਹ ਐਂਟੀ ਨੈਸ਼ਨਲ ਹੈ। ਭਾਜਪਾ ਦੇਸ਼ ਨੂੰ ਤੋੜਨ ਤੇ ਭਾਈਚਾਰੇ ਵਿਚ ਫਰਕ ਕਰਨ ਦੀ ਗੱਲ ਕਰੇ, ਉਹ ਠੀਕ ਹੈ। ਇਹ ਬੇਬੁਨਿਆਦ ਦੇ ਦੋਸ਼ ਲਗਾਏ ਜਾ ਰਹੇ ਰਹੇ ਹਨ। ਢੇਸੀ ਬ੍ਰਿਟਿਸ਼ ਸਾਂਸਦ ਤੋਂ ਪਹਿਲਾਂ ਇੱਕ ਪੰਜਾਬੀ ਹਨ। ਉਹ ਜਲੰਧਰ ਨਾਲ ਸਬੰਧਤ ਹਨ ਤੇ ਪੰਜਾਬ ਨੂੰ ਲੈ ਕੇ ਚਿੰਤਤ ਹਨ। ਉਨ੍ਹਾਂ ਦਾ ਵੀ ਮੁੱਖ ਮੰਤਰੀ ਨੂੰ ਮਿਲਣ ਦਾ ਹੱਕ ਹੈ।
ਭਾਜਪਾ ਨੇਤਾ ਹਰਜੀਤ ਗਰੇਵਾਲ ਨੇ ਕਿਹਾ ਕਿ ਇਹ ਮੁਲਾਕਾਤਾਂ ਢੇਸੀ ਨਾਲ ਪਹਿਲਾਂ ਹੋਈਆਂ ਹਨ। ਜਦੋਂ ਉਨ੍ਹਾਂ ਨੇ ਦੇਸ਼ ਵਿਰੋਧੀ ਸਟੈਂਡ ਲਿਆ ਤਾਂ ਉਸ ਦੇ ਬਾਅਦ ਕੋਈ ਕੇਂਦਰੀ ਮੰਤਰੀ ਜਾਂ ਭਾਜਪਾ ਨੇਤਾ ਉਨ੍ਹਾਂ ਨੂੰ ਨਹੀਂ ਮਿਲੇ। ਕੈਪਟਨ ਅਮਰਿੰਦਰ ਸਿੰਘ ਵੀ ਇਸ ਮਾਮਲੇ ਵਿਚ ਸਖਤ ਰਹੇ ਹਨ। ਉਨ੍ਹਾਂ ਨੇ ਕੈਨੇਡਾ ਦੇ ਰੱਖਿਆ ਮੰਤਰੀ ਤੱਕ ਨਾਲ ਮੁਲਾਕਾਤ ਨਹੀਂ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”