Back Pain health tips: ਸਿਹਤਮੰਦ ਸਰੀਰ ਲਈ ਜ਼ਰੂਰੀ ਹੈ ਕਿ ਤੁਹਾਡਾ ਖਾਣਾ-ਪੀਣਾ ਚੰਗਾ ਹੋਵੇ। ਸਰੀਰ ‘ਚ ਹੋ ਰਹੀ ਛੋਟੀ ਤੋਂ ਛੋਟੀ ਬਿਮਾਰੀ ਵੀ ਤੁਹਾਡੇ ਲਈ ਸਮੱਸਿਆ ਖੜੀ ਕਰ ਸਕਦੀ ਹੈ। ਜਿਸ ‘ਚੋਂ ਪਿੱਠ ਦਰਦ ਵੀ ਇੱਕ ਬਹੁਤ ਵੱਡੀ ਸਮੱਸਿਆ ਹੈ। ਭਾਰਤ ‘ਚ ਪਿੱਠ ਦਰਦ ਨਾਲ ਬਹੁਤ ਸਾਰੇ ਲੋਕ ਪ੍ਰਭਾਵਿਤ ਹੁੰਦੇ ਹਨ। ਫਿਜੀਕਲ ਐਕਟੀਵਿਟੀ ਦੇ ਦੌਰਾਨ ਜਾਂ ਘਰੇਲੂ ਕੰਮ ਕਰਦੇ ਸਮੇਂ ਪਿੱਠ ਨੂੰ ਝਟਕਾ ਲੱਗ ਜਾਂਦਾ ਹੈ ਜਿਸ ਕਾਰਨ ਤੁਹਾਡੀ ਪਿੱਠ ‘ਚ ਦਰਦ ਹੋ ਸਕਦਾ ਹੈ। ਤੁਹਾਨੂੰ ਗਠੀਏ ਕਾਰਨ ਵੀ ਪਿੱਠ ਦਰਦ ਹੋ ਸਕਦਾ ਹੈ। ਤਾਂ ਆਓ ਅਸੀਂ ਤੁਹਾਨੂੰ ਮਾਹਰਾਂ ਦੁਆਰਾ ਦੱਸੇ ਗਏ ਕੁਝ ਤਰੀਕੇ ਦੱਸਦੇ ਹਾਂ ਜਿਨ੍ਹਾਂ ਦੁਆਰਾ ਤੁਸੀਂ ਕਮਰ ਦੇ ਦਰਦ ਤੋਂ ਰਾਹਤ ਪਾ ਸਕਦੇ ਹੋ।
ਸੈਰ ਕਰੋ: ਮਾਹਿਰਾਂ ਅਨੁਸਾਰ ਜੇਕਰ ਤੁਹਾਨੂੰ ਪਿੱਠ ‘ਚ ਦਰਦ ਹੈ ਤਾਂ ਤੁਹਾਨੂੰ ਸੈਰ ਕਰਨੀ ਚਾਹੀਦੀ ਹੈ। ਤੁਹਾਨੂੰ ਰੋਜ਼ਾਨਾ ਘੱਟੋ-ਘੱਟ 30 ਮਿੰਟ ਸੈਰ ਕਰਨੀ ਚਾਹੀਦੀ ਹੈ। ਬਹੁਤ ਸਾਰੇ ਲੋਕ ਦਰਦ ਕਾਰਨ ਤੁਰਨਾ ਬਿਲਕੁਲ ਬੰਦ ਕਰ ਦਿੰਦੇ ਹਨ। ਪਰ ਇਸ ਦੌਰਾਨ ਤੁਹਾਨੂੰ ਤੁਰਨਾ ਚਾਹੀਦਾ ਹੈ। ਐਕਟੀਵਿਟੀ ਕਰਨ ਨਾਲ ਤੁਹਾਨੂੰ ਪਿੱਠ ਦੇ ਦਰਦ ਤੋਂ ਰਾਹਤ ਮਿਲ ਸਕਦੀ ਹੈ। ਐਕਟੀਵਿਟੀ ਨਾ ਕਰਨ ਕਾਰਨ ਤੁਹਾਡੀ ਰੀੜ੍ਹ ਦੀ ਹੱਡੀ ਅਤੇ ਕਮਰ ਦੇ ਆਲੇ-ਦੁਆਲੇ ਦੀਆਂ ਮਾਸਪੇਸ਼ੀਆਂ ਕਮਜ਼ੋਰ ਹੋਣ ਲੱਗਦੀਆਂ ਹਨ। ਜਿਸ ਕਾਰਨ ਤੁਹਾਡੀ ਪਿੱਠ ‘ਚ ਦਰਦ ਹੋ ਸਕਦਾ ਹੈ।
ਭਾਰ ਕੰਟਰੋਲ ਕਰੋ: ਭਾਰ ਵਧਣ ਨਾਲ ਤੁਹਾਡੀ ਪਿੱਠ ‘ਚ ਦਰਦ ਵੀ ਹੋ ਸਕਦਾ ਹੈ। ਇਸ ਲਈ ਆਪਣੇ ਵਜ਼ਨ ਨੂੰ ਹਮੇਸ਼ਾ ਕੰਟਰੋਲ ‘ਚ ਰੱਖੋ। ਜ਼ਿਆਦਾ ਭਾਰ ਹੋਣ ਨਾਲ ਤੁਹਾਡੀ ਪਿੱਠ ਦੇ ਹੇਠਲੇ ਹਿੱਸੇ ‘ਤੇ ਦਬਾਅ ਪੈਂਦਾ ਹੈ ਜਿਸ ਕਾਰਨ ਤੁਹਾਨੂੰ ਪਿੱਠ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ। ਜੇਕਰ ਤੁਹਾਡਾ ਭਾਰ ਜ਼ਿਆਦਾ ਹੈ ਅਤੇ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਫਿਟਨੈਸ ਟ੍ਰੇਨਰ ਦੀ ਮਦਦ ਵੀ ਲੈ ਸਕਦੇ ਹੋ।
ਪਿੱਠ ‘ਤੇ ਬਰਫ਼ ਦੀ ਸਿਕਾਈ: ਜੇਕਰ ਤੁਹਾਡੀ ਪਿੱਠ ‘ਚ ਬਹੁਤ ਜ਼ਿਆਦਾ ਦਰਦ ਹੋ ਰਿਹਾ ਹੈ ਤਾਂ ਤੁਸੀਂ ਬਰਫ਼ ਦੀ ਸਿਕਾਈ ਕਰੋ। ਜੇਕਰ ਤੁਸੀਂ ਆਪਣੀ ਪਿੱਠ ‘ਚ ਸੋਜ ਜਾਂ ਦਰਦ ਤੋਂ ਪਰੇਸ਼ਾਨ ਹੋ ਤਾਂ ਬਰਫ਼ ਤੁਹਾਨੂੰ ਦਰਦ ਤੋਂ ਰਾਹਤ ਦਿਵਾਉਣ ‘ਚ ਮਦਦ ਕਰੇਗੀ। ਤੁਸੀਂ 15-20 ਮਿੰਟਾਂ ਲਈ ਆਈਸਿੰਗ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਦਰਦ ਤੋਂ ਰਾਹਤ ਮਿਲੇਗੀ। ਜੇਕਰ ਤੁਸੀਂ ਮਾਸਪੇਸ਼ੀਆਂ ‘ਚ ਅਕੜਾਅ ਮਹਿਸੂਸ ਕਰ ਰਹੇ ਹੋ ਤਾਂ ਤੁਸੀਂ ਹੀਟਿੰਗ ਪੈਡ ਦੀ ਵਰਤੋਂ ਵੀ ਕਰ ਸਕਦੇ ਹੋ।
ਸਟ੍ਰੈਚਿੰਗ ਅਤੇ ਕਸਰਤ ਕਰੋ: ਤੁਹਾਡੀਆਂ ਪੇਟ ਦੀਆਂ ਮਾਸਪੇਸ਼ੀਆਂ ਤੁਹਾਡੀ ਪਿੱਠ ਨੂੰ ਸਹਾਰਾ ਦੇਣ ‘ਚ ਮਦਦ ਕਰਦੀਆਂ ਹਨ। ਨਿਯਮਿਤ ਤੌਰ ‘ਤੇ ਕਸਰਤ ਕਰਨ ਨਾਲ ਤੁਹਾਨੂੰ ਪਿੱਠ ਦੇ ਦਰਦ ਤੋਂ ਰਾਹਤ ਮਿਲੇਗੀ। ਤੁਸੀਂ ਪਿੱਠ ਨੂੰ ਸਟ੍ਰੈਚਿੰਗ ਕਰਨ ਵਾਲਾ ਕਸਰਤਾਂ ਕਰ ਸਕਦੇ ਹੋ। ਇਸ ਨਾਲ ਤੁਹਾਡੀ ਪਿੱਠ ‘ਚ ਲਚੀਲਾਪਣ ਮਿਲੇਗਾ। ਜਿਸ ਨਾਲ ਤੁਹਾਨੂੰ ਪਿੱਠ ਦੇ ਦਰਦ ‘ਚ ਬਹੁਤ ਰਾਹਤ ਮਿਲੇਗੀ।
ਪੋਸ਼ਚਰ ਦਾ ਹਮੇਸ਼ਾ ਰੱਖੋ ਧਿਆਨ: ਤੁਹਾਡੇ ਬੈਠਣ ਦਾ ਤਰੀਕਾ ਵੀ ਪਿੱਠ ਦਰਦ ਦਾ ਕਾਰਨ ਬਣ ਸਕਦਾ ਹੈ। ਮੋਢਿਆਂ ਨੂੰ ਬਹੁਤ ਜ਼ਿਆਦਾ ਨਾ ਝੁਕਾਓ ਅਤੇ ਠੋਡੀ ਨੂੰ ਅੱਗੇ ਨਾ ਝੁਕਾਓ। ਇਸ ਨਾਲ ਤੁਹਾਡੀ ਪਿੱਠ ‘ਤੇ ਭਾਰ ਪੈ ਸਕਦਾ ਹੈ। ਜਿਸ ਕਾਰਨ ਤੁਹਾਡੀ ਪਿੱਠ ‘ਚ ਦਰਦ ਹੋ ਸਕਦਾ ਹੈ। ਸਕਰੀਨ ‘ਤੇ ਕੰਮ ਕਰਦੇ ਸਮੇਂ ਵੀ ਆਪਣੀ ਕਮਰ ‘ਤੇ ਜ਼ਿਆਦਾ ਭਾਰ ਨਾ ਪੈਣ ਦਿਓ। ਇਹ ਤੁਹਾਡੀ ਪਿੱਠ ਦਰਦ ਦਾ ਕਾਰਨ ਵੀ ਹੋ ਸਕਦਾ ਹੈ।