Immunity booster vitamins: ਪਿਛਲੇ ਦੋ ਸਾਲਾਂ ਤੋਂ ਕੋਰੋਨਾ ਵਾਇਰਸ ਪੂਰੀ ਦੁਨੀਆ ‘ਚ ਆਪਣਾ ਕਹਿਰ ਦਿਖਾ ਰਿਹਾ ਹੈ, ਹਾਲਾਂਕਿ ਪਿਛਲੇ ਕੁਝ ਸਮੇਂ ਤੋਂ ਭਾਰਤ ‘ਚ ਇਸ ਦੇ ਫੈਲਣ ਦੇ ਮਾਮਲੇ ਘੱਟ ਹੋ ਗਏ ਸਨ, ਪਰ ਅਚਾਨਕ ਇਕ ਵਾਰ ਫਿਰ ਇਸ ਵਾਇਰਸ ਨੇ ਇਕ ਨਵੇਂ ਰੂਪ ‘ਚ ਦਸਤਕ ਦੇ ਦਿੱਤੀ ਹੈ। ਇਸ ਕਾਰਨ ਮੁੜ ਲੋਕਾਂ ਨੂੰ ਮਾਸਕ ਪਹਿਨਣ ਅਤੇ ਚੰਗੀ ਡਾਇਟ ਲੈਣ ਦੀ ਸਲਾਹ ਦਿੱਤੀ ਜਾ ਰਹੀ ਹੈ। ਜੇਕਰ ਤੁਹਾਡੀ ਡਾਇਟ ਚੰਗੀ ਹੋਵੇਗੀ ਤਾਂ ਕੋਰੋਨਾ ਵਾਇਰਸ ਦਾ ਇੰਫੈਕਸ਼ਨ ਸਰੀਰ ‘ਚ ਆਪਣਾ ਅਸਰ ਨਹੀਂ ਦਿਖਾ ਪਾਏਗਾ। ਇਸ ਦਾ ਮੁਕਾਬਲਾ ਕਰਨ ਲਈ ਮਜ਼ਬੂਤ ਇਮਿਊਨਿਟੀ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਸਾਨੂੰ ਬੀਮਾਰੀਆਂ ਤੋਂ ਬਚਾਉਂਦਾ ਹੈ ਅਤੇ ਇਸ ਨੂੰ ਮਜ਼ਬੂਤ ਕਰਨ ਲਈ ਡਾਇਟ ‘ਚ ਜ਼ਰੂਰੀ ਪੌਸ਼ਟਿਕ ਤੱਤਾਂ ਨੂੰ ਸ਼ਾਮਲ ਕਰਨਾ ਬਹੁਤ ਜ਼ਰੂਰੀ ਹੈ। ਅੱਜ ਅਸੀਂ ਤੁਹਾਨੂੰ 4 ਅਜਿਹੇ ਵਿਟਾਮਿਨਾਂ ਬਾਰੇ ਦੱਸਾਂਗੇ ਜੋ ਤੁਹਾਡੀ ਇਮਿਊਨਿਟੀ ਨੂੰ ਮਜ਼ਬੂਤ ਕਰਨ ‘ਚ ਬਹੁਤ ਮਦਦਗਾਰ ਹੋਣਗੇ।
ਆਓ ਤੁਹਾਨੂੰ 5 ਜ਼ਰੂਰੀ ਵਿਟਾਮਿਨਜ਼ ਬਾਰੇ ਦੱਸਦੇ ਹਾਂ ਜਿਨ੍ਹਾਂ ਨੂੰ ਡਾਈਟ ‘ਚ ਸ਼ਾਮਲ ਕਰਨਾ ਜ਼ਰੂਰੀ ਹੈ।
ਵਿਟਾਮਿਨ ਏ: ਵਿਟਾਮਿਨ ਏ ਸਰੀਰ ਨੂੰ ਇਨਫੈਕਸ਼ਨ ਤੋਂ ਬਚਾਉਂਦਾ ਹੈ, ਨਾਲ ਹੀ ਕਈ ਬਿਮਾਰੀਆਂ ਦਾ ਇਲਾਜ ਵੀ ਕਰਦਾ ਹੈ। ਇਹ ਵਿਟਾਮਿਨ ਅੱਖਾਂ ਦੀ ਰੋਸ਼ਨੀ ਵਧਾਉਣ ‘ਚ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦੇ ਲਈ ਡਾਇਟ ‘ਚ ਮੱਛੀ, ਮੀਟ, ਡੇਅਰੀ ਪ੍ਰੋਡਕਟਸ, ਗਾਜਰ, ਸ਼ਕਰਕੰਦੀ, ਖਰਬੂਜਾ ਅਤੇ ਹਰੀਆਂ ਪੱਤੇਦਾਰ ਸਬਜ਼ੀਆਂ ਨੂੰ ਸ਼ਾਮਲ ਕਰੋ।
ਵਿਟਾਮਿਨ ਸੀ: ਇਹ ਇੱਕ ਅਜਿਹਾ ਪੌਸ਼ਟਿਕ ਤੱਤ ਹੈ ਜੋ ਸਾਡੀਆਂ ਹੱਡੀਆਂ, ਦੰਦਾਂ ਅਤੇ ਸਕਿਨ ਲਈ ਜ਼ਰੂਰੀ ਹੈ। ਖੱਟੇ ਫਲਾਂ ‘ਚ ਵਿਟਾਮਿਨ ਸੀ ਭਰਪੂਰ ਹੁੰਦਾ ਹੈ, ਇਸ ਲਈ ਆਪਣੀ ਡਾਇਟ ‘ਚ ਖੱਟੇ ਰਸਦਾਰ ਫਲਾਂ ਨੂੰ ਸ਼ਾਮਲ ਕਰੋ – ਜਿਵੇਂ ਕਿ ਆਂਵਲਾ, ਨਾਰੰਗੀ, ਨਿੰਬੂ, ਸੰਤਰਾ, ਅੰਗੂਰ, ਟਮਾਟਰ, ਦੇ ਨਾਲ-ਨਾਲ ਅਮਰੂਦ, ਸੇਬ, ਕੇਲਾ, ਬੇਰ, ਬਿਲਵ, ਜੈਕਫਰੂਟ, ਸ਼ਲਗਮ, ਪੁਦੀਨਾ, ਮੂਲੀ ਦੇ ਪੱਤੇ, ਕਿਸ਼ਮਿਸ਼, ਦੁੱਧ, ਚੁਕੰਦਰ, ਚੋਲਾਈ, ਬੰਦਗੋਭੀ, ਹਰਾ ਧਨੀਆ ਅਤੇ ਪਾਲਕ ਆਦਿ ‘ਚ ਵੀ ਵਿਟਾਮਿਨ ਸੀ ਭਰਪੂਰ ਹੁੰਦਾ ਹੈ।
ਵਿਟਾਮਿਨ ਡੀ: ਕੋਰੋਨਾ ਤੋਂ ਬਚਣ ਲਈ ਵਿਟਾਮਿਨ-ਡੀ ਦਾ ਸੇਵਨ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਫੇਫੜਿਆਂ ‘ਚ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਦਾ ਹੈ ਅਤੇ ਇਮਿਊਨਿਟੀ ਨੂੰ ਮਜ਼ਬੂਤ ਬਣਾਉਂਦਾ ਹੈ।ਨਾਲ ਹੀ ਸਰੀਰ ‘ਚ ਇੰਸੁਲਿਨ ਅਤੇ ਸ਼ੂਗਰ ਦੀ ਮਾਤਰਾ ਵੀ ਠੀਕ ਰਹਿੰਦੀ ਹੈ। ਇਸ ਦੇ ਲਈ ਡਾਈਟ ‘ਚ ਮਸ਼ਰੂਮ, ਓਟਸ, ਬਾਦਾਮ, ਸੋਇਆ ਮਿਲਕ, ਸੰਤਰੇ ਦਾ ਜੂਸ, ਸੀਰੀਅਲ ਅਤੇ ਧੁੱਪ ‘ਚ ਉੱਗਣ ਵਾਲੇ ਭੋਜਨ ਸ਼ਾਮਲ ਕਰੋ। ਇਹ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ। ਹੋ ਸਕੇ ਤਾਂ ਦਿਨ ‘ਚ 15 ਤੋਂ 20 ਮਿੰਟ ਤਾਜ਼ੀ ਧੁੱਪ ਵੀ ਸੇਕੋ।
ਵਿਟਾਮਿਨ ਈ: ਡਾਇਟ ‘ਚ ਵਿਟਾਮਿਨ ਈ ਨੂੰ ਸ਼ਾਮਲ ਕਰਕੇ ਵੀ ਇਮਿਊਨਿਟੀ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। ਵਿਟਾਮਿਨ ਈ ਇੱਕ ਅਜਿਹਾ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਹੈ ਜੋ ਸਰੀਰ ਨੂੰ ਇਨਫੈਕਸ਼ਨ ਦੇ ਖਤਰੇ ਤੋਂ ਬਚਾਉਂਦਾ ਹੈ। ਇਸ ਦੇ ਲਈ ਬਾਦਾਮ, ਮੂੰਗਫਲੀ, ਸੂਰਜਮੁਖੀ ਦੇ ਬੀਜ, ਸੋਇਆਬੀਨ ਤੇਲ ਅਤੇ ਅਖਰੋਟ ਨੂੰ ਡਾਈਟ ‘ਚ ਸ਼ਾਮਲ ਕਰੋ। ਇਹ 4 ਵਿਟਾਮਿਨ ਤੁਹਾਡੇ ਲਈ ਕੋਰੋਨਾ ਤੋਂ ਬਚਣ ਅਤੇ ਤੁਹਾਡੀ ਇਮਿਊਨਿਟੀ ਨੂੰ ਮਜ਼ਬੂਤ ਕਰਨ ਲਈ ਬਹੁਤ ਫਾਇਦੇਮੰਦ ਹੋਣਗੇ। ਇਸ ਦੇ ਨਾਲ ਹੀ ਤੁਸੀਂ ਡਾਕਟਰੀ ਸਲਾਹ ਦੇ ਨਾਲ ਇਨ੍ਹਾਂ ਵਿਟਾਮਿਨਾਂ ਦੇ ਸਪਲੀਮੈਂਟ ਵੀ ਲੈ ਸਕਦੇ ਹੋ, ਪਰ ਬਿਨਾਂ ਸਲਾਹ ਦੇ ਇਨ੍ਹਾਂ ਦਾ ਸੇਵਨ ਨਾ ਕਰੋ। ਇਹ ਨੁਕਸਾਨਦੇਹ ਹੋ ਸਕਦਾ ਹੈ।