ਕਾਲਜ ਅਤੇ ਯੂਨੀਵਰਸਿਟੀ ਵਿੱਚ ਦਾਖਲੇ ਲਈ ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ (CUET) ਹੁਣ ਸਾਲ ਵਿੱਚ ਦੋ ਵਾਰ ਆਯੋਜਿਤ ਕੀਤਾ ਜਾਵੇਗਾ। ਹਾਲਾਂਕਿ, ਇਸ ਲਈ ਫਿਲਹਾਲ ਇੰਤਜ਼ਾਰ ਕਰਨਾ ਹੋਵੇਗਾ। ਇਹ ਪ੍ਰੀਖਿਆਵਾਂ ਸਾਲ ਵਿੱਚ ਦੋ ਵਾਰ ਕਰਵਾਉਣ ਦਾ ਫੈਸਲਾ ਅਗਲੇ ਸਾਲ ਤੋਂ ਲਾਗੂ ਕੀਤਾ ਜਾਵੇਗਾ। ਅੰਡਰਗਰੈਜੂਏਟ ਸਿਲੇਬਸ ਵਿੱਚ ਦਾਖਲੇ ਲਈ ਇਸ ਐਂਟਰੈਂਸ ਟੈਸਟ ਦੇ 2 ਸੈਸ਼ਨ ਆਯੋਜਿਤ ਹੋਣ ‘ਤੇ ਵਿਦਿਆਰਥੀਆਂ ਨੂੰ ਹੋਰ ਆਪਸ਼ਨ ਮਿਲ ਸਕਣਗੇ। ਫਿਲਹਾਲ ਇਹ ਕਾਮਨ ਐਂਟਰੈਂਸ ਟੈਸਟ ਅੰਡਰ ਗਰੈਜੂਏਟ ਕੋਰਸਾਂ ਲਈ ਲਿਆ ਜਾ ਰਿਹਾ ਹੈ, ਪਰ ਅਗਲੇ ਸਾਲ ਪੀਜੀ ਕੋਰਸਾਂ ਲਈ ਵੀ CUET ਕਰਵਾਈ ਜਾ ਸਕਦੀ ਹੈ।
ਸਾਲ ਵਿੱਚ ਦੋ ਵਾਰ CUET ਕਰਵਾਉਣ ਦੇ ਨਾਲ-ਨਾਲ ਇਸ ਪ੍ਰੀਖਿਆ ਦਾ ਪੈਟਰਨ ਵੀ ਹਰ ਸਾਲ ਬਦਲਿਆ ਜਾਵੇਗਾ। ਹਾਲਾਂਕਿ, ਪ੍ਰੀਖਿਆ ਦਾ ਸਿਲੇਬਸ ਸਿਰਫ 12ਵੀਂ ਜਮਾਤ ਦੇ ਸਿਲੇਬਸ ‘ਤੇ ਅਧਾਰਤ ਹੋਵੇਗਾ। 2022 ਲਈ ਹੁਣ ਤੱਕ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 2 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਆਪਣੇ ਆਪ ਨੂੰ ਰਜਿਸਟਰ ਕੀਤਾ ਹੈ। ਇਨ੍ਹਾਂ ਵਿੱਚੋਂ ਸਭ ਤੋਂ ਵੱਧ 36,611 ਵਿਦਿਆਰਥੀਆਂ ਨੇ ਉੱਤਰ ਪ੍ਰਦੇਸ਼, ਫਿਰ 23,418 ਦਿੱਲੀ ਅਤੇ 12,275 ਬਿਹਾਰ ਤੋਂ ਅਪਲਾਈ ਕੀਤਾ ਹੈ। ਕੇਰਲ ਤੋਂ 3,987, ਤਾਮਿਲਨਾਡੂ ਤੋਂ 2,143, ਤੇਲੰਗਾਨਾ ਤੋਂ 1,807, ਆਂਧਰਾ ਪ੍ਰਦੇਸ਼ ਤੋਂ 1,022 ਅਤੇ ਕਰਨਾਟਕ ਤੋਂ 901 ਅਰਜ਼ੀਆਂ ਪ੍ਰਾਪਤ ਹੋਈਆਂ ਹਨ।