Piles diseases reason: ਬਵਾਸੀਰ ਵੀ ਇੱਕ ਬਹੁਤ ਵੱਡੀ ਸਮੱਸਿਆ ਹੈ। ਇਸ ਦਾ ਕਬਜ਼ ਨਾਲ ਵੀ ਬਹੁਤ ਗੂੜ੍ਹਾ ਸਬੰਧ ਹੈ। ਅੰਗਰੇਜ਼ੀ ‘ਚ ਇਸ ਬਿਮਾਰੀ ਨੂੰ Piles ਅਤੇ Hemorrhoids ਕਹਿੰਦੇ ਹਨ। ਇਸ ਬਿਮਾਰੀ ਦੇ ਕਾਰਨ ਤੁਹਾਡੇ ਗੁਦਾ ਅਤੇ ਮਲ ਵਾਲੀ ਜਗ੍ਹਾ ‘ਚ ਮੌਜੂਦ ਨਾੜੀਆਂ ਸੁੱਜਣ ਲੱਗਦੀਆਂ ਹਨ। ਇਸ ਦੇ ਨਾਲ ਹੀ ਇਨ੍ਹਾਂ ਥਾਵਾਂ ‘ਤੇ ਖੂਨ ਵੀ ਆਉਣਾ ਸ਼ੁਰੂ ਹੋ ਜਾਂਦਾ ਹੈ। ਬਵਾਸੀਰ ਦਾ ਮੁੱਖ ਕਾਰਨ ਕਬਜ਼ ਦੀ ਸਮੱਸਿਆ ਹੁੰਦਾ ਹੈ। ਜੇਕਰ ਤੁਸੀਂ ਕਬਜ਼ ਤੋਂ ਬਚਾਅ ਕਰਦੇ ਹੋ ਤਾਂ ਤੁਸੀਂ ਬਵਾਸੀਰ ਵਰਗੀ ਖਤਰਨਾਕ ਬੀਮਾਰੀ ਤੋਂ ਵੀ ਬਚ ਸਕਦੇ ਹੋ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਉਹ ਕਿਹੜੇ ਭੋਜਨ ਹਨ ਜੋ ਤੁਹਾਡੇ ਸਰੀਰ ‘ਚ ਕਬਜ਼ ਦਾ ਕਾਰਨ ਬਣਦੇ ਹਨ।
ਗਲੂਟੇਨ ਵਾਲੇ ਫੂਡਜ਼: ਜਿਸ ਭੋਜਨ ‘ਚ ਗਲੂਟੇਨ ਪਾਇਆ ਜਾਂਦਾ ਹੈ ਉਹ ਤੁਹਾਡੇ ਸਰੀਰ ‘ਚ ਬਵਾਸੀਰ ਦੀ ਬਿਮਾਰੀ ਦਾ ਕਾਰਨ ਬਣ ਸਕਦਾ ਹੈ। ਕਣਕ, ਜੌਂ ਅਤੇ ਹੋਰ ਕਿਸਮ ਦੇ ਅਨਾਜਾਂ ‘ਚ ਗਲੂਟੇਨ ਨਾਮ ਦਾ ਪ੍ਰੋਟੀਨ ਪਾਇਆ ਜਾਂਦਾ ਹੈ। ਗਲੂਟੇਨ ਕੁਝ ਲੋਕਾਂ ‘ਚ ਆਟੋਇਮਿਊਨ ਨਾਮਕ ਬਿਮਾਰੀ ਨੂੰ ਵਿਕਸਿਤ ਕਰਦਾ ਹੈ। ਇਸ ਨਾਲ ਤੁਹਾਡਾ ਇਮਿਊਨ ਸਿਸਟਮ ਅਤੇ ਪਾਚਨ ਤੰਤਰ ਬਹੁਤ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕਰਦਾ ਹੈ। ਜਿਸ ਕਾਰਨ ਤੁਹਾਨੂੰ ਪਹਿਲਾਂ ਕਬਜ਼ ਅਤੇ ਬਾਅਦ ‘ਚ ਬਵਾਸੀਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਗਾਂ ਦੇ ਦੁੱਧ ਅਤੇ ਡੇਅਰੀ ਪ੍ਰੋਡਕਟਸ ਤੋਂ ਰਹੋ ਦੂਰ: ਬਹੁਤ ਸਾਰੇ ਲੋਕ ਗਾਂ ਦੇ ਦੁੱਧ ਜਾਂ ਇਸ ਤੋਂ ਬਣੇ ਕਿਸੇ ਵੀ ਤਰ੍ਹਾਂ ਦੇ ਡੇਅਰੀ ਪ੍ਰੋਡਕਟਸ ਦਾ ਸੇਵਨ ਤੁਹਾਨੂੰ ਕਬਜ਼ ਜਾਂ ਬਵਾਸੀਰ ਤੋਂ ਪੀੜਤ ਕਰ ਸਕਦੇ ਹਨ। ਗਾਂ ਦੇ ਦੁੱਧ ‘ਚ ਪ੍ਰੋਟੀਨ ਭਰਪੂਰ ਮਾਤਰਾ ‘ਚ ਹੁੰਦਾ ਹੈ ਜੋ ਤੁਹਾਨੂੰ ਕਬਜ਼ ਦਾ ਸ਼ਿਕਾਰ ਬਣਾ ਸਕਦਾ ਹੈ। ਰਿਸਰਚ ਮੁਤਾਬਕ ਗਾਂ ਦੇ ਦੁੱਧ ਦਾ ਸੇਵਨ ਕਰਨ ਦੀ ਬਜਾਏ ਤੁਸੀਂ ਸੋਇਆ ਦੁੱਧ ਨੂੰ ਆਪਣੀ ਡਾਈਟ ‘ਚ ਸ਼ਾਮਲ ਕਰ ਸਕਦੇ ਹੋ।
ਰੈੱਡ ਮੀਟ: ਰੈੱਡ ਮੀਟ ਦਾ ਸੇਵਨ ਕਰਨ ਨਾਲ ਤੁਹਾਡੇ ਸਰੀਰ ‘ਚ ਬਵਾਸੀਰ ਅਤੇ ਕਬਜ਼ ਵੀ ਹੋ ਸਕਦੀ ਹੈ। ਰੈੱਡ ਮੀਟ ‘ਚ ਫਾਈਬਰ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਇਸ ‘ਚ ਫੈਟ ਦੀ ਮਾਤਰਾ ਵੀ ਪਾਈ ਜਾਂਦੀ ਹੈ। ਜਿਸ ਕਾਰਨ ਤੁਹਾਡਾ ਸਰੀਰ ਭੋਜਨ ਨੂੰ ਆਸਾਨੀ ਨਾਲ ਹਜ਼ਮ ਨਹੀਂ ਕਰ ਪਾਉਂਦਾ। ਭੋਜਨ ਹਜ਼ਮ ਨਾ ਹੋਣ ਕਾਰਨ ਸਰੀਰ ‘ਚ ਪਾਣੀ ਜਮ੍ਹਾ ਹੋ ਜਾਂਦਾ ਹੈ, ਜਿਸ ਨੂੰ ਕੱਢਣਾ ਮੁਸ਼ਕਿਲ ਹੋ ਸਕਦਾ ਹੈ। ਜੇਕਰ ਤੁਸੀਂ ਬਵਾਸੀਰ ਤੋਂ ਪੀੜਤ ਹੋ ਤਾਂ ਤੁਹਾਨੂੰ ਰੈੱਡ ਮੀਟ ਤੋਂ ਦੂਰ ਰਹਿਣਾ ਚਾਹੀਦਾ ਹੈ। ਇਹ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ।
ਸ਼ਰਾਬ: ਸ਼ਰਾਬ ਪੀਣ ਨਾਲ ਤੁਹਾਨੂੰ ਡੀਹਾਈਡਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ। ਡੀਹਾਈਡਰੇਸ਼ਨ ਤੁਹਾਡੇ ਸਰੀਰ ‘ਚ ਕਬਜ਼ ਵਰਗੀ ਖਤਰਨਾਕ ਬਿਮਾਰੀ ਨੂੰ ਵਧਾਵਾ ਦਿੰਦਾ ਹੈ। ਕਬਜ਼ ਦੀ ਸਮੱਸਿਆ ਬਾਅਦ ‘ਚ ਤੁਹਾਨੂੰ ਮਲ ਕੱਢਦੇ ਸਮੇਂ ਮੁਸ਼ਕਲ ਖੜੀ ਕਰ ਦਿੰਦਾ ਹੈ। ਜਿਸ ਕਾਰਨ ਤੁਹਾਨੂੰ ਬਵਾਸੀਰ ਵਰਗੀ ਖਤਰਨਾਕ ਬੀਮਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਤਲਿਆ ਹੋਇਆ ਭੋਜਨ ਅਤੇ ਜੰਕ ਫੂਡ: ਜ਼ਿਆਦਾ ਤਲਿਆ ਹੋਇਆ ਭੋਜਨ ਖਾਣ ਨਾਲ ਤੁਹਾਨੂੰ ਬਵਾਸੀਰ ਦੀ ਬੀਮਾਰੀ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਰੈੱਡ ਮੀਟ ਦੀ ਤਰ੍ਹਾਂ ਅਜਿਹਾ ਭੋਜਨ ਵੀ ਘੱਟ ਫਾਈਬਰ ਅਤੇ ਜ਼ਿਆਦਾ ਫੈਟ ਨਾਲ ਭਰਪੂਰ ਹੁੰਦਾ ਹੈ ਜੋ ਤੁਹਾਡੇ ਸਰੀਰ ‘ਚ ਕਬਜ਼ ਵਰਗੀਆਂ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਇਸ ਤੋਂ ਇਲਾਵਾ ਤੁਸੀਂ ਆਪਣੀ ਡਾਈਟ ‘ਚ ਹਰੀਆਂ ਸਬਜ਼ੀਆਂ, ਫਲ ਆਦਿ ਸ਼ਾਮਲ ਕਰ ਸਕਦੇ ਹੋ।