Dark Circles home remedies: ਸੁੰਦਰਤਾ ਵਧਾਉਣ ਦੀ ਸ਼ੁਰੂਆਤ ਚਿਹਰੇ ਤੋਂ ਹੀ ਹੁੰਦੀ ਹੈ। ਚਮਕਦੀ ਅਤੇ ਗਲੋਇੰਗ ਸਕਿਨ ਪਾਉਣ ਲਈ ਔਰਤਾਂ ਬਹੁਤ ਕੋਸ਼ਿਸ਼ਾਂ ਕਰਦੀਆਂ ਹਨ। ਵੱਖ-ਵੱਖ ਬਿਊਟੀ ਪ੍ਰੋਡਕਟਸ ਦੀ ਵਰਤੋਂ ਕਰੋ। ਇਨਸੌਮਨੀਆ ਅਤੇ ਥਕਾਵਟ ਵਰਗੀਆਂ ਸਮੱਸਿਆਵਾਂ ਕਾਰਨ ਅੱਖਾਂ ਦੇ ਹੇਠਾਂ ਕਾਲੇ ਘੇਰੇ ਹੋਣੇ ਸ਼ੁਰੂ ਹੋ ਜਾਂਦੇ ਹਨ ਜੋ ਸੁੰਦਰਤਾ ਨੂੰ ਘੱਟ ਕਰ ਦਿੰਦੇ ਹਨ। ਤਾਂ ਆਓ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖੇ ਦੱਸਦੇ ਹਾਂ ਜਿਸ ਰਾਹੀਂ ਤੁਸੀਂ ਇਨ੍ਹਾਂ ਕਾਲੇ ਘੇਰਿਆਂ ਤੋਂ ਛੁਟਕਾਰਾ ਪਾ ਸਕਦੇ ਹੋ।
ਪੁਦੀਨੇ ਦੇ ਪੱਤੇ: ਤੁਸੀਂ ਸਕਿਨ ਲਈ ਪੁਦੀਨੇ ਦੇ ਪੱਤੇ ਦੀ ਵਰਤੋਂ ਵੀ ਕਰ ਸਕਦੇ ਹੋ। ਇਹ ਤੁਹਾਡੀ ਸਕਿਨ ਨੂੰ ਪੂਰੀ ਤਰ੍ਹਾਂ ਤਰੋ-ਤਾਜ਼ਾ ਕਰ ਦੇਣਗੀਆਂ। ਇਨ੍ਹਾਂ ‘ਚ ਮੇਂਥੌਲ ਪਾਇਆ ਜਾਂਦਾ ਹੈ ਜੋ ਸਕਿਨ ਨੂੰ ਠੰਡਕ ਮਹਿਸੂਸ ਕਰਵਾਉਂਦੇ ਹਨ। ਇਸ ਦੇ Astringent ਗੁਣ ਅੱਖਾਂ ਦੇ ਆਸ-ਪਾਸ ਬਲੱਡ ਵੇਸਲਜ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ। ਪੁਦੀਨੇ ਦੇ ਪੱਤਿਆਂ ਨੂੰ ਪੀਸ ਕੇ ਚੰਗੀ ਤਰ੍ਹਾਂ ਡਾਰਕ ਸਰਕਲਜ਼ ‘ਤੇ 10-15 ਮਿੰਟ ਲਈ ਲਗਾਓ। ਇਸ ਤੋਂ ਬਾਅਦ ਅੱਖਾਂ ਨੂੰ ਧੋ ਲਓ। ਇਸ ਨਾਲ ਤੁਹਾਡੀਆਂ ਅੱਖਾਂ ਦੇ ਹੇਠਾਂ ਕਾਲੇ ਘੇਰੇ ਘੱਟ ਹੋ ਜਾਣਗੇ।
ਦੁੱਧ: ਦੁੱਧ ‘ਚ ਵਿਟਾਮਿਨ ਏ ਅਤੇ ਬੀ6 ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ, ਜੋ ਸਕਿਨ ਦੇ ਡੈੱਡ ਸੈੱਲਸ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ। ਇਸ ਨਾਲ ਤੁਹਾਡੀ ਸਕਿਨ ਦੀ ਰੰਗਤ ਨਿਖਰ ਕੇ ਸਾਹਮਣੇ ਆਉਂਦੀ ਹੈ। ਦੁੱਧ ‘ਚ ਮੌਜੂਦ ਲੈਕਟਿਕ ਐਸਿਡ ਡੈੱਡ ਸਕਿਨ ਸੈੱਲਜ਼ ਨਾਲ ਲੜਨ ‘ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਫਰੀ ਰੈਡੀਕਲਸ ਅਤੇ ਸੇਲੇਨੀਅਮ ਸਕਿਨ ਦੇ ਸਨ ਡੈਮੇਜ਼ ਤੋਂ ਵੀ ਬਚਾਉਂਦੇ ਹਨ। ਕੋਟਨ ਪੈਡ ਨੂੰ ਦੁੱਧ ‘ਚ ਡੁਬੋ ਕੇ ਡਾਰਕ ਸਰਕਲਜ਼ ‘ਤੇ ਲਗਾਓ ਅਤੇ ਫਿਰ 20 ਮਿੰਟ ਲਈ ਛੱਡ ਦਿਓ। ਇਸ ਤੋਂ ਬਾਅਦ ਸਕਿਨ ਨੂੰ ਠੰਡੇ ਪਾਣੀ ਨਾਲ ਧੋ ਲਓ। ਤੁਸੀਂ ਇਸ ਨੁਸਖ਼ੇ ਨੂੰ ਹਫ਼ਤੇ ‘ਚ 3-4 ਵਾਰ ਵਰਤ ਸਕਦੇ ਹੋ।
ਖੀਰਾ: ਖੀਰੇ ‘ਚ ਅਤੇ ਸਕਿਨ ਲਾਈਟਨਿੰਗ ਦੇ ਭਰਪੂਰ ਗੁਣ ਪਾਏ ਜਾਂਦੇ ਹਨ। ਖੀਰਾ ਤੁਹਾਡੀ ਸਕਿਨ ਨੂੰ ਠੰਡਕ ਪਹੁੰਚਾਉਣ ਦਾ ਕੰਮ ਕਰਦਾ ਹੈ। ਤੁਸੀਂ ਕਈ ਔਰਤਾਂ ਨੂੰ ਖੀਰੇ ਦੀ ਵਰਤੋਂ ਕਰਦੇ ਦੇਖਿਆ ਹੋਵੇਗਾ। ਇਹ ਸਕਿਨ ਦੇ ਨਾਲ-ਨਾਲ ਅੱਖਾਂ ਦੇ ਹੇਠਾਂ ਮੌਜੂਦ ਕਾਲੇ ਘੇਰਿਆਂ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਤੁਸੀਂ ਖੀਰੇ ਨੂੰ ਕੁਝ ਦੇਰ ਲਈ ਫਰਿੱਜ ‘ਚ ਰੱਖੋ ਅਤੇ ਫਿਰ ਠੰਡੇ ਖੀਰੇ ਨੂੰ ਅੱਖਾਂ ‘ਤੇ ਲਗਾਓ। ਰੋਜ਼ਾਨਾ ਖੀਰੇ ਦੀ ਵਰਤੋਂ ਕਰੋ। ਇਸ ਨਾਲ ਅੱਖਾਂ ਦੇ ਹੇਠਾਂ ਹੋ ਰਹੇ ਕਾਲੇ ਘੇਰੇ ਘੱਟ ਹੋ ਜਾਣਗੇ।
ਐਲੋਵੇਰਾ: ਐਲੋਵੇਰਾ ਦੀ ਵਰਤੋਂ ਬਹੁਤ ਪ੍ਰਭਾਵਸ਼ਾਲੀ ਮਾਇਸਚਰਾਈਜ਼ਰ ਦੇ ਰੂਪ ‘ਚ ਇਸਤੇਮਾਲ ਕੀਤਾ ਜਾਂਦਾ ਹੈ। ਇਸ ਦੇ ਇੰਫਲਾਮੇਟਰੀ ਗੁਣ ਸਕਿਨ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਸ ਦੀ ਵਰਤੋਂ ਕਰਨ ਲਈ ਪਹਿਲਾਂ ਅੱਖਾਂ ਨੂੰ ਗਿੱਲੀ ਕੋਟਨ ਨਾਲ ਸਾਫ਼ ਕਰੋ। ਇਸ ਤੋਂ ਬਾਅਦ ਐਲੋਵੇਰਾ ਪਲਪ ਨੂੰ ਅੱਖਾਂ ਦੇ ਹੇਠਾਂ ਰੱਖੋ ਅਤੇ 15-20 ਮਿੰਟ ਲਈ ਲੱਗਿਆ ਰਹਿਣ ਦਿਓ ਅਤੇ ਫਿਰ ਅੱਖਾਂ ਨੂੰ ਧੋ ਲਓ।
ਬਦਾਮ ਦਾ ਤੇਲ: ਇਸ ‘ਚ ਵਿਟਾਮਿਨ-ਈ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਇਸ ਦੇ ਇੰਫਲਾਮੇਟਰੀ ਗੁਣ ਸਕਿਨ ਅਤੇ ਅੱਖਾਂ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਬਦਾਮ ਦੇ ਤੇਲ ਦੀਆਂ ਕੁਝ ਬੂੰਦਾਂ ਆਪਣੀਆਂ ਉਂਗਲਾਂ ‘ਤੇ ਲਗਾਓ। ਹੁਣ ਹੋਲੀ-ਹੋਲੀ ਉਂਗਲੀਆਂ ਦੇ ਨਾਲ ਹਲਕੇ ਹੱਥਾਂ ਨਾਲ ਮਸਾਜ ਕਰੋ। ਇੱਕ ਰਾਤ ਲਈ ਬਦਾਮ ਦਾ ਤੇਲ ਲੱਗਿਆ ਰਹਿਣ ਦਿਓ ਅਤੇ ਅਗਲੀ ਸਵੇਰ ਠੰਡੇ ਪਾਣੀ ਨਾਲ ਚਿਹਰਾ ਧੋ ਲਓ।