Skin SunTan care tips: ਗਰਮੀਆਂ ਦੇ ਦਿਨਾਂ ‘ਚ ਬਾਹਰ ਜਾਣਾ ਇੱਕ ਵੱਡੀ ਸਮੱਸਿਆ ਦਾ ਕਾਰਨ ਬਣ ਜਾਂਦਾ ਹੈ। ਤੇਜ਼ ਧੁੱਪ ਦਾ ਸਕਿਨ ਦੀ ਸੁੰਦਰਤਾ ‘ਤੇ ਡੂੰਘਾ ਅਸਰ ਪੈਂਦਾ ਹੈ। ਸੂਰਜ ਦੀਆਂ ਯੂਵੀ ਕਿਰਨਾਂ ਸਕਿਨ ਲਈ ਬਹੁਤ ਨੁਕਸਾਨਦੇਹ ਹੁੰਦੀਆਂ ਹਨ। ਇਸ ਕਾਰਨ ਸਕਿਨ ‘ਤੇ ਸਨਬਰਨ, ਟੈਨਿੰਗ ਅਤੇ ਸਕਿਨ ਡ੍ਰਾਈ ਹੋਣ ਲੱਗਦੀ ਹੈ। ਤਾਂ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕੁਝ ਅਜਿਹੇ ਤਰੀਕੇ ਦੱਸਦੇ ਹਾਂ ਜਿਨ੍ਹਾਂ ਰਾਹੀਂ ਤੁਸੀਂ ਆਪਣੇ ਆਪ ਨੂੰ ਹਾਈਡ੍ਰੇਟ ਰੱਖ ਸਕਦੇ ਹੋ…
ਖ਼ੁਦ ਨੂੰ ਰੱਖੋ ਹਾਈਡਰੇਟ: ਗਰਮੀਆਂ ‘ਚ ਜਿੰਨਾ ਪਾਣੀ ਪੀਤਾ ਜਾਵੇ ਉਨ੍ਹਾਂ ਘੱਟ ਹੀ ਹੁੰਦਾ ਹੈ। ਜੇਕਰ ਤੁਹਾਨੂੰ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ ਤਾਂ ਪਾਣੀ ਖੁੱਲ੍ਹ ਕੇ ਪੀਓ। ਇਸ ਨਾਲ ਤੁਹਾਡੇ ਸਰੀਰ ‘ਚ ਪਾਣੀ ਦੀ ਕਮੀ ਨਹੀਂ ਹੋਵੇਗੀ ਅਤੇ ਸਨਬਰਨ, ਟੈਨਿੰਗ ਵਰਗੀਆਂ ਸਮੱਸਿਆਵਾਂ ਵੀ ਨਹੀਂ ਹੋਣਗੀਆਂ ਹਨ। ਪਸੀਨਾ ਆਉਣ ਨਾਲ ਸਰੀਰ ਦਾ ਸਾਰਾ ਪਾਣੀ ਨਿਕਲ ਜਾਂਦਾ ਹੈ।
ਐਲੋਵੇਰਾ ਜੈੱਲ ਲਗਾਓ: ਐਲੋਵੇਰਾ ਜੈੱਲ ਤੁਹਾਡੇ ਸਰੀਰ ਨੂੰ ਠੰਡਕ ਦਿੰਦੀ ਹੈ। ਤੁਸੀਂ ਇਸ ਦੇ ਜੈੱਲ ਨੂੰ ਚਿਹਰੇ ‘ਤੇ ਲਗਾ ਸਕਦੇ ਹੋ। ਇਸ ‘ਚ ਵਿਟਾਮਿਨ ਸੀ, ਫੋਲਿਕ ਐਸਿਡ ਅਤੇ ਵਿਟਾਮਿਨ ਈ ਹੁੰਦਾ ਹੈ ਜੋ ਸਕਿਨ ਦੀ ਰੰਗਤ ਨੂੰ ਨਿਖ਼ਾਰਨ ‘ਚ ਮਦਦ ਕਰਦਾ ਹੈ। ਤੁਸੀਂ ਬਾਜ਼ਾਰ ਜਾਂ ਫ਼ਿਰ ਪੌਦੇ ਨਾਲ ਨਿਕਲਣ ਵਾਲਾ ਐਲੋਵੇਰਾ ਜੈੱਲ ਦੀ ਵਰਤੋਂ ਕਰ ਸਕਦੇ ਹੋ।
ਦਹੀਂ: ਦਹੀਂ ਕੈਲਸ਼ੀਅਮ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਨਾਲ ਭਰਪੂਰ ਹੁੰਦਾ ਹੈ। ਖੋਜ ਦੇ ਅਨੁਸਾਰ ਤੁਸੀਂ ਇਸ ਦੀ ਵਰਤੋਂ ਸਨਬਰਨ ਅਤੇ ਟੈਨਿੰਗ ਲਈ ਕਰ ਸਕਦੇ ਹੋ। ਇਸ ‘ਚ pH ਲੈਵਲ ਦੀ ਵੀ ਸਹੀ ਮਾਤਰਾ ਹੁੰਦੀ ਹੈ। ਜਿਸ ਕਾਰਨ ਇਹ ਗਰਮੀ ਅਤੇ ਜਲਨ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
ਦੁੱਧ: ਸਕਿਨ ਲਈ ਤੁਸੀਂ ਦੁੱਧ ਦੀ ਵਰਤੋਂ ਵੀ ਕਰ ਸਕਦੇ ਹੋ। ਇਹ ਵਿਟਾਮਿਨ ਡੀ, ਈ ਅਤੇ ਫੋਲਿਕ ਐਸਿਡ ਨਾਲ ਵੀ ਭਰਪੂਰ ਹੁੰਦਾ ਹੈ। ਕੱਚੇ ਦੁੱਧ ਨੂੰ ਭਾਂਡੇ ‘ਚ ਪਾ ਕੇ ਠੰਡਾ ਹੋਣ ਲਈ ਫਰਿੱਜ ‘ਚ ਰੱਖ ਦਿਓ। ਫਿਰ ਤੁਸੀਂ ਇਸ ਨੂੰ ਰੂੰ ਨਾਲ ਸਨਬਰਨ ਵਾਲੀ ਥਾਂ ‘ਤੇ ਲਗਾਓ। ਸਨਬਰਨ ਜਲਦੀ ਠੀਕ ਹੋ ਜਾਵੇਗਾ।
ਇਨ੍ਹਾਂ ਗੱਲਾਂ ਦਾ ਖਾਸ ਧਿਆਨ ਰੱਖੋ
- ਬਾਹਰ ਨਿਕਲਣ ਤੋਂ ਪਹਿਲਾਂ ਆਪਣੇ ਆਪ ਨੂੰ ਚੰਗੀ ਤਰ੍ਹਾਂ ਢੱਕ ਲਓ।
- ਸਨਸਕ੍ਰੀਨ ਦੀ ਨਿਯਮਤ ਵਰਤੋਂ ਕਰੋ।
- ਧੁੱਪ ਦੇ ਸੰਪਰਕ ‘ਚ ਆਉਣ ਤੋਂ ਵੀ ਬਚੋ।
- ਸ਼ੈੱਡ ‘ਚ ਰਹਿਣ ਦੀ ਕੋਸ਼ਿਸ਼ ਕਰੋ।