ਰੂਸ ਯੂਕਰੇਨ ਯੁੱਧ ਵਿਚ ਭਾਰਤ ਦੀ ਮੁੱਖ ਸਟੀਲ ਕੰਪਨੀ ਟਾਟਾ ਸਟੀਲ ਨੇ ਵੱਡਾ ਫੈਸਲਾ ਲਿਆ ਹੈ। ਉਹ ਰੂਸ ਨਾਲ ਵਪਾਰ ਕਰਨਾ ਬੰਦ ਕਰ ਦੇਵੇਗੀ। ਭਾਰਤੀ ਇਸਤਾਪ ਮੁਖੀ ਨੇ ਇਸ ਬਾਰੇ ਜਾਣਕਾਰੀ ਦਿੱਤੀ। ਭਾਰਤੀ ਇਸਪਾਤ ਕੰਪਨੀ ਟਾਟਾ ਸਟੀਲ ਦੀ ਯੂਰਪੀ ਇਕਾਈ ਨੇ ਕਿਹਾ ਕਿ ਉਹ ਰੂਸ ਨਾਲ ਕਾਰੋਬਾਰ ਕਰਨਾ ਬੰਦ ਕਰ ਦੇਵੇਗੀ। ਦੱਸ ਦੇਈਏ ਕਿ ਯੂਕਰੇਨ ‘ਥੇ ਹਮਲਾ ਕਰਨ ਲਈ ਦੇਸ਼ ਨਾਲ ਸਬੰਧਾਂ ਵਿਚ ਕਟੌਤੀ ਕਰਨ ਵਾਲੀ ਨਵੀਂ ਗਲੋਬਲ ਕੰਪਨੀ ਹੈ।
ਟਾਟਾ ਸਟੀਲ ਨੇ ਕਿਹਾ ਕਿ ਭਾਰਤ, ਬ੍ਰਿਟੇਨ ਤੇ ਨੀਦਰਲੈਂਡ ਵਿਚ ਕੰਪਨੀ ਦੇ ਸਾਰੇ ਇਤਪਾਤ ਨਿਰਮਾਣ ਵਾਲੀਆਂ ਥਾਵਾਂ ਨੇ ਰੂਸ ‘ਤੇ ਆਪਣੀ ਨਿਰਭਰਤਾ ਨੂੰ ਖਤਮ ਕਰਨ ਲਈ ਕੱਚੇ ਮਾਲ ਦੀ ਬਦਲਵੀਂ ਸਪਲਾਈ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਗੌਰਤਲਬ ਹੈ ਕਿ ਟਾਟਾ ਸਟੀਲ ਦਾ ਬੋਰਡ ਆਫ ਡਾਇਰੈਕਟਰਜ਼ 3 ਮਈ ਨੂੰ ਕੰਪਨੀ ਦੇ ਸ਼ੇਅਰ ਵੰਡਣ ਦੇ ਪ੍ਰਸਤਾਵ ‘ਤੇ ਵਿਚਾਰ ਕਰੇਗਾ। ਕੰਪਨੀ ਨੇ ਹਾਲ ਹੀ ‘ਚ ਇਸ ਬਾਰੇ ਜਾਣਕਾਰੀ ਦਿੱਤੀ ਹੈ। ਕੰਪਨੀ ਨੇ ਕਿਹਾ ਹੈ ਕਿ 31 ਮਾਰਚ, 2022 ਨੂੰ ਖਤਮ ਹੋਏ ਵਿੱਤੀ ਸਾਲ ਦੇ ਵਿੱਤੀ ਨਤੀਜਿਆਂ ‘ਤੇ ਵਿਚਾਰ ਕਰਨ ਲਈ ਉਸਦੇ ਨਿਰਦੇਸ਼ਕ ਮੰਡਲ ਦੀ ਬੈਠਕ 3 ਮਈ ਨੂੰ ਹੋਵੇਗੀ। ਕੰਪਨੀ ਨੇ ਕਿਹਾ ਕਿ ਬੈਠਕ ‘ਚ 10 ਰੁਪਏ ਦੇ ਫੇਸ ਵੈਲਿਊ ਵਾਲੇ ਸ਼ੇਅਰਾਂ ਨੂੰ ਨਿਰਦੇਸ਼ਕ ਮੰਡਲ ਦੁਆਰਾ ਤੈਅ ਕੀਤੇ ਗਏ ਤਰੀਕੇ ਨਾਲ ਵੰਡਣ ‘ਤੇ ਵਿਚਾਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਸਿਹਤ ਮੰਤਰੀ ਡਾ. ਸਿੰਗਲਾ ਵੱਲੋਂ ਸਿਵਲ ਸਰਜਨਾਂ ਨੂੰ ਜ਼ਰੂਰਤ ਅਨੁਸਾਰ ਮੁਲਾਜ਼ਮਾਂ ਦੀ ਰੈਸ਼ਨਲਾਈਜੇਸ਼ਨ ਕਰਨ ਦੇ ਹੁਕਮ
ਇਸ ਦੇ ਲਈ ਰੈਗੂਲੇਟਰੀ ਮਨਜ਼ੂਰੀਆਂ ਤੋਂ ਇਲਾਵਾ ਸ਼ੇਅਰਧਾਰਕਾਂ ਦੀ ਮਨਜ਼ੂਰੀ ਵੀ ਲਈ ਜਾਵੇਗੀ। ਮੀਟਿੰਗ ਵਿੱਚ, ਨਿਰਦੇਸ਼ਕ ਮੰਡਲ ਵਿੱਤੀ ਸਾਲ 2021-22 ਲਈ ਲਾਭਅੰਸ਼ ਦੀ ਸਿਫਾਰਸ਼ ਵੀ ਕਰ ਸਕਦਾ ਹੈ।