ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਤਿੰਨ ਦਿਨਾਂ ਸਰਕਾਰੀ ਦੌਰੇ ‘ਤੇ ਸਾਊਦੀ ਅਰਬ ਪਹੁੰਚੇ ਹਨ। ਬੀਤੇ ਦਿਨ ਉਹ ਆਪਣੀ ਕੈਬਨਿਟ ਨਾਲ ਮਦੀਨਾ ਸਥਿਤ ਮਸਜਿਦ-ਏ-ਨਬਵੀ ਗਏ ਸਨ, ਪਰ ਇੱਥੇ ਮੌਜੂਦ ਪਾਕਿਸਤਾਨੀਆਂ ਨੇ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਵੀਡੀਓ ਦੀ ਸ਼ੁਰੂਆਤ ‘ਚ ਜਿਵੇਂ ਹੀ ਪਾਕਿਸਤਾਨੀ ਪ੍ਰਧਾਨ ਮੰਤਰੀ ਸਾਊਦੀ ਡਿਪਲੋਮੈਟਾਂ ਨਾਲ ਮਸਜਿਦ-ਏ-ਨਬਵੀ ਪਹੁੰਚਦੇ ਹਨ, ਲੋਕ ਉਨ੍ਹਾਂ ਦੇ ਖਿਲਾਫ ਨਾਅਰੇਬਾਜ਼ੀ ਕਰਨ ਲੱਗੇ। ਇਸ ਦੌਰਾਨ ਕੁਝ ਲੋਕ ਚੋਰ-ਚੋਰ ਦਾ ਰੌਲਾ ਪਾਉਣ ਲੱਗ ਪਏ। ਇਸ ਦੇ ਨਾਲ ਹੀ ਇਕ ਹੋਰ ਵੀਡੀਓ ਵਿਚ ਜਦੋਂ ਸ਼ਹਿਬਾਜ਼ ਦੀ ਕੈਬਨਿਟ ਮਸਜਿਦ ਪਹੁੰਚਦੀ ਹੈ ਤਾਂ ਉਨ੍ਹਾਂ ਦੇ ਖਿਲਾਫ ਵੀ ਇਸੇ ਤਰ੍ਹਾਂ ਦੇ ਨਾਅਰੇ ਸੁਣਾਈ ਦਿੰਦੇ ਹਨ।
ਪਾਕਿਸਤਾਨ ਦੀ ਸੂਚਨਾ ਮੰਤਰੀ ਮਰੀਅਮ ਔਰੰਗਜ਼ੇਬ ਨੇ ਇਸ ਵਿਰੋਧ ਦੇ ਪਿੱਛੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਹੱਥ ਦੱਸਿਆ ਹੈ। ਉਸ ਨੇ ਕਿਹਾ ਕਿ ਮੈਂ ਇਸ ਪਵਿੱਤਰ ਸਥਾਨ ‘ਤੇ ਉਸ ਵਿਅਕਤੀ ਦਾ ਨਾਂ ਨਹੀਂ ਲਵਾਂਗੀ, ਕਿਉਂਕਿ ਮੈਂ ਇਸ ਜਗ੍ਹਾ ਦੀ ਵਰਤੋਂ ਰਾਜਨੀਤੀ ਲਈ ਨਹੀਂ ਕਰਨਾ ਚਾਹੁੰਦੀ। ਇਮਰਾਨ ਖਾਨ ਨੇ ਪਾਕਿਸਤਾਨੀ ਸਮਾਜ ਨੂੰ ਬਰਬਾਦ ਕਰ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਮਾਮਲੇ ‘ਚ ਕੁਝ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਸ਼ਹਿਬਾਜ਼ ਸ਼ਰੀਫ ਦੀ ਇਹ ਪਹਿਲੀ ਸਾਊਦੀ ਅਰਬ ਯਾਤਰਾ ‘ਤੇ ਹਨ। ਉਨ੍ਹਾਂ ਦਾ ਉਦੇਸ਼ ਸਾਊਦੀ ਤੋਂ 3.2 ਬਿਲੀਅਨ ਡਾਲਰ ਦਾ ਕਰਜ਼ਾ ਲੈਣਾ ਹੈ। ਇਸ ਦੌਰੇ ‘ਤੇ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਮੰਤਰੀ ਮੰਡਲ ਦੇ 16 ਮੈਂਬਰ ਵੀ ਹਨ।
ਸਾਊਦੀ ਅਰਬ ਤੋਂ ਕਰਜ਼ਾ ਮੰਗਣ ਪਹੁੰਚੇ ਪਾਕਿਸਤਾਨੀ ਪ੍ਰਧਾਨ ਮੰਤਰੀ ਨੂੰ ਅੰਤਰਰਾਸ਼ਟਰੀ ਮੁਦਰਾ ਫੰਡ (ਆਈਐਮਐਫ) ਤੋਂ ਰਾਹਤ ਦੀ ਖ਼ਬਰ ਮਿਲੀ ਹੈ। IMF ਪਾਕਿਸਤਾਨ ਦੇ ਰੁਕੇ ਹੋਏ ਰਾਹਤ ਪੈਕੇਜ ਨੂੰ ਇੱਕ ਸਾਲ ਲਈ ਵਧਾਉਣ ਲਈ ਸਹਿਮਤ ਹੋ ਗਿਆ ਹੈ। ਨਾਲ ਹੀ ਮੌਜੂਦਾ ਕਰਜ਼ੇ ਵਿੱਚ ਦੋ ਅਰਬ ਡਾਲਰ ਦਾ ਹੋਰ ਵਾਧਾ ਕੀਤਾ ਜਾਵੇਗਾ। ਰਿਪੋਰਟਾਂ ਦੀ ਮੰਨੀਏ ਤਾਂ ਇਸ ਫੈਸਲੇ ਨਾਲ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੀ ਅਗਵਾਈ ਵਾਲੀ ਨਵੀਂ ਸਰਕਾਰ ਨੂੰ ਰਾਹਤ ਮਿਲਣ ਦੀ ਉਮੀਦ ਹੈ।