ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਕੋਰੋਨਾ ਪਾਜੀਟਿਵ ਹੋ ਗਈ ਹੈ। ਵ੍ਹਾਈਟ ਹਾਊਸ ਨੇ ਇਸ ਦੀ ਜਾਣਕਾਰੀ ਦਿੱਤੀ। ਇਨ੍ਹੀਂ ਦਿਨੀਂ ਅਮਰੀਕਾ, ਚੀਨ, ਬ੍ਰਿਟੇਨ ਸਣੇ ਕਈ ਦੇਸ਼ਾਂ ਵਿਚ ਇਕ ਵਾਰ ਫਿਰ ਤੋਂ ਕੋਰੋਨਾ ਦੇ ਮਾਮਲੇ ਵਧ ਰਹੇ ਹਨ। ਕੋਰੋਨਾ ਦਾ ਵੈਰੀਐਂਟ ਓਮੀਕ੍ਰਾਨ ਇਸ ਦੀ ਮੁੱਖ ਵਜ੍ਹਾ ਮੰਨਿਆ ਜਾ ਰਿਹਾ ਹੈ।
ਕਮਲਾ ਹੈਰਿਸ ਦੇ ਪ੍ਰੈੱਸ ਸਕੱਤਰ ਕਸਟਰਨ ਏਲਨ ਨੇ ਕਿਹਾ ਕਿ ਉਪ ਰਾਸ਼ਟਰਪਤੀ ਨੇ ਕੋਵਿਡ ਲਈ ਰੈਪਿਡ ਤੇ ਆਰਟੀ-ਪੀਸੀਆਰ ਟੈਸਟ ਕਰਵਾਇਆ। ਉਸ ਵਿਚ ਕੋਰੋਨਾ ਦਾ ਕੋਈ ਲੱਛਣ ਨਹੀਂ ਦਿਖਾਈ ਦਿੱਤਾ। ਫਿਲਹਾਲ ਉਹ ਕੁਆਰੰਟਾਈਨ ਹੋ ਗਈ ਹੈ ਤੇ ਉਪ ਰਾਸ਼ਟਰਪਤੀ ਦੀ ਰਿਹਾਇਸ਼ ਤੋਂ ਕੰਮ ਕਰਨਾ ਜਾਰੀ ਰੱਖਣਗੇ। ਏਲਨ ਨੇ ਕਿਹਾ ਕਿ ਉਹ ਆਪਣੇ ਸਬੰਧਤ ਯਾਤਰਾ ਪ੍ਰੋਗਰਾਮਾਂ ਕਾਰਨ ਰਾਸ਼ਟਰਪਤੀ ਜਾਂ ਪ੍ਰਥਮ ਮਹਿਲਾ ਦੇ ਸੰਪਰਕ ਵਿਚ ਨਹੀਂ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
“ਬਠਿੰਡੇ ਦੀ ਜੱਟੀ ਟੋਹਰ ਨਾਲ ਚਲਾਉਂਦੀ ਐ ਟੈਂਕਰ ਤੇ ਟਰਾਲੇ, ਦੇਖੋ ਸਫ਼ਲ ਲੇਡੀ ਟਰਾਂਸਪੋਰਟਰ ਕਿਵੇਂ ਪਹੁੰਚੀ ਅਰਸ਼ਾਂ ‘ਤੇ !”
ਉਨ੍ਹਾਂ ਕਿਹਾ ਕਿ ਹੈਰਿਸ ਨੈਗੇਟਿਵ ਟੈਸਟ ਆਉਣ ‘ਤੇ ਵ੍ਹਾਈਟ ਹਾਊਸ ਪਰਤ ਆਏਗੀ। ਜੋ ਬਾਇਡੇਨ ਤੇ ਕਮਲਾ ਹੈਰਿਸ ਦੋਵਨੂੰ ਕੋਰੋਨਾ ਟੀਕਾ ਲੱਗ ਚੁੱਕਾ ਹੈ ਤੇ ਉਨ੍ਹਾਂ ਨੂੰ ਦੋ ਬੂਸਟਰ ਸ਼ਾਟ ਮਿਲੇ ਹਨ। ਜਨਤਕ ਸਿਹਤ ਅਧਇਕਾਰੀਆਂ ਮੁਤਾਬਕ ਸੰਯੁਕਤ ਰਾਜ ਅਮਰੀਕਾ ਦੇ ਕੁਝ ਹਿੱਸਿਆਂ ਵਿਚ ਓਮੀਕ੍ਰਾਨ ਸਬ-ਵੈਰੀਐਂਟ ਕਾਰਨ ਸੰਕਰਮਣ ਵਧ ਗਿਆ ਹੈ।