overthinking side effects: ਜਦੋਂ ਕੋਈ ਵਿਅਕਤੀ ਬਹੁਤ ਜ਼ਿਆਦਾ ਸੋਚਦਾ ਹੈ ਤਾਂ ਇਸ ਦਾ ਸਿੱਧੇ ਅਸਰ ਉਸਦੀ ਮਾਨਸਿਕ ਸਿਹਤ ‘ਤੇ ਪੈਂਦਾ ਹੈ। ਇਸ ਨਾਲ ਵਿਅਕਤੀ ਦੇ ਅੰਦਰ ਨਕਾਰਾਤਮਕ ਵਿਚਾਰ ਆ ਸਕਦੇ ਹਨ। ਇਹ ਵਿਚਾਰ ਤੁਹਾਡੀ ਮਾਨਸਿਕ ਸਿਹਤ ‘ਤੇ ਡੂੰਘਾ ਅਸਰ ਪਾਉਂਦੇ ਹਨ। ਰਿਸਰਚ ਮੁਤਾਬਕ ਜੇਕਰ ਕੋਈ ਵਿਅਕਤੀ ਕਿਸੇ ਚੀਜ਼ ਬਾਰੇ ਲੰਬੇ ਸਮੇਂ ਤੱਕ ਸੋਚਦਾ ਰਹਿੰਦਾ ਹੈ ਤਾਂ ਇਸ ਦਾ ਸਿੱਧਾ ਅਸਰ ਉਸ ਦੀ ਸਿਹਤ ‘ਤੇ ਪੈਂਦਾ ਹੈ। ਜਦੋਂ ਵੀ ਤੁਸੀਂ ਕਿਸੇ ਚੀਜ਼ ਬਾਰੇ ਸੋਚਦੇ ਹੋ ਤਾਂ ਦਿਮਾਗ ਇੱਕ ਤਰ੍ਹਾਂ ਦਾ ਭੁਲੇਖਾ ਪੈਦਾ ਕਰਨ ਲੱਗਦਾ ਹੈ। ਜਿਸ ਕਾਰਨ ਤੁਹਾਡੇ ਮਨ ‘ਚ ਨਕਾਰਾਤਮਕ ਵਿਚਾਰ ਆਉਣ ਲੱਗਦੇ ਹਨ। ਇਸ ਕਾਰਨ ਤੁਹਾਡੀ ਮਾਨਸਿਕ ਸਿਹਤ ਵੀ ਪ੍ਰਭਾਵਿਤ ਹੋਣ ਲੱਗਦੀ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਇਸ ਬਾਰੇ…
ਬਹੁਤ ਜ਼ਿਆਦਾ ਸੋਚਣਾ ਵਿਅਕਤੀ ਦੇ ਅੰਦਰ ਗੰਭੀਰ ਸਮੱਸਿਆਵਾਂ ਪੈਦਾ ਕਰਦਾ ਹੈ। ਉਹਨਾਂ ਸਮੱਸਿਆਵਾਂ ‘ਚੋਂ ਇੱਕ ਹੈ PTSD ਜਿਸਦਾ ਅਰਥ ਹੈ- ਪੋਸਟ-ਟਰੌਮੈਟਿਕ ਸਟ੍ਰੈੱਸ ਡਿਸਆਰਡਰ। ਇਸ ਸਮੱਸਿਆ ਕਾਰਨ ਵਿਅਕਤੀ ਕਿਸੇ ਨਾ ਕਿਸੇ ਮਾਨਸਿਕ ਬੀਮਾਰੀ ਦਾ ਸ਼ਿਕਾਰ ਹੋ ਜਾਂਦਾ ਹੈ।
ਜ਼ਿਆਦਾ ਸੋਚਣ ਜਾਂ ਬੋਲਣ ਨਾਲ ਹੋਣ ਵਾਲੇ ਨੁਕਸਾਨ
- ਜਦੋਂ ਕੋਈ ਵਿਅਕਤੀ ਜ਼ਰੂਰਤ ਤੋਂ ਜ਼ਿਆਦਾ ਸੋਚਣਾ ਜਾਂ ਬੋਲਣਾ ਸ਼ੁਰੂ ਕਰ ਦਿੰਦਾ ਹੈ ਤਾਂ ਅਜਿਹਾ ਕਰਨਾ ਉਸਦੀ ਆਦਤ ਬਣ ਜਾਂਦੀ ਹੈ। ਉਹ ਹਰ ਸਮੇਂ ਵਰਤਮਾਨ ਜਾਂ ਭਵਿੱਖ ‘ਚ ਵਾਪਰ ਰਹੀਆਂ ਘਟਨਾਵਾਂ ਬਾਰੇ ਚਿੰਤਾ ਕਰਨ ਲੱਗ ਪੈਂਦਾ ਹੈ। ਇਸ ਚਿੰਤਾ ‘ਚ ਜ਼ਿਆਦਾਤਰ ਲੋਕ ਨਕਾਰਾਤਮਕ ਸੋਚਾਂ ਬਾਰੇ ਸੋਚਦੇ ਹਨ ਜਿਸ ਕਾਰਨ ਉਹ ਉਦਾਸ ਅਤੇ ਨਿਰਾਸ਼ ਮਹਿਸੂਸ ਕਰਨ ਲੱਗਦੇ ਹਨ।
- ਇਸ ਕਾਰਨ ਵਿਅਕਤੀ ‘ਚ ਸਮਾਜਿਕ ਸਮੱਸਿਆਵਾਂ ਪੈਦਾ ਹੋਣ ਲੱਗਦੀਆਂ ਹਨ। ਤੁਸੀਂ ਲੋਕਾਂ ਨਾਲ ਦੂਰੀ ਬਣਾਉਣਾ ਸ਼ੁਰੂ ਕਰ ਦਿੰਦੇ ਹੋ। ਤੁਸੀਂ ਉਨ੍ਹਾਂ ਚੀਜ਼ਾਂ ਬਾਰੇ ਵੀ ਸੋਚਣਾ ਸ਼ੁਰੂ ਕਰ ਦਿੰਦੇ ਹੋ ਜੋ ਅਸਲ ‘ਚ ਨਹੀਂ ਹੋਈਆਂ। ਅਜਿਹੀਆਂ ਗੱਲਾਂ ਤੁਹਾਡਾ ਦਾਇਰਾ ਸੀਮਤ ਕਰ ਦਿੰਦੀਆਂ ਹਨ।
- ਇਸ ਨਾਲ ਤੁਹਾਡੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ‘ਤੇ ਵੀ ਡੂੰਘਾ ਅਸਰ ਪੈਦਾ ਹੈ। ਜੇਕਰ ਤੁਸੀਂ ਜੌਬ ਕਰਦੇ ਹੋ ਤਾਂ ਤੁਸੀਂ ਆਪਣੇ ਕੰਮ ‘ਤੇ ਬਿਲਕੁਲ ਵੀ ਫੋਕਸ ਨਹੀਂ ਕਰ ਪਾਉਂਦੇ। ਇਹ ਆਦਤ ਤੁਹਾਨੂੰ ਆਲਸੀ ਬਣਾ ਸਕਦੀ ਹੈ।
- ਇਸ ਸਮੱਸਿਆ ਨਾਲ ਤੁਹਾਡੀ ਨੀਂਦ ਅਤੇ ਭੁੱਖ ਵੀ ਪ੍ਰਭਾਵਿਤ ਹੁੰਦੀ ਹੈ। ਲੰਬੇ ਸਮੇਂ ਤੱਕ ਇਸ ਸਥਿਤੀ ‘ਚ ਰਹਿਣ ਨਾਲ ਤੁਹਾਡੇ ਸਰੀਰ ‘ਚ ਭੁੱਖ ਦੀ ਕਮੀ ਹੋ ਸਕਦੀ ਹੈ। ਤੁਹਾਨੂੰ ਘੱਟ ਨੀਂਦ ਵੀ ਆ ਸਕਦੀ ਹੈ। ਹਾਲਾਂਕਿ ਕੁਝ ਸਥਿਤੀਆਂ ‘ਚ ਬਹੁਤ ਹੀ ਨੀਂਦ ਆਉਂਦੀ ਹੈ।
ਕਿਵੇਂ ਬਾਹਰ ਨਿਕਲੀਏ ਇਸ ਇਸ ਪ੍ਰੇਸ਼ਾਨੀ ਤੋਂ
- ਸਭ ਤੋਂ ਪਹਿਲਾਂ ਤੁਸੀਂ ਆਪਣਾ ਇੱਕ ਪੈਟਰਨ ਤਿਆਰ ਕਰੋ। ਪੈਟਰਨ ਅਨੁਸਾਰ ਹੌਲੀ-ਹੌਲੀ ਬੋਲਣ ਦੀ ਆਦਤ ਘਟਾਓ। ਇਸ ਪੈਟਰਨ ਦੀ ਸਖਤੀ ਨਾਲ ਫੋਲੋ ਕਰੋ।
- ਤੁਸੀਂ ਮੈਡੀਟੇਸ਼ਨ ਅਤੇ ਯੋਗਾ ਦੁਆਰਾ ਵੀ ਇਸ ਸਥਿਤੀ ਤੋਂ ਬਾਹਰ ਨਿਕਲ ਸਕਦੇ ਹੋ। ਪੰਜ ਇੰਦਰੀਆਂ ‘ਚ ਧਿਆਨ ਲਗਾ ਕੇ ਵੀ ਤੁਸੀਂ ਵਰਤਮਾਨ ‘ਚ ਵਾਪਸ ਆ ਸਕਦੇ ਹੋ।
- ਸਵੇਰੇ ਉੱਠ ਕੇ ਲੰਬੇ ਅਤੇ ਡੂੰਘੇ ਸਾਹ ਲਓ। ਇਸ ਨਾਲ ਤੁਸੀਂ ਨਕਾਰਾਤਮਕ ਵਿਚਾਰਾਂ ਤੋਂ ਵੀ ਛੁਟਕਾਰਾ ਪਾ ਸਕਦੇ ਹੋ।
- ਤੁਸੀਂ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਵੱਧ ਤੋਂ ਵੱਧ ਸਮਾਂ ਬਿਤਾਓ। ਇਸ ਨਾਲ ਤੁਹਾਡੇ ਵਿਚਾਰ ਵੱਧ ਸਕਾਰਾਤਮਕ ਹੋ ਸਕਦੇ ਹਨ। ਜੇ ਤੁਸੀਂ ਚਾਹੋ ਤਾਂ ਤੁਸੀਂ ਪ੍ਰੇਰਣਾਦਾਇਕ ਵੀਡੀਓ ਵੀ ਦੇਖ ਸਕਦੇ ਹੋ।
- ਜੇਕਰ ਤੁਹਾਨੂੰ ਮਾਨਸਿਕ ਰੋਗ ਦੀ ਸਮੱਸਿਆ ਹੈ ਤਾਂ ਤੁਹਾਨੂੰ ਤੁਰੰਤ ਮਾਹਿਰਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ।