ਪਟਿਆਲਾ ਵਿੱਚ ਇੱਕ ਈ-ਰਿਕਸ਼ਾ ਡਰਾਈਵਰ ਨੇ ਆਪਣੀ ਹੀ ਈ-ਰਿਕਸ਼ਾ ਆਪਣੇ ਹੱਥੀਂ ਅੱਗ ਲਾ ਕੇ ਫੂਕ ਦਿੱਤੀ। ਘਟਨਾ ਸ਼ੇਰਾਂ ਵਾਲੇ ਗੇਟ ਦੀ ਹੈ। ਇਕ ਦਿਹਾੜੀਦਾਰ ਈ-ਰਿਕਸ਼ਾ ਡਰਾਈਵਰ ਨੇ ਕਿਸ਼ਤਾਂ ਨਾ ਭਰ ਸਕਣ ਕਰਕੇ ਆਪਣੇ ਹੀ ਈ-ਰਿਕਸ਼ਾ ਨੂੰ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ।
ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਇਹ ਈ-ਰਿਕਸ਼ਾ ਚਾਲਕ ਇਸ ਦੀਆਂ ਕਿਸ਼ਤਾਂ ਨਾ ਭਰ ਸਕਣ ਕਾਰਨ ਬਹੁਤ ਪਰੇਸ਼ਾਨ ਰਹਿੰਦਾ ਸੀ। ਉਹ ਪੈਟਰੋਲ ਦੀ ਬੋਤਲ ਆਪਣੇ ਨਾਲ ਹੀ ਲੈ ਕੇ ਆਇਆ ਅਤੇ ਉਸ ਨੇ ਚਾਰੋਂ ਪਾਸੇ ਗੱਡੀ ‘ਤੇ ਪੈਟਰੋਲ ਛਿੜਕ ਦਿੱਤਾ ਅਤੇ ਅੱਗ ਲਗਾ ਦਿੱਤੀ।
ਅੱਗ ਲਾਉਣ ਮਗਰੋਂ ਲਗਭਗ 10 ਮਿੰਟਾਂ ਤੱਕ ਉਸ ਦੇ ਸਾਹਮਣੇ ਹੀ ਬੈਠਾ ਰਿਹਾ ਅਤੇ ਅੱਗ ਲੱਗਦੀ ਵੇਖਦਾ ਰਿਹਾ। ਇਸ ਦੌਰਾਨ ਜਦੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਘਟਨਾ ਸਥਾਨ ਦੀ ਸੂਚਨਾ ਪਾ ਕੇ ਪਹੁੰਚੀਆਂ ਤਾਂ ਉਥੋਂ ਉਹ ਤੁਰੰਤ ਰਫੂਚੱਕਰ ਹੋ ਗਿਆ।
ਵੀਡੀਓ ਲਈ ਕਲਿੱਕ ਕਰੋ -:
“ਬਠਿੰਡੇ ਦੀ ਜੱਟੀ ਟੋਹਰ ਨਾਲ ਚਲਾਉਂਦੀ ਐ ਟੈਂਕਰ ਤੇ ਟਰਾਲੇ, ਦੇਖੋ ਸਫ਼ਲ ਲੇਡੀ ਟਰਾਂਸਪੋਰਟਰ ਕਿਵੇਂ ਪਹੁੰਚੀ ਅਰਸ਼ਾਂ ‘ਤੇ !”
ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਉਹ ਇਸੇ ਇਲਾਕੇ ਦਾ ਹੈ। ਰੋਜ਼ਾਨਾ ਬਾਜ਼ਾਰ ਵਿਚ ਕੰਮ ਦੀ ਭਾਲ ਕਰਦਾ ਹੈ। ਅੱਜ ਇਸੇ ਪ੍ਰੇਸ਼ਾਨੀ ਦੇ ਚੱਲਦਿਆਂ ਉਸ ਨੇ ਆਪਣੀ ਈ-ਰਿਕਸ਼ਾ ਨੂੰ ਅੱਗ ਲਾ ਦਿੱਤੀ।