ਮਿਸ ਪੰਜਾਬ ਮਾਮਲੇ ਵਿੱਚ ਗ੍ਰਿਫਤਾਰ ਇੱਕ ਨਿੱਜੀ ਚੈਨਲ ਦੇ ਐੱਮ.ਡੀ. ਰਵਿੰਦਰ ਨਾਰਾਇਣ ਦੀ ਅਦਾਲਤ ਵਿੱਚ ਵਧੀਆ ਸਿਹਤ ਸਹੂਲਤਾਂ ਦਿਵਾਉਣ ਨੂੰ ਲੈ ਕੇ ਦਾਇਰ ਕੀਤੀ ਗਈ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਅਦਾਲਤ ਨੇ ਜੇਲ੍ਹ ਪ੍ਰਸ਼ਾਸਨ ਨੂੰ ਹੁਕਮ ਦਿੱਤੇ ਹਨ ਕਿ ਸਾਰੀਆਂ ਜ਼ਰੂਰੀ ਸਿਹਤ ਸਹੂਲਤਾਂ ਰਵਿੰਦਰ ਨਾਰਾਇਣ ਨੂੰ ਮੁਹੱਈਆ ਕਰਵਾਏ।
ਰਵਿੰਦਰ ਨਾਰਾਇਣ ਦੇ ਵਕੀਲ ਐੱਚ.ਐੱਸ. ਧਨੋਆ ਵੱਲੋਂ ਦਾਇਰ ਕੀਤੀਆਂ ਦੋ ਵੱਖ-ਵੱਖ ਅਰਜ਼ੀਆਂ ਦਾ ਜੱਜ ਵਿਸ਼ਵਜੋਤੀ ਦੀ ਅਦਾਲਤ ਨੇ ਨਿਪਟਾਰਾ ਕੀਤਾ ਤੇ ਜੇਲ੍ਹ ਪ੍ਰਸ਼ਾਸਨ ਨੂੰ ਹੁਕਮ ਦਿੱਤੇ ਕਿ ਸਿਵਲ ਹਸਪਤਾਲ ਵੱਲੋਂ ਪੇਸ਼ ਕੀਤੇ ਮੈਡੀਕਲ ਰਿਕਾਰਡ ਮੁਤਾਬਕ ਰਵਿੰਦਰ ਨਾਰਾਇਣ ਨੂੰ ਕਈ ਬੀਮਾਰੀਆਂ ਹਨ ਤੇ ਚੰਗਾ ਤੇ ਵਧੀਆ ਸਿਹਤ ਦਾ ਅਧਿਕਾਰ ਹਰ ਇਨਸਾਨ ਦਾ ਮੁੱਢਲਾ ਅਧਿਕਾਰ ਹੈ, ਲਿਹਾਜ਼ਾ ਜੇਲ੍ਹ ਪ੍ਰਸ਼ਾਸਨ ਜਿੰਨੀਆਂ ਜ਼ਰੂਰੀ ਸਿਹਤ ਸਹੂਲਤਾਂ ਹਨ, ਉਹ ਰਵਿੰਦਰ ਨਾਰਾਇਣ ਨੂੰ ਮੁਹੱਈਆ ਕਰਵਾਏ। ਅਦਾਲਤ ਨੇ ਆਪਣੀ ਹਿਦਾਇਤ ਵਿਚ ਸਪੱਸ਼ਟ ਕਿਹਾ ਕਿ ਸਮੇਂ ਸਿਰ ਲੋੜੀਂਦੀਆਂ ਸਾਰਾਈਆਂ ਸਿਹਤ ਸਹੂਲਤਾਂ ਦਿੱਤੀਆਂ ਜਾਣ।
ਦੱਸ ਦੇਈਏ ਕਿ ਰਵਿੰਦਰ ਨਾਰਾਇਣ ਨੂੰ 24 ਅਪ੍ਰੈਲ ਨੂੰ ਜੁਡੀਸ਼ੀਅਲ ਮੈਜਿਸਟ੍ਰੇਟ ਵਿਸ਼ਵ ਜੋਤੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ, ਜਿਥੇ ਸੁਣਵਾਈ ਦੌਰਾ ਅਚਾਨਕ ਰਵਿੰਦਰ ਨਾਰਾਇਣ ਦੀ ਸਿਹਤ ਖਰਾਬ ਹੋ ਗਈ ਸੀ। ਇਸ ਮਗਰੋਂ ਅਦਾਲਤ ਦੇ ਹੁਕਮਾਂ ‘ਤੇ ਰਵਿੰਦਰ ਨਾਰਾਇਣ ਨੂੰ ਸਿਵਲ ਹਸਪਤਾਲ ਫੇਜ਼-6 ਵਿਖੇ ਲਿਆਂਦਾ ਗਿਆ।
ਰਵਿੰਦਰ ਨਾਰਾਇਣ ਦੇ ਵਕੀਲ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਹਾਰਟ ਪ੍ਰਾਬਲਮ ਹੋਣ ਕਰਕੇ ਪੀ.ਜੀ.ਆਈ ਰੈਫਰ ਕੀਤਾ ਗਿਆ ਸੀ ਪਰ ਪੁਲਿਸ ਨੇ ਰਵਿੰਦਰ ਨਾਰਾਇਣ ਨੂੰ ਪੀ.ਜੀ.ਆਈ. ਲੈ ਕੇ ਜਾਣ ਦੀ ਬਜਾਏ ਪਟਿਆਲਾ ਜੇਲ੍ਹ ਛੱਡ ਦਿੱਤਾ। ਇਸ ਨੂੰ ਲੈ ਕੇ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਗਈ ਸੀ, ਜਿਸ ‘ਤੇ ਬੀਤੇ ਦਿਨ ਹੋਈ। ਜਦਕਿ ਮਿਸ ਪੰਜਾਬਣ ਮਾਮਲੇ ਵਿੱਚ 7 ਮਈ ਨੂੰ ਸੁਣਵਾਈ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -:
“ਬਠਿੰਡੇ ਦੀ ਜੱਟੀ ਟੋਹਰ ਨਾਲ ਚਲਾਉਂਦੀ ਐ ਟੈਂਕਰ ਤੇ ਟਰਾਲੇ, ਦੇਖੋ ਸਫ਼ਲ ਲੇਡੀ ਟਰਾਂਸਪੋਰਟਰ ਕਿਵੇਂ ਪਹੁੰਚੀ ਅਰਸ਼ਾਂ ‘ਤੇ !”
ਬੀਤੇ ਦਿਨ ਸੁਣਵਾਈ ਦੌਰਾਨ ਇਸ ਦੇ ਨਾਲ ਹੀ ਰਵਿੰਦਰ ਨਾਰਾਇਣ ਦੇ ਮਾਮਲੇ ਵਿੱਚ ਦਾਇਰ ਦੂਜੀ ਅਰਜ਼ੀ ਦਾ ਨਿਪਟਾਰਾ ਕਰਦੇ ਹੋਏ ਅਦਾਲਤ ਨੇ ਇਸ ਮਾਮਲੇ ਦੇ ਜਾਂਚ ਅਧਿਕਾਰੀ ਨੂੰ ਪੀੜਤ ਕੁੜੀ ਦੇ ਮੋਬਾਈਲ ਫੋਨ ਦੀ 10 ਮਾਰਚ, 2022 ਤੋਂ ਲੈ ਕੇ 15 ਮਾਰਚ, 2022 ਤੱਕ ਦੀ ਸਾਰੀ ਕਾਲ ਰਿਕਾਰਡਸ ਕੰਪਨੀ ਤੋਂ ਹਾਸਲ ਕਰੇ ਤੇ ਉਸ ਨੂੰ ਐੱਫ.ਆਈ.ਆਰ. ਦਾ ਹਿੱਸਾ ਬਣਾਵੇ ਤੇ ਇਸ ਕਾਲ ਰਿਕਾਰਡ ਬਾਰੇ ਕਿਸੇ ਨਾਲ ਕੋਈ ਵੀ ਗੱਲ ਸਾਂਝੀ ਨਾ ਕੀਤੀ ਜਾਵੇ।