ਚੰਡੀਗੜ੍ਹ: ਇੱਕ ਸਰੀਰ ਵਿੱਚ ਦੋ ਜਾਨਾਂ ਸੋਹਣਾ ਤੇ ਮੋਹਣਾ ਆਪਣੀ ਮਜ਼ਬੂਤ ਇੱਛਾ ਸ਼ਕਤੀ ਨਾਲ ਅੱਗੇ ਵਧਦੇ ਜਾ ਰਹੇ ਹਨ। ਅੰਮ੍ਰਿਤਸਰ ਦੇ ਪਿੰਗਲਵਾੜੇ ਵਿੱਚ ਪਲੇ ਤੇ ਵੱਡੇ ਹੋਏ ਇਹ ਜੁੜਵਾਂ ਭਰਾ, ਜੋਕਿ ਇੱਕੋ ਸਰੀਰ ਨਾਲ ਜੁੜੇ ਹੋਏ ਹਨ ਪੂਰੀ ਦੁਨੀਆ ਲਈ ਮਿਸਾਲ ਬਣ ਰਹੇ ਹਨ। ਹੁਣ ਦੋਵਾਂ ਭਰਾਵਾਂ ਨੂੰ ਪਾਸਪੋਰਟ ਵਿਭਾਗ ਵੱਲੋਂ ਪਾਸਪੋਰਟ ਵੀ ਕਰ ਦਿੱਤਾ ਗਿਆ ਹੈ।
ਵਿਦੇਸ਼ ਮੰਤਰਾਲੇ ਨੇ ਦੋਹਾਂ ਦੇ ਵੱਖ-ਵੱਖ ਪਾਸਪੋਰਟ ਬਣਾਉਣ ਦੀ ਇਜਾਜ਼ਤ ਦੇ ਦਿੱਤੀ ਸੀ। ਮੰਤਰਾਲੇ ਵੱਲੋਂ ਇਜਾਜ਼ਤ ਮਿਲਦਿਆਂ ਹੀ 2 ਘੰਟਿਆ ਦੇ ਅੰਦਰ ਹੀ ਸੋਹਣਾ ਤੇ ਮੋਹਣਾ ਨੂੰ ਪਾਸਪੋਰਟ ਮਿਲ ਗਏ। ਪਾਸਪੋਰਟ ਅਧਿਕਾਰੀ ਦਾ ਕਹਿਣਾ ਹੈ ਕਿ ਅਜਿਹਾ ਮਾਮਲਾ ਮੇਰੇ ਕਰੀਅਰ ਦਾ ਪਹਿਲਾ ਮਾਮਲਾ ਹੈ।
ਪਾਸਪੋਰਟ ਮਿਲਣ ਮਗਰੋਂ ਸੋਹਣਾ ਨੇ ਕਿਹਾ ਕਿ ਉਹ ਜਰਮਨ ਦੀ ਸੈਰ ਕਰਨਾ ਚਾਹੁੰਦਾ ਹੈ ਅਤੇ ਮੋਹਣਾ ਇੰਗਲੈਂਡ ਘੁੰਮਣਾ ਚਾਹੁੰਦਾ ਹੈ। ਇਸ ਲਈ ਉਨ੍ਹਾਂ ਨੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨੂੰ ਸਪਾਂਸਰਸ਼ਿਪ ਭੇਜਣ ਦੀ ਵੀ ਅਪੀਲ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਦੱਸ ਦੇਈਏ ਕਿ ਇਹ ਬੱਚੇ 15 ਅਗਸਤ 2003 ਨੂੰ ਪਿੰਗਲਵਾੜਾ ਸੰਸਥਾ ਨੂੰ ਮਿਲੇ ਸਨ। ਇਨ੍ਹਾਂ ਇੱਥੇ ਹੀ ਭਗਤ ਪੂਰਨ ਸਿੰਘ ਆਦਰਸ਼ ਸਕੂਲ ਵਿਚ ਦਸਵੀਂ ਪਾਸ ਕੀਤੀ ਹੈ ਤੇ ਸਰਕਾਰੀ ਬਹੁਤਕਨੀਕੀ ਕਾਲਜ ਵਿੱਚ ਬਿਜਲੀ ਦਾ ਡਿਪਲੋਮਾ ਕੀਤਾ ਹੈ। ਸੋਹਣਾ-ਮੋਹਣਾ ਨੂੰ ਬੀਤੇ ਸਾਲ ਬਿਜਲੀ ਵਿਭਾਗ ਵਿੱਚ ਸਰਕਾਰੀ ਨੌਕਰੀ ਮਿਲ ਗਈ ਸੀ ਤੇ ਉਨ੍ਹਾਂ ਦੀ ਪਹਿਲੀ ਵਾਰ ਵੋਟ ਵੀ ਬਣਾਈ ਗਈ। ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਦੋਹਾਂ ਨੇ ਪਹਿਲੀ ਵਾਰ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕੀਤੀ।