ਪੂਰਾ ਦੇਸ਼ ਇਸ ਵੇਲੇ ਬਿਜਲੀ ਸੰਕਟ ਨਾਲ ਜੂਝ ਰਿਹਾ ਹੈ। ਇਸ ਵੇਲੇ ਪੈ ਰਹੀ ਕੜਾਕੇ ਦੀ ਗਰਮੀ ਵਿਚ ਬਿਜਲੀ ਦੀ ਸਪਲਾਈ ਨਹੀਂ ਮਿਲ ਪਾ ਰਹੀ ਹੈ। ਦੇਸ਼ ਦੇ ਅੱਧਿਓਂ ਵੱਧ ਪਾਵਰ ਪਲਾਂਟਾਂ ਵਿੱਚ ਕੋਲੇ ਦੀ ਕਮੀ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ। ਇਸੇ ਵਿਚਾਲੇ ਹੁਣ ਕੇਂਦਰ ਮੰਤਰੀ ਪ੍ਰਹਿਲਾਦ ਜੋਸ਼ੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਗੈਸ ਆਧਾਰਤ ਬਿਜਲੀ ਪਲਾਂਟ ਬੰਦ ਹੋ ਜਾਣ ਕਰਕੇ ਕੋਈ ਵੀ ਪਲਾਂਟ ਪੂਰੀ ਸਮਰੱਥਾ ਨਾਲ ਕੰਮ ਨਹੀਂ ਕਰ ਰਹੇ ਹਨ। ਬਿਜਲੀ ਮੰਤਰਾਲੇ ਨੇ ਇਸ ਨੂੰ ਸ਼ੁਰੂ ਕਰਨ ਲਈ ਨਿਰਦੇਸ਼ ਦਿੱਤੇ ਹਨ।
ਉਨ੍ਹਾਂ ਕਿਹਾ ਕਿ ਸਾਡੇ ਥਰਰਮਲ ਪਾਵਰ ਪਲਾਂਟਾਂ ਵਿੱਚ 21-22 ਮਿਲੀਅਨ ਟਨ ਕੋਲਾ ਹੈ, ਜੋ 10 ਦਿਨਾਂ ਲਈ ਕਾਫ਼ੀ ਹੈ। ਪੂਰਤੀ ਲਗਾਤਾਰ ਕੀਤੀ ਜਾਵੇਗੀ।
ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਵੀਰਵਾਰ ਦੁਪਹਿਰ ਰਾਂਚੀ ਦੇ ਪ੍ਰਾਜੈਕਟ ਭਵਨ ਪਹੁੰਚੇ। ਰਾਜਮਹਿਲ ਮਾਈਨਸ ਦੇ ਸਟੇਕ ਹੋਲਡਰਸ ਤੇ ਰਾਜ ਸਰਕਾਰ ਦੇ ਅਧਕਾਰੀਆਂ ਦੇ ਨਾਲ ਬੈਠਕ ਕੀਤਾ। ਅਧਿਕਾਰੀਆਂ ਦੇ ਨਾਲ ਬੈਠਕ ਕੀਤੀ। ਅਧਿਕਾਰੀਆਂ ਨਾਲ ਬੈਠਕ ਮਗਰੋਂ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਕਿਤੇ ਵੀ ਕੋਲੇ ਦਾ ਸੰਕਟ ਨਹੀਂ ਹੈ।
ਪਾਵਰ ਕੰਪਨੀਆਂ ਲਈ ਸਿਰਫ਼ 10 ਦਿਨ ਦਾ ਕੋਲਾ ਬਚੇ ਹੋਣ ਨਾਲ ਸਬੰਧਤ ਸਵਾਲ ‘ਤੇ ਉਨ੍ਹਾਂ ਕਿਹਾ ਕਿ ਅਜੇ ਰੋਜ਼ ਉਤਪਾਦਨ ਹੋ ਰਿਹਾ ਹੈ ਤੇ ਡਿਸਪੈਚ ਵੀ ਆਮ ਹੈ, ਇਸ ਲਈ ਕਿਤੇ ਕੋਈ ਕਿੱਲਤ ਨਹੀਂ। ਕੇਂਦਰੀ ਮੰਤਰੀ ਨੇ ਕਿਹਾ ਕਿ ਜਲਦ ਹੀ ਰਾਜਮਹਿਲ ਵਿੱਚ ਦੋ ਕੋਲ ਬਲਾਕਾਂ ਤੋਂ ਕੋਲੇ ਦਾ ਉਤਪਾਦਨ ਸ਼ੁਰੂ ਹੋ ਜਾਵੇਗਾ। ਕੇਂਦਰ ਸਰਕਾਰ ਰਾਜ ਸਰਕਾਰਾਂ ਨੂੰ ਕੀਤੇ ਗਏ ਹਰ ਵਾਅਦੇ ਨੂੰ ਪੂਰਾ ਕਰ ਰਹੀ ਹੈ।
ਇਸ ਤੋਂ ਪਹਿਲਾਂ ਵੀ ਬੀਤੇ ਦਿਨ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਸੀ ਕਿ ਦੇਸ਼ ਕੋਲ ਕੋਲੇ ਦਾ ਲੋੜੀਂਦਾ ਸਟਾਕ ਹੈ। ਥਰਮਲ ਪਲਾਂਟਾਂ ਕੋਲ 9 ਦਿਨ ਤੋਂ ਵੱਧ ਦਾ ਕੋਲਾ ਸਟਾਕ ਹੈ। ਹਰ ਦਿਨ ਸਥਿਤੀ ਦੀ ਸਮੀਖਿਆ ਕੀਤੀ ਜਾ ਰਹੀ ਹੈ। ਇਸ ਲਈ ਘਬਰਾਉਣ ਦੀ ਲੋੜ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -: