ਕੇਂਦਰੀ ਪੰਚਾਇਤੀ ਰਾਜ ਮੰਤਰਾਲਾ ਵੱਲੋਂ ਅੱਜ ਪੰਚਾਇਤੀ ਰਾਜ ਦਿਵਸ ਮੌਕੇ ਦੇਸ਼ਭਰ ਦੇ 34 ਰਾਜਾਂ ਦੀਆਂ 237 ਗ੍ਰਾਮ ਪੰਚਾਇਤਾਂ ਸਣੇ ਬਲਾਕ ਪੰਚਾਇਤਾਂ ਨੂੰ ਬਿਹਤਰੀਨ ਵਿਕਾਸ ਕਾਰਜਾਂ ਤੋਂ ਇਲਾਵਾ ਹੋਰ ਬਿਹਤਰੀਨ ਕੰਮਾਂ ਲਈ ਕੇਂਦਰ ਸਰਕਾਰ ਵੱਲੋਂ ਸਨਮਾਨਤ ਕੀਤਾ ਜਾ ਰਿਹਾ ਹੈ।
ਇਸ ਸੂਚੀ ਵਿੱਚ ਪੰਜਾਬ ਦੇ ਸੱਤ ਜ਼ਿਲ੍ਹਿਆਂ ਦੇ 10 ਪਿੰਡਾਂ ਨੂੰ ਕੇਂਦਰ ਸਰਕਾਰ ਵੱਲੋਂ ਚਾਈਲਡ ਫ੍ਰੈਂਡਲੀ ਗ੍ਰਾਮ ਪੰਚਾਇਤ (ਸੀ.ਐੱਫ.ਜੀ.ਪੀ.ਏ.), ਗ੍ਰਾਮ ਪੰਚਾਇਤ ਡਿਵੈਲਪਮੈਂਟ ਪਲਾਨ ਐਵਾਰਡ (ਜੀ.ਪੀ.ਡੀ.ਪੀ.ਏ.), ਨਾਾਜੀ ਦੇਸ਼ਮੁਖ ਰਾਸ਼ਟਰੀ ਗੌਰਵ ਗ੍ਰਾਮ ਸਭਾ ਐਵਾਰਡ (ਐੱਨ.ਡੀ.ਆਰ.ਜੀ.ਜੀ.ਐੱਸ.ਪੀ.) ਤੇ ਦੀਨ ਦਿਆਲ ਉਪਾਧਿਆਏ ਪੰਚਾਇਤ ਸਸ਼ਕਤੀਕਰਨ ਪੁਰਸਕਾਰ (ਡੀ.ਡੀ.ਯੂ.ਪੀ.ਐੱਸ.ਪੀ.) ਐਵਾਰਡ ਨਾਲ ਸਨਮਾਨਤ ਕੀਤਾ ਜਾ ਰਿਹਾ ਹੈ।
ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀ ਗਈ ਸੂਚੀ ਵਿੱਚ ਪੰਜਾਬ ਦੇ 10 ਪਿੰਡਾਂ ਦੀ ਨਾਮੀਨੇਸ਼ਨ ਟੀਮ ਦੀ ਵੈਰੀਫਿਕੇਸ਼ਨ ਤੋਂ ਬਾਅਦ ਹੋਈ ਹੈ। ਇਨ੍ਹਾਂ ਪਿੰਡਾਂ ਵਿੱਚ ਅਜਿਹੇ ਕਈ ਬਿਹਤਰੀਨ ਕੰਮ ਕੀਤੇ ਗਏ, ਜੋਕਿ ਇਨ੍ਹਾਂ ਪਿੰਡਾਂ ਨੂੰ ਪੂਰੇ ਪੰਜਾਬ ਤੋਂ ਵੱਖ ਕਰ ਰਹੇ ਸਨ।
ਸ਼ਾਹਕੋਟ ਦੇ ਪਿੰਡ ਤਲਵੰਡੀ ਸੰਘੇੜਾ ਦੇ ਸਰਪੰਚ ਆਤਮਾ ਸਿੰਘ ਤੇ ਸੈਕਟਰੀ ਪ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਸਾਡੇ ਪਿੰਡ ਦੀ ਗ੍ਰਾਮ ਸਭਾ ਦੀ ਪਾਰਦਰਸ਼ਿਤਾ ਤੇ ਪਿੰਡ ਵਿੱਚ ਹੋ ਰਹੇ ਵਿਕਾਸ ਕਾਰਜਾਂ ਦੇ ਦਮ ‘ਤੇ ਹੀ ਸਾਨੂੰ ਤੀਜੀ ਵਾਰ ਐਵਾਰਡ ਮਿਲ ਰਿਹਾ ਹੈ। ਪਿਛਲੀ ਵਾਰ ਮਿਲੇ ਪੰਜ ਲੱਖ ਦੇ ਐਵਾਰਡ ਨਾਲ ਗ੍ਰਾਮ ਸਭਾ ਦੇ 300 ਮੈਂਬਰਾਂ ਲਈ ਇੱਕ ਹਾਲ ਬਣਾਇਆ ਗਿਆ। ਪੂਰੇ ਪਿੰਡ ਵਿੱਚ ਕੋਈ ਨਾਲੀ ਨਹੀਂ ਹੈ। ਸੀਵਰੇਜ ਸਿਸਟਮ ਪੂਰਾ ਹੈ। 2006 ਵਿੱਚ ਯੋਜਨਾ ਦੇ ਤਹਿਤ ਸ਼ੁਰੂ ਹੋਇਆ ਸਮਾਲ ਬੋਰ ਸਿਸਟਮ ਅੱਜ ਵੀ ਪਿੰਡ ਵਿੱਚ ਚੱਲ ਰਿਹਾ ਹੈ, ਜਿਸ ਦੇ ਚੱਲਦਿਆਂ ਸਾਨੂੰ ਕੇਂਦਰ ਨੇ ਐਵਾਰਡ ਲਈ ਚੁਣਿਆ ਹੈ। ਪਿੰਡ ਵਿੱਚ ਖਰਚੇ ਜਾਣ ਵਾਲੇ ਇੱਕ-ਇੱਕ ਪੈਸੇ ਦਾ ਹਿਸਾਬ ਰਿਕਾਰਡ ਵਿੱਚ ਦਿੱਤਾ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਬਠਿੰਡੇ ਦੀ ਜੱਟੀ ਟੋਹਰ ਨਾਲ ਚਲਾਉਂਦੀ ਐ ਟੈਂਕਰ ਤੇ ਟਰਾਲੇ, ਦੇਖੋ ਸਫ਼ਲ ਲੇਡੀ ਟਰਾਂਸਪੋਰਟਰ ਕਿਵੇਂ ਪਹੁੰਚੀ ਅਰਸ਼ਾਂ ‘ਤੇ !”
ਉਥੇ ਹੀ ਲੁਧਿਆਣਾ ਦੇ ਮਾਛੀਵਾੜਾ ਦੇ ਪਿੰਡ ਰੋਹਲੇ ਦੀ 51 ਸਾਲਾਂ ਮਹਿਲਾ ਸਰਪੰਚ ਕਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਪਿੰਡ ਰੰਗੀਨ ਕੰਧਾਂ ਤੇ ਸਾਫ-ਸਫਾਈ ਦੇ ਕੰਮਾਂ ਲਈ ਜਾਣਿਆ ਜਾਂਦਾ ਹੈ। ਕੇਂਦਰ ਸਰਾਕਰ ਨੇ ਪਿੰਡ ਵਿੱਚ ਬਣੇ ਸੰਤ ਸੀਚੇਵਾਲ ਪ੍ਰਾਜੈਕਟ ਤੋਂ ਪਭਾਵਿਤ ਹੋ ਕੇ ਪਿੰਡ ਦੀ ਚੋਣ ਕੀਤੀ ਹੈ। ਇਸ ਵਿੱਚ ਵੇਸਟ ਪਾਣੀ ਨੂੰ ਤਿੰਨ ਖੂਹਾਂ ਵਿੱਚ ਖੇਤਾਂ ਲਈ ਇਸਤੇਮਾਲ ਕਰਨ ਲਾਇਆ ਬਣਾਇਆ ਜਾਂਦਾ ਹੈ ਤੇ ਖੇਤੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਪਿੰਡ ਦੇ ਸਕੂਲ ਵਿੱਚ ਬੱਚਿਆਂ ਲਈ ਪ੍ਰਾਜੈਕਟਰ ‘ਤੇ ਕਲਾਸ ਲਾਈ ਜਾਂਦੀ ਹੈ। ਪੂਰੇ ਪਿੰਡ ਵਿੱਚ 90 ਫੀਸਦੀ ਸੀਵਰੇਜ ਦਾ ਕੰਮ ਪੂਰਾ ਹੋ ਚੁੱਕਾ ਹੈ।