ਬਿਹਾਰ ਨੇ ਅਮਿਤ ਸ਼ਾਹ ਦੀ ਮੌਜੂਦਗੀ ਵਿੱਚ 8 ਹਜ਼ਾਰ 25 ਤਿਰੰਗੇ ਲਹਿਰਾ ਕੇ ਪਾਕਿਸਤਾਨ ਦਾ ਰਿਕਾਰਡ ਤੋੜ ਦਿੱਤਾ ਹੈ। ਆਜ਼ਾਦੀ ਸੰਗਰਾਮ ਦੇ ਮਹਾਨਾਇਕ ਬਾਬੂ ਵੀਰ ਕੁੰਵਰ ਦੇ ਵਿਜੇ ਉਤਸਵ ‘ਤੇ ਭੋਜਪੁਰ ਦੇ ਜਗਦੀਸ਼ਪੁਰ ਵਿੱਚ ਇਹ ਰਿਕਾਰਡ ਬਣਿਆ। ਇਸ ਤੋਂ ਪਹਿਲਾਂ ਇਹ ਰਿਕਾਰਡ ਪਾਕਿਸਤਾਨ ਦੇ ਨਾਂ ਸੀ। ਪ੍ਰੋਗਰਾਮ ਵਿੱਚ 5 ਮਿੰਟ ਤੱਕ ਝੰਡਾ ਲਹਿਰਾਇਆ ਗਿਆ।
ਅਮਤ ਸ਼ਾਹ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਭਾਰਤ ਮਾਤਾ ਦੀ ਜੈ ਦੇ ਨਾਅਰੇ ਨਾਲ ਕੀਤੀ। ਉਨ੍ਹਾਂ ਜਗਦੀਸ਼ਪੁਰ ਦੀ ਧਰਤੀ ਨੂੰ ਯੁਗਪੁਰਸ਼ਾ ਦੀ ਧਰਤੀ ਦੱਸਦੇ ਹੋਏ ਕਿਹਾ ਕਿ ਹੈਲੀਕਾਪਟਰ ਰਾਹੀਂ ਮੈਂ ਵੇਖਿਆ ਕਿ ਇਥੋਂ ਪੰਜ-ਪੰਜ ਕਿ.ਮੀ. ਤੱਕ ਲੋਕਾਂ ਦੇ ਹੱਥ ਵਿੱਚ ਤਿਰੰਗਾ ਹੈ। ਪ੍ਰੋਗਰਾਮ ਵਾਲੀ ਥਾਂ ਤੋਂ ਜ਼ਿਆਦਾ ਲੋਕ ਰੋਡ ‘ਤੇ ਵੰਦੇ ਮਾਤਰਮ ਤੇ ਭਾਰਤ ਮਾਤਾ ਦੀ ਜੈ ਬੋਲ ਰਹੇ ਹਨ।
ਵੀਰ ਕੁੰਵਰ ਸਿੰਘ ਨੂੰ ਸ਼ਰਧਾਂਜਲੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਤਿਹਾਸ ਨੇ ਬਾਬੂ ਕੁੰਵਰ ਸਿੰਘ ਦੇ ਨਾਲ ਅਨਿਆਂ ਕੀਤਾ। ਉਨ੍ਹਾਂ ਦੀ ਵੀਰਤਾ ਮੁਤਾਬਕ ਉਨ੍ਹਾਂ ਨੂੰ ਜਗ੍ਹਾ ਨਹੀਂ ਦਿੱਤੀ ਗਈ। ਅੱਜ ਬਿਹਾਰ ਦੀ ਜਨਤਾ ਪਲਕ ਪਾਂਵੜੇ ਵਿਛਾ ਕੇ ਉਨ੍ਹਾਂ ਦਾ ਨਾਂ ਇੱਕ ਵਾਰ ਫਿਰ ਅਮਰ ਕਰ ਰਹੀ ਹੈ। 58 ਸਾਲਾਂ ਤੋਂ ਕਈ ਤਰ੍ਹਾਂ ਦੀਆਂ ਰੈਲੀਆਂ ਵਿੱਚ ਗਿਆ ਹਾਂ, ਪਰ ਆਰਾ ਵਿੱਚ ਰਾਸ਼ਟਰਭਗਤੀ ਦਾ ਇਹ ਦ੍ਰਿਸ਼ ਵੇਖ ਕੇ ਮੇਰੇ ਕੋਲ ਸ਼ਬਦ ਨਹੀਂ ਹਨ। ਅਜਿਹਾ ਪ੍ਰੋਗਰਾਮ ਜ਼ਿੰਦਗੀ ਵਿੱਚ ਕਦੇ ਨਹੀਂ ਵੇਖਿਆ।
ਦੱਸ ਦੇਈਏ ਕਿ ਵਿਜੇ ਉਤਸਵ ਵਿੱਚ 2 ਲੱਖ ਤੋਂ ਵੱਧ ਲੋਕਾਂ ਦੇ ਹਿੱਸਾ ਲੈਣ ਦਾ ਦਾਅਵਾ ਕੀਤਾ ਗਿਆ ਹੈ। ਇਸ ਨੂੰ ਲੈ ਕੇ ਗਿਨੀਜ਼ ਬੁਕ ਆਫ ਵਰਲਡ ਰਿਕਾਰਡ ਦੀ ਟੀਮ ਜਗਦੀਸ਼ਪੁਰ ਪਹੁੰਚੀ ਸੀ। ਸੂਚਨਾ ਮੁਤਾਬਕ ਗਿਨੀਜ਼ ਬੁਕ ਆਫ ਵਰਲਡ ਰਿਕਾਰਡ ਦੇ ਲਗਭਗ 1600 ਅਧਿਕਾਰੀ ਤੇ ਕਰਮਚਾਰੀਆਂ ਨੇ ਪੂਰੇ ਪ੍ਰੋਗਰਾਮ ਦੀ ਰਿਕਾਰਡਿੰਗ ਕੀਤੀ।
ਵੀਡੀਓ ਲਈ ਕਲਿੱਕ ਕਰੋ -:
“ਬਠਿੰਡੇ ਦੀ ਜੱਟੀ ਟੋਹਰ ਨਾਲ ਚਲਾਉਂਦੀ ਐ ਟੈਂਕਰ ਤੇ ਟਰਾਲੇ, ਦੇਖੋ ਸਫ਼ਲ ਲੇਡੀ ਟਰਾਂਸਪੋਰਟਰ ਕਿਵੇਂ ਪਹੁੰਚੀ ਅਰਸ਼ਾਂ ‘ਤੇ !”
ਇਸ ਤੋਂ ਪਹਿਲਾਂ ਇਕੱਠੇ 57,500 ਕੌਮੀ ਝੰਡੇ ਲਹਿਰਾਉਣ ਦਾ ਵਰਲਡ ਰਿਕਾਰਡ ਪਾਕਿਸਤਾਨ ਦੇ ਨਾਂ ਦਰਜ ਸੀ। ਭੋਜਪੁਰ ਵਿੱਚ ਪ੍ਰੋਗਰਾਮ ਦੀ ਰਿਕਾਰਡਿੰਗ ਡਰੋਨ ਕੈਮਰੇ ਰਾਹੀਂ ਕਰਾਈ ਗਈ। ਇਸ ਤੋਂ ਇਲਾਵਾ ਜਿਨ੍ਹਾਂ-ਜਿਨ੍ਹਾਂ ਲੋਕਾਂ ਦੇ ਹੱਖ ਵਿੱਚ ਕੌਮੀ ਝੰਡਾ ਹੈ, ਉਨ੍ਹਾਂ ਦਾ ਫਿੰਗਰ ਪ੍ਰਿੰਟ ਵੀ ਲਿਆ ਗਿਆ, ਜਿਸ ਨਾਲ ਨਵੇਂ ਰਿਕਾਰਡ ਨੂੰ ਪੁਖਤਾ ਕੀਤਾ ਜਾ ਸਕੇ।