ਕੋਰੋਨਾ ਦਾ ਕਹਿਰ ਦੇਸ਼ ਭਰ ਵਿੱਚ ਮੁੜ ਤੋਂ ਸ਼ੁਰੂ ਹੋ ਗਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਮਾਸਕ ਪਹਿਣਨਾ, ਸੋਸ਼ਲ ਡਿਸਟੈਂਸਿੰਗ ਅਤੇ ਟੀਕਾਕਰਨ ਵਿੱਚ ਤੇਜੀ ਲਿਆਉਣ ਦੇ ਹੁਕਮ ਜਾਰੀ ਕੀਤੇ ਹਨ। ਉਥੇ ਹੀ ਦੇਸ਼ ਭਰ ਵਿੱਚ ਮਾਸਕ ਪਾਉਣਾ ਲਾਜ਼ਮੀ ਹੋ ਗਿਆ ਹੈ।
ਪੰਜਾਬ ਸਰਕਾਰ ਵੱਲੋਂ ਵੀ ਮੀਟਿੰਗ ਕੀਤੀ ਗਈ। ਰਿਵਿਊ ਮੀਟਿੰਗ ‘ਚ ਬੋਲਦੇ ਸਿਹਤ ਮੰਤਰੀ ਵਿਜੈ ਸਿੰਗਲਾ ਨੇ ਦੱਸਿਆ ਕਿ ਸੂਬੇ ਵਿੱਚ ਕੋਰੋਨਾ ਨੂੰ ਲੈ ਕੇ ਅਜੇ ਸਖਤੀ ਨਹੀਂ ਕੀਤੀ ਜਾ ਰਹੀ ਜਿਸ ਕਰਕੇ ਸਿਰਫ ਇਕ ਐਡਵਾਈਜ਼ਰੀ ਜ਼ਰੂਰ ਜਾਰੀ ਕੀਤੀ ਜਾ ਰਹੀ ਹੈ ਤਾਂਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਪੇਸ਼ ਨਾ ਆਵੇ ਤੇ ਲੋਕ ਖੁਦ ਵੀ ਸੁਚੇਤ ਰਹਿਣ ਪਰ ਅਜੇ ਸਖਤੀ ਨਹੀਂ ਕੀਤੀ ਜਾ ਰਹੀ ਕਿਉਂਕਿ ਕੋਰੋਨਾ ਅਜੇ ਕੰਟਰੋਲ ਵਿਚ ਹੈ।
ਬੂਸਟਰ ਡੋਜ ਨੂੰ ਲਈ ਵਿਜੈ ਸਿੰਗਲਾ ਨੇ ਕਿਹਾ ਕਿ ਅਜੇ ਡੋਜ਼ ਲਗਵਾਉਣ ਵਾਲੇ ਘੱਟ ਗਿਣਤੀ ਵਿੱਚ ਹਨ ਕਿਉਂਕਿ ਜਾਗਰੂਕਤਾ ਘੱਟ ਹੈ ਪਰ ਅਸੀਂ ਇਸਨੂੰ ਲੈਕੇ ਲੋਕਾਂ ਨੂੰ ਪ੍ਰੇਰਿਤ ਜ਼ਰੂਰ ਕਰ ਰਹੇ ਹਾਂ।
ਸਿੰਗਲਾ ਨੇ ਮੋਹਾਲੀ ਦੇ ਮੈਡੀਕਲ ਕਾਲਜ ਦੀ ਜਗ੍ਹਾ ਬਦਲਣ ਨੂੰ ਲੈਕੇ ਸਪੱਸ਼ਟ ਕੀਤਾ ਕਿ ਕਾਲਜ ਵਾਲੀ ਜਗ੍ਹਾ ਜ਼ਿਆਦਾ ਚੰਗੀ ਨਹੀਂ ਤੇ ਉੱਥੇ ਜ਼ਮੀਨ ਵੀ ਘੱਟ ਹੈ ਇਸ ਲਈ ਜ਼ਿਆਦਾ ਜ਼ਮੀਨ ਵਾਲੀ ਜਗ੍ਹਾ ਤਲਾਸ਼ੀ ਜਾ ਰਹੀ ਹੈ ਜਿਸ ਲਈ ਸਰਕਾਰ ਨੂੰ ਕਿਹਾ ਗਿਆ ਹੈ ਤੇ ਇਸਦੀ ਲੋੜ ਉੱਥੇ ਦੇ ਡਾਕਟਰਾਂ ਵਲੋਂ ਵੀ ਜਤਾਈ ਗਈ ਹੈ ਤਾਂਕਿ ਕੱਲ ਜੇਕਰ ਉੱਥੇ ਕੋਈ ਹੋਰ ਇਮਾਰਤ ਬਣਾਉਣੀ ਹੈ ਤਾਂ ਪ੍ਰੇਸ਼ਾਨੀ ਨਾ ਆਵੇ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਦੱਸ ਦੇਈਏ ਕਿ ਬੀਤੇ ਦਿਨੀਂ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸਾਰੀਆਂ ਜਨਤਕ ਥਾਵਾਂ ‘ਤੇ ਮਾਸਕ ਲਗਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਸ਼ਾਪਿੰਗ ਮਾਲ, ਸਕੂਲ, ਕਾਲਜ, ਹੋਟਲ, ਰੈਸਟੋਰੈਂਟ ਵਿਚ ਬਿਨਾਂ ਮਾਸਕ ਦੇ ਐਂਟਰੀ ਨਹੀਂ ਹੋ ਸਕੇਗੀ।