ਯੂਕਰੇਨ-ਰੂਸ ਸੰਘਰਸ਼ ਅਤੇ ਦਿੱਲੀ ਦੰਗਿਆਂ ਦੀ ਟੈਲੀਵਿਜ਼ਨ ਕਵਰੇਜ ‘ਤੇ ਇਤਰਾਜ਼ ਜਤਾਉਂਦਿਆਂ ਸਰਕਾਰ ਨੇ ਸ਼ਨੀਵਾਰ ਨੂੰ ਨਿਊਜ਼ ਚੈਨਲਾਂ ਨੂੰ ਲੈ ਕੇ ਸਖਤ ਅਡਵਾਇਜ਼ਰੀ ਜਾਰੀ ਕਰਕੇ ਕਿਹਾ ਕਿ ਭੜਕਾਊ, ਅਸਾਮਾਜਿਕ, ਅਸੰਸਦੀ ਤੇ ਉਕਸਾਉਣ ਵਾਲੀਆਂ ਹੈੱਡਲਾਈਨਾਂ ਤੋਂ ਬਚਣ। ਉਨ੍ਹਾਂ ਨੂੰ ਸਬੰਧਤ ਕਾਨੂੰਨਾਂ ਵੱਲੋਂ ਤੈਅ ਪ੍ਰੋਗਰਾਮ ਕੋਡ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ।
ਉੱਤਰ-ਪੱਛਮੀ ਦਿੱਲੀ ਵਿੱਚ ਸਰਕਾਰ ਨੇ ਯੂਕਰੇਨ-ਰੂਸ ਸੰਘਰਸ਼ ਦੀ ਰਿਪੋਰਟ ਕਰਨ ਵਾਲੇ ਨਿਊਜ਼ ਐਂਕਰਾਂ ਦੇ ਅਤਿਕਥਨੀ ਵਾਲੇ ਬਿਆਨਾਂ ਅਤੇ ਸਨਸਨੀਖੇਜ਼ ‘ਸੁਰਖੀਆਂ/ ਟੈਗਲਾਈਨਾਂ’ ਅਤੇ “ਅਪੁਸ਼ਟ ਸੀਸੀਟੀਵੀ ਫੁਟੇਜ” ਦਾ ਪ੍ਰਸਾਰਣ ਕਰਕੇ ਉੱਤਰ-ਪੱਛਮੀ ਦਿੱਲੀ ਵਿੱਚ ਹੋਈਆਂ ਘਟਨਾਵਾਂ ਦੀ ਜਾਂਚ ਪ੍ਰਕਿਰਿਆ ਵਿੱਚ ਰੁਕਾਵਟ ਪਾਉਣ ਦੀਆਂ ਕੁਝ ਘਟਨਾਵਾਂ ਦਾ ਹਵਾਲਾ ਦਿੱਤਾ ਹੈ।
ਸਰਕਾਰ ਨੇ ਇਹ ਵੀ ਕਿਹਾ ਕਿ ਉੱਤਰ-ਪੱਛਮੀ ਦਿੱਲੀ ਦੀਆਂ ਘਟਨਾਵਾਂ ‘ਤੇ ਟੈਲੀਵਿਜ਼ਨ ਚੈਨਲਾਂ ‘ਤੇ ਕੁਝ ਚਰਚਾਵਾਂ ਗੈਰ-ਸੰਸਦੀ, ਭੜਕਾਊ ਅਤੇ ਸਮਾਜਿਕ ਤੌਰ ‘ਤੇ ਅਸਵੀਕਾਰਨਯੋਗ ਭਾਸ਼ਾ ਵਿੱਚ ਸਨ।
ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਉੱਤਰ ਪੱਛਮੀ ਦਿੱਲੀ ਦੇ ਜਹਾਂਗੀਰਪੁਰੀ ਵਿਖੇ ਹਨੂੰਮਾਨ ਜੈਅੰਤੀ ਮੌਕੇ ਕੱਢੀ ਜਾ ਰਹੀ ਸ਼ੋਭਾ ਯੌਤਰਾ ਦੌਰਾਨ ਦੋ ਭਾਈਚਾਰਿਆਂ ਵਿਚਾਲੇ ਝੜਪ ਹੋ ਗਈ ਸੀ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵੱਲੋਂ ਜਾਰੀ ਐਡਵਾਈਜ਼ਰੀ ਵਿੱਚ ਸਰਕਾਰ ਨੇ ਟੈਲੀਵਿਜ਼ਨ ਚੈਨਲਾਂ ਵੱਲੋਂ ਆਪਣੀ ਸਮੱਗਰੀ ਨੂੰ ਪ੍ਰਸਾਰਿਤ ਕਰਨ ਦੇ ਤਰੀਕੇ ‘ਤੇ ਗੰਭੀਰ ਚਿੰਤਾ ਪ੍ਰਗਟਾਈ। ਸਰਕਾਰ ਨੇ ਕਿਹਾ ਕਿ ਟੀ.ਵੀ. ਚੈਨਲਾਂ ਵੱਲੋਂ ਭੜਕਾਊ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ।
ਯੂਕਰੇਨ-ਰੂਸ ਨੂੰ ਲੈ ਕੇ ਝੂਠੇ ਦਾਅਵੇ ਅਤੇ ਲਗਾਤਾਰ ਕੌਮਾਂਤਰੀ ਏਜੰਸੀਆਂ ਨੂੰ ਗਲਤ ਤਰੀਕੇ ਨਲਾ ਕੋਟ ਕਰਨਾ ਅਜਿਹੀਆਂ ਹੈੱਡਲਾਈਨਾਂ ਦਿੱਤੀਆਂ ਗਈਆਂ, ਜਿਸ ਦਾ ਖਬਰ ਨਾਲ ਕੋਈ ਲੈਣਾ-ਦੇਣਾ ਨਹੀਂ ਸੀ ਤੇ ਦਰਸ਼ਕਾਂ ਨੂੰ ਉਤੇਜਿਤ ਕਰਨ ਲਈ ਪੱਤਰਕਾਰ ਤੇ ਨਿਊਜ਼ ਐਂਕਰ ਨੇ ਮਨਪਸੰਦ, ਮਨਘੜੰਤ ਚੀਜ਼ਾਂ ਪੇਸ਼ ਕੀਤੀਆਂ। ਜਹਾਂਗੀਪੁਰੀ ਮਾਮਲੇ ਨੂੰ ਲੈ ਕੇ ਭੜਕਾਉਣ ਵਾਲੀ ਹੈੱਡਲਾਈਨ ਤੇ ਫਿਰਕੂ ਹਿੰਸਾ ਨੂੰ ਭੜਕਾਉਣ ਵਾਲੇ ਵੀਡੀਓਜ਼ ਦਿਖਾਏ, ਨਾਲ ਹੀ ਸੀਸੀਟੀਵੀ ਫੁਟੇਜ ਜੋ ਵੈਰੀਫਾਈ ਨਹੀਂ ਸਨ, ਉਸ ਨੂੰ ਵਿਖਾਇਆ।
ਵੀਡੀਓ ਲਈ ਕਲਿੱਕ ਕਰੋ -:
“ਬਠਿੰਡੇ ਦੀ ਜੱਟੀ ਟੋਹਰ ਨਾਲ ਚਲਾਉਂਦੀ ਐ ਟੈਂਕਰ ਤੇ ਟਰਾਲੇ, ਦੇਖੋ ਸਫ਼ਲ ਲੇਡੀ ਟਰਾਂਸਪੋਰਟਰ ਕਿਵੇਂ ਪਹੁੰਚੀ ਅਰਸ਼ਾਂ ‘ਤੇ !”
ਕਿਸੇ ਖਾਸ ਭਾਈਚਾਰੇ ਦੇ ਵੀਡੀਓ ਵਿਖਾ ਕੇ ਫਿਰਕੂ ਤਣਾਅ ਨੂੰ ਵਧਾਉਣ ਨੂੰ ਲੈ ਕੇ ਹਵਾ ਦਿੱਤੀ ਗਈ। ਅਥਾਰਟੀ ਦੀ ਕਾਰਵਾਈ ਨੂੰ ਫਿਰਕੂ ਰੰਗ ਦੇਣ ਦੀ ਕੋਸ਼ਿਸ਼ ਕੀਤੀ ਗਈ। ਨਿਊਜ਼ ਡਿਬੇਟ ਦੌਰਾਨ ਕੁਝ ਚੈਨਲਾਂ ਵੱਲੋਂ ਅਸੰਸਦੀ, ਭੜਕਾਊ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ ਜਿਸ ਨੂੰ ਸਮਾਜਿਕ ਤੌਰ ‘ਤੇ ਸਵੀਕਾਰਿਆ ਨਹੀਂ ਜਾ ਸਕਦਾ। ਡਿਪੇਟ ਸ਼ੋਅ ਵਿੱਚ ਵੱਖ-ਵੱਖ ਪ੍ਰੋਗਰਾਮਾਂ ਦੌਰਾਨ ਲਾਊਡਸਪੀਕਰ ਨੂੰ ਲੈ ਕੇ ਇਤਰਾਜ਼ਯੋਗ ਭਾਸ਼ਾ ਦੇ ਇਸਤੇਮਾਲ ‘ਤੇ ਵੀ ਕੇਂਦਰ ਨੇ ਨਾਰਾਜ਼ਗੀ ਪ੍ਰਗਟਾਈ ਹੈ।