Body temperature reason: ਬਹੁਤ ਸਾਰੇ ਲੋਕਾਂ ਦੇ ਸਰੀਰ ਦਾ ਤਾਪਮਾਨ ਆਮ ਨਾਲੋਂ ਜ਼ਿਆਦਾ ਰਹਿੰਦਾ ਹੈ, ਅਜਿਹੇ ਲੋਕਾਂ ਨੂੰ ਹਰ ਸਮੇਂ ਇਹ ਮਹਿਸੂਸ ਹੁੰਦਾ ਹੈ ਕਿ ਉਨ੍ਹਾਂ ਨੂੰ ਬੁਖਾਰ ਹੈ ਜਾਂ ਉਨ੍ਹਾਂ ਦਾ ਮੱਥਾ ਗਰਮ ਹੈ। ਜੇਕਰ ਤੁਹਾਡੇ ਨਾਲ ਵੀ ਅਜਿਹਾ ਹੁੰਦਾ ਹੈ ਤਾਂ ਇਸ ਲੇਖ ‘ਚ ਅਸੀਂ ਜਾਣਾਂਗੇ ਸਰੀਰ ਦਾ ਤਾਪਮਾਨ ਆਮ ਨਾਲੋਂ ਜ਼ਿਆਦਾ ਗਰਮ ਹੋਣ ਦੇ ਕਾਰਨ ਅਤੇ ਇਸ ਸਮੱਸਿਆ ਤੋਂ ਬਚਣ ਦੇ ਤਰੀਕੇ।
ਸਰੀਰ ਦਾ ਤਾਪਮਾਨ ਵਧਣ ਕਾਰਨ ਗਲਤ ਖਾਣ-ਪੀਣ ਤਾਂ ਨਹੀਂ: ਅਲਕੋਹਲ, ਕੈਫੀਨ, ਮਸਾਲੇਦਾਰ ਭੋਜਨ ਦਾ ਸੇਵਨ ਕਰਨ ਤੋਂ ਪਰਹੇਜ਼ ਕਰੋ, ਇਸ ਨਾਲ ਵੀ ਤੁਹਾਡੇ ਸਰੀਰ ਦਾ ਤਾਪਮਾਨ ਵਧ ਸਕਦਾ ਹੈ। ਤੁਹਾਨੂੰ ਇਹਨਾਂ ਭੋਜਨਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਖਾਸ ਕਰਕੇ ਜਦੋਂ ਤੁਹਾਡੀ ਦਿਲ ਦੀ ਧੜਕਣ ਵਧ ਰਹੀ ਹੋਵੇ। ਬੁਢਾਪੇ ਕਾਰਨ ਸਰੀਰ ਦਾ ਤਾਪਮਾਨ ਵੀ ਵੱਧ ਮਹਿਸੂਸ ਕੀਤਾ ਜਾ ਸਕਦਾ ਹੈ।
ਬਲੱਡ ਸ਼ੂਗਰ ਲੈਵਲ ਵਧਣ ਕਾਰਨ ਵੱਧ ਜਾਂਦਾ ਹੈ ਸਰੀਰ ਦਾ ਤਾਪਮਾਨ: ਸ਼ੂਗਰ ਦੇ ਕਾਰਨ ਸਰੀਰ ਦਾ ਤਾਪਮਾਨ ਵੀ ਵੱਧ ਸਕਦਾ ਹੈ ਇਸ ਲਈ ਤੁਹਾਨੂੰ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ‘ਚ ਰੱਖਣਾ ਚਾਹੀਦਾ ਹੈ। ਟਾਈਪ 1 ਅਤੇ ਟਾਈਪ 2 ਡਾਇਬਟੀਜ਼ ਵਾਲੇ ਲੋਕ ਆਮ ਲੋਕਾਂ ਨਾਲੋਂ ਜ਼ਿਆਦਾ ਗਰਮੀ ਮਹਿਸੂਸ ਕਰਦੇ ਹਨ। ਬਲੱਡ ਸ਼ੂਗਰ ਲੈਵਲ ਵਧਣ ਕਾਰਨ ਬਲੱਡ ਵੇਸਲਜ ਅਤੇ ਨਸਾਂ ‘ਤੇ ਜ਼ੋਰ ਪੈਂਦਾ ਹੈ ਅਤੇ ਸਰੀਰ ਦਾ ਤਾਪਮਾਨ ਵਧ ਸਕਦਾ ਹੈ।
ਪ੍ਰੇਗਨੈਂਟ ਹੋ ਤਾਂ ਵੀ ਵਧ ਸਕਦਾ ਹੈ ਸਰੀਰ ਦਾ ਤਾਪਮਾਨ: ਜੇ ਤੁਸੀਂ ਗਰਭਵਤੀ ਹੋ ਤਾਂ ਵੀ ਹੌਟ ਫਲੈਸ਼ਜ਼ ਇੱਕ ਸਮੱਸਿਆ ਹੋ ਸਕਦੀ ਹੈ। ਅਜਿਹਾ ਹਾਰਮੋਨ ਲੈਵਲ ਡਿੱਗਣ ਦਾ ਕਾਰਨ ਹੁੰਦਾ ਹੈ। ਜੇਕਰ ਤੁਸੀਂ ਪ੍ਰੈਗਨੈਂਸੀ ਦੌਰਾਨ ਅਜਿਹੇ ਲੱਛਣ ਦੇਖਦੇ ਹੋ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ। ਔਰਤਾਂ ‘ਚ ਮੇਨੋਪੌਜ਼ ਦੌਰਾਨ ਸਰੀਰ ਦਾ ਤਾਪਮਾਨ ਵੀ ਵੱਧ ਹੁੰਦਾ ਹੈ। ਇਹ ਹਾਰਮੋਨ ਲੈਵਲ ‘ਚ ਬਦਲਾਅ ਦੇ ਕਾਰਨ ਹੋ ਸਕਦਾ ਹੈ।
ਤਣਾਅ ਕਾਰਨ ਵੱਧ ਸਕਦਾ ਹੈ ਸਰੀਰ ਦਾ ਤਾਪਮਾਨ: ਜੇਕਰ ਤੁਸੀਂ ਬਹੁਤ ਜ਼ਿਆਦਾ ਤਣਾਅ ‘ਚ ਹੋ ਤਾਂ ਤੁਹਾਡੇ ਸਰੀਰ ਦਾ ਤਾਪਮਾਨ ਆਮ ਨਾਲੋਂ ਵੱਧ ਸਕਦਾ ਹੈ। ਜੇਕਰ ਤੁਹਾਡੇ ਦਿਮਾਗ ‘ਚ ਕਿਸੇ ਚੀਜ਼ ਬਾਰੇ ਕੋਈ ਸਮੱਸਿਆ ਹੈ ਤਾਂ ਸਰੀਰ ਦੇ ਤਾਪਮਾਨ ‘ਚ ਗਿਰਾਵਟ ਕਾਰਨ ਤੁਹਾਨੂੰ ਪਸੀਨਾ ਆ ਸਕਦਾ ਹੈ ਅਤੇ ਬੁਖਾਰ ਜਾਂ ਠੰਢ ਵਰਗੇ ਲੱਛਣ ਦਿਖਾਈ ਦੇ ਸਕਦੇ ਹਨ। ਤਣਾਅ ਅਤੇ ਸਰੀਰ ਦਾ ਤਾਪਮਾਨ ਵਧਣ ਕਾਰਨ ਦਿਲ ਦੀ ਧੜਕਨ ਵੀ ਵਧ ਸਕਦੀ ਹੈ ਅਤੇ ਸਾਹ ਲੈਣ ‘ਚ ਵੀ ਤਕਲੀਫ਼ ਹੋ ਸਕਦੀ ਹੈ।
ਥਾਇਰਾਇਡ ਕਾਰਨ ਵੀ ਵੱਧ ਸਕਦਾ ਹੈ ਸਰੀਰ ਦਾ ਤਾਪਮਾਨ: ਜੇਕਰ ਤੁਹਾਨੂੰ ਥਾਇਰਾਇਡ ਹੈ ਤਾਂ ਤੁਹਾਡੇ ਸਰੀਰ ਦਾ ਤਾਪਮਾਨ ਆਮ ਨਾਲੋਂ ਵੱਧ ਸਕਦਾ ਹੈ। ਥਾਇਰਾਈਡ ਕਾਰਨ ਦਿਲ ਦੀ ਧੜਕਣ ਅਨਿਯਮਿਤ ਹੋ ਜਾਂਦੀ ਹੈ, ਇਸ ਨਾਲ ਮੈਟਾਬੋਲਿਜ਼ਮ ਵੀ ਘੱਟ ਜਾਂਦਾ ਹੈ ਅਤੇ ਤੁਹਾਨੂੰ ਜ਼ਿਆਦਾ ਪਸੀਨਾ ਆਉਣ ਲੱਗਦਾ ਹੈ ਜਾਂ ਸਰੀਰ ਦਾ ਤਾਪਮਾਨ ਅਚਾਨਕ ਗਰਮ ਮਹਿਸੂਸ ਹੋਣ ਲੱਗਦਾ ਹੈ ਤੁਹਾਨੂੰ ਸਮੇਂ-ਸਮੇਂ ‘ਤੇ ਥਾਇਰਾਈਡ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਬੀਮਾਰੀ ਦਾ ਪਤਾ ਲਗਾਇਆ ਜਾ ਸਕੇ। ਕਈ ਲੋਕਾਂ ਨੂੰ ਥਾਇਰਾਇਡ ਦੀ ਦਵਾਈ ਦੇ ਕਾਰਨ ਗਰਮੀ ਜਾਂ ਪਸੀਨੇ ਦੀ ਸਮੱਸਿਆ ਵੀ ਮਹਿਸੂਸ ਹੁੰਦੀ ਹੈ, ਇਹ ਗਲਤ ਦਵਾਈ ਦੇ ਕਾਰਨ ਵੀ ਹੋ ਸਕਦੀ ਹੈ, ਇਸ ਲਈ ਡਾਕਟਰ ਦੀ ਸਲਾਹ ‘ਤੇ ਸਹੀ ਐਮਜੀ ਦੀ ਦਵਾਈ ਲਓ।
ਸਰੀਰ ਦਾ ਤਾਪਮਾਨ ਵਧਣ ‘ਤੇ ਕੀ ਕਰੀਏ ?
- ਜੇਕਰ ਸਰੀਰ ਦਾ ਤਾਪਮਾਨ ਅਚਾਨਕ ਵੱਧ ਗਿਆ ਹੈ ਤਾਂ ਪਾਣੀ ਪੀਓ।
- ਤੁਸੀਂ ਆਰਾਮ ਕਰੋ, ਆਰਾਮ ਕਰਨ ਨਾਲ ਸਰੀਰ ਰਿਲੈਕਸ ਹੋਵੇਗਾ ਅਤੇ ਤਾਪਮਾਨ ਆਮ ਵਾਂਗ ਹੋ ਜਾਵੇਗਾ।
- ਤਣਾਅ ਨੂੰ ਘੱਟ ਕਰਨ ਲਈ ਰੋਜ਼ਾਨਾ ਧਿਆਨ ਅਤੇ ਯੋਗਾ ਕਰੋ।
- ਬਰੀਥਿੰਗ ਐਕਸਰਸਾਈਜ਼ ਰਾਹੀਂ ਸਰੀਰ ਦੇ ਹਾਈ ਤਾਪਮਾਨ ਤੋਂ ਵੀ ਬਚ ਸਕਦੇ ਹੋ।
- ਜੇਕਰ ਤੁਸੀਂ ਵੀ ਸਰੀਰ ਦਾ ਤਾਪਮਾਨ ਜ਼ਿਆਦਾ ਮਹਿਸੂਸ ਕਰ ਰਹੇ ਹੋ, ਤਾਂ ਡਾਕਟਰ ਨੂੰ ਮਿਲੋ, ਜ਼ਿਆਦਾਤਰ ਕੇਸ ‘ਚ ਇਹ ਕੋਈ ਗੰਭੀਰ ਸਮੱਸਿਆ ਨਹੀਂ ਹੈ, ਪਰ ਜੇਕਰ ਤੁਸੀਂ ਚੇਸਟ ਪੇਨ, ਸਾਹ ਲੈਣ ‘ਚ ਤਕਲੀਫ਼, ਤੇਜ਼ ਦਰਦ ਮਹਿਸੂਸ ਕਰ ਰਹੇ ਹੋ ਤਾਂ ਇਹ ਐਮਰਜੈਂਸੀ ਦੀ ਸਥਿਤੀ ਹੋ ਸਕਦੀ ਹੈ।