ਲੰਮੇ ਬਿਜਲੀ ਕੱਟਾਂ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਲੋਕਾਂ ਲਈ ਰਾਹਤ ਭਰੀ ਖਬਰ ਹੈ। ਰੋਪੜ ਥਰਮਲ ਪਲਾਂਟ ਦਾ ਇੱਕ ਯੂਨਿਟ ਚਾਲੂ ਹੋ ਗਿਆ ਹੈ।
ਦੱਸ ਦੇਈਏ ਕਿ ਮੈਨਟੇਨੈਂਸ ਦੇ ਚੱਲਦਿਆਂ ਰੋਪੜ ਥਰਮਲ ਪਲਾਂਟ ਦਾ ਯੂਨਿਟ ਨੰਬਰ 4 ਬੰਦ ਕੀਤਾ ਗਿਆ ਸੀ, ਜੋਕਿ ਹੁਣ ਚਾਲੂ ਹੋ ਗਿਆ ਹੈ। ਦੂਜੇ ਪਾਸੇ ਤਲਵੰਡੀ ਥਰਮਲ ਪਲਾਂਟ ਦਾ ਇੱਕ ਯੂਨਿਟ ਵੀ ਭਲਕੇ ਚਾਲੂ ਹੋ ਜਾਵੇਗਾ, ਜਿਸ ਨਾਲ ਬਿਜਲੀ ਦਾ ਉਤਪਾਦਨ ਪਹਿਲਾਂ ਨਾਲੋਂ ਵਧੇਗਾ।
ਦੱਸ ਦੇਈਏ ਕਿ ਪੰਜਾਬ ਵਿੱਚ ਕੋਲੇ ਦੀ ਘਾਟ ਕਰਕੇ ਬਿਜਲੀ ਦੀ ਕਿੱਲਤ ਵਧਦੀ ਜਾ ਰਹੀ ਹੈ। ਬੁੱਧਵਾਰ ਨੂੰ ਪੰਜਾਬ ਦੇ ਸਾਰੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਮੰਗ ਦੇ ਮੁਕਾਬਲੇ ਬਿਜਲੀ ਸਪਲਾਈ ਵਿੱਚ ਭਾਰੀ ਕਮੀ ਕਾਰਨ ਚਾਰ ਤੋਂ ਪੰਜ ਘੰਟੇ ਤੱਕ ਦੇ ਕੱਟ ਲੱਗੇ।
ਸੂਬੇ ਵਿੱਚ ਬਿਜਲੀ ਦੀ ਵੱਧ ਤੋਂ ਵੱਧ ਮੰਗ 7300 ਮੈਗਾਵਾਟ ਸੀ, ਜਿਸ ਨੂੰ ਪੂਰਾ ਕਰਨ ਲਈ ਪਾਵਰਕੌਮ ਕੋਲ ਸਿਰਫ਼ 4000 ਮੈਗਾਵਾਟ ਬਿਜਲੀ ਉਪਲਬਧ ਸੀ। ਰੋਪੜ ਵਿੱਚ ਚਾਰ ਵਿੱਚੋਂ ਦੋ, ਤਲਵੰਡੀ ਸਾਬੋ ਵਿੱਚ ਤਿੰਨ ਵਿੱਚੋਂ ਦੋ ਅਤੇ ਗੋਇੰਦਵਾਲ ਵਿੱਚ ਦੋ ਵਿੱਚੋਂ ਇੱਕ ਯੂਨਿਟ ਬੰਦ ਰਿਹਾ। ਇਸ ਕਾਰਨ 2010 ਮੈਗਾਵਾਟ ਬਿਜਲੀ ਸਪਲਾਈ ਬੰਦ ਹੋ ਗਈ। ਸੂਬੇ ਦੋ ਥਰਮਲ ਪਲਾਂਟਾਂ ਦੀਆਂ ਯੂਨਿਟਾਂ ਚਾਲੂ ਹੋਣ ਨਾਲ ਲੋਕਾਂ ਨੂੰ ਕੁਝ ਹੱਦ ਤੱਕ ਤਾਂ ਬਿਜਲੀ ਕੱਟਾਂ ਤੋਂ ਰਾਹਤ ਮਿਲਣ ਦੀ ਉਮੀਦ ਹੈ।
ਵੀਡੀਓ ਲਈ ਕਲਿੱਕ ਕਰੋ -: