ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਦੇ 20 ਵੈੱਲਫੇਅਰ ਬੋਰਡ ਭੰਗ ਕਰ ਦਿੱਤੇ ਗਏ ਹਨ, ਜਿਨ੍ਹਾਂ ਵਿੱਚ ਕੰਬੋਜ ਵੈੱਲਫੇਅਰ ਬੋਰਡ, ਦਲਿਤ ਵੈੱਲਫੇਅਰ ਬੋਰਡ, ਪੰਜਾਬ ਮੁਸਲਿਮ ਵੈੱਲਫੇਅਰ ਬੋਰਡ ਸ਼ਾਮਲ ਹਨ।
ਇਨ੍ਹਾਂ ਤੋਂ ਇਲਾਵਾ ਬਾਜ਼ੀਗਰ ਤੇ ਟੱਪਰੀਵਾਸ ਵੈੱਲਫੇਅਰ ਬੋਰਡ, ਬ੍ਰਾਹਮਣ ਵੈੱਲਫੇਅਰ ਬੋਰਡ, ਖੱਤਰੀ ਅਰੋੜਾ ਵੈੱਲਫੇਅਰ ਬੋਰਡ, ਰਾਏ ਸਿੱਖ ਵੈੱਲ਼ਫੇਅਰ ਬੋਰਡ, ਰਾਜਪੂਤ ਕਲਿਆਣ ਵੈੱਲਫੇਅਰ ਬੋਰਡ, ਵਿਮੁਕਤ ਵੈੱਲਫੇਅਰ ਬੋਰਡ, ਪ੍ਰਜਾਪਤ ਵੈੱਲਫੇਅਰ ਬੋਰਡ, ਸੈਣੀ ਵੈੱਲਫੇਅਰ ਬੋਰਡ, ਰਾਮਗੜ੍ਹੀਆ ਵੈੱਲਫੇਅਰ ਬੋਰਡ, ਅਗਰਵਾਲ ਵੈੱਲਫੇਅਰ ਬੋਰਡ, ਗੁੱਜਗਰ ਵੈੱਲਫੇਅਰ ਬੋਰਡ, ਬੈਰਾਗੀ ਵੈੱਲਫੇਅਰ ਬੋਰਡ, ਸਵਰੰਕਾਰ ਵੈੱਲਫੇਅਰ ਬੋਰਡ, ਸੈਣ ਵੈੱਲਫੇਅਰ ਬੋਰਡ, ਪ੍ਰਵਾਸੀ ਵੈੱਲਫੇਅਰ ਬੋਰਡ, ਕੰਨੌਜੀਆ ਵੈੱਲਫੇਅਰ ਬੋਰਡ ਤੇ ਮਸੀਹ ਭਲਾਈ ਬੋਰਡ ਨੂੰ ਭੰਗ ਕਰ ਦਿੱਤਾ ਗਿਆ ਹੈ।
ਇਨ੍ਹਾਂ ਭੰਗ ਕੀਤੇ ਗਏ ਵੈੱਲਫੇਅਰ ਬੋਰਡ ‘ਤੇ ਪੰਜਾਬ ਸਰਕਾਰ ਵੱਲੋਂ ਜਲਦ ਹੀ ਨਵੇਂ ਅਹੁਦੇਦਾਰ ਨਿਯੁਕਤ ਕੀਤੇ ਜਾਣਗੇ।
ਵੀਡੀਓ ਲਈ ਕਲਿੱਕ ਕਰੋ -: