ਦਿੱਲੀ ਤੋਂ ਵੱਖ-ਵੱਖ ਰਾਜਾਂ ਵਿੱਚ ਰੇਲ ਗੱਡੀਆਂ ਰਾਹੀਂ ਯਾਤਰਾ ਕਰਨ ਵਾਲੇ ਯਾਤਰੀਆਂ ਦਾ ਹੁਣ ਰੇਡੀਓ ਰਾਹੀਂ ਮਨੋਰੰਜਨ ਹੋਵੇਗਾ। ਉੱਤਰ ਭਾਰਤ ਰੇਲਵੇ ਨੇ ਸ਼ਤਾਬਦੀ ਐਕਸਪ੍ਰੈੱਸ ਤੇ ਵੰਦੇ ਭਾਰਤ ਟ੍ਰੇਨਾਂ ਵਿੱਚ ਰੇਡੀਓ ਰਾਹੀਂ ਯਾਤਰੀਆਂ ਦੇ ਮਨੋਰੰਜਨ ਦੀ ਵਿਵਸਥਾ ਕੀਤੀ ਹੈ।
ਹੁਣ ਜੇ ਤੁਸੀਂ ਦਿੱਲੀ ਤੋਂ ਚੰਡੀਗੜ੍ਹ, ਅੰਮ੍ਰਿਤਸਰ, ਲਖਨਊ, ਭੋਪਾਲ, ਅਜਮੇਰ, ਦੇਹਰਾਦੂਨ, ਕਾਨਪੁਰ, ਵਾਰਾਣਸੀ, ਕਟੜਾ ਤੇ ਕਾਠਗੋਦਾਮ ਲਈ ਇਨ੍ਹਾਂ ਰੇਲ ਗੱਡੀਆਂ ਵੱਚ ਸਫਰ ਕਰੋਗੇ ਤਾਂ ਤੁਹਾਨੂੰ ਰੇਡੀਓ ਰਾਹੀਂ ਸੰਗੀਤ ਸੁਣਨ ਨੂੰ ਮਿਲੇਗਾ। ਇਸ ਤੋਂ ਇਲਾਵਾ ਰੇਲਵੇ ਸੂਚਨਾ ਤੇ ਕਈ ਵਿਗਿਆਪਨ ਵੀ ਸੁਣਾਈ ਦੇਣਗੇ।
ਰੇਡੀਓ ਸੇਵਾਵਾਂ ਰਾਹੀਂ ਇਨ੍ਹਾਂ ਟ੍ਰੇਨਾਂ ਵਿੱਚ ਮਨੋਰੰਜਨ ਪ੍ਰਦਾਨ ਕਰਨ ਦੀ ਪਹਿਲ ਦਿੱਲੀ ਡਵੀਜ਼ਨ ਦੇ ਰੇਲਵੇ ਮੈਨੇਜਰ ਡਿੰਪੀ ਗਰਗ ਤੇ ਸੀਨੀਅਰ ਵਣਜ ਮੈਨੇਜਰ ਪ੍ਰਵੀਣ ਕੁਮਾਰ ਦੀਆਂ ਹਿਦਾਇਤਾਂ ਮੁਤਾਬਕ ਕੀਤੀ ਗਈ ਹੈ, ਜਿਸ ਨੂੰ ਲੈ ਕੇ ਉੱਤਰ ਰੇਲਵੇ ਵੱਲੋਂ ਜਾਣਕਾਰੀ ਦਿੱਤੀ ਗਈ।
ਇਸ ਨਾਲ ਰੇਲਵੇ ਦੇ ਮਾਲੀਏ ਵਿੱਚ ਵੀ ਵਾਧਾ ਹੋਣ ਦਾ ਅਨੁਮਾਨ ਹੈ। ਰੇਲਵੇ ਮੁਤਾਬਕ ਇਸ ਨਾਲ ਸਾਲਾਨਾ 42.20 ਲੱਖ ਰੁਪਏ ਦਾ ਮਾਲੀਆ ਹਾਸਲ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਉੱਤਰ ਰੇਲਵੇ ਨੇ ਕਿਹਾ ਕਿ ਇਸ ਪਹਿਲ ਦਾ ਉਦੇਸ਼ ਸ਼ਤਾਬਦੀ ਤੇ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨਾਂ ਵਿੱਚ ਹਰ ਇੱਕ ਯਾਤਰੀ ਨੂੰ ਸੁਖਾਵਾਂ ਅਹਿਸਾਸ ਪ੍ਰਦਾਨ ਕਰਨਾ ਹੈ ਕਿਉਂਕਿ ਚੰਗੇ ਸੰਗੀਤ ਨਾਲ ਯਾਤਰਾ ਦੌਰਾਨ ਯਾਤਰੀਆਂ ਦ ਮੂਡ ਬਿਹਤਰ ਹੁੰਦਾ ਹੈ। ਉਹ ਆਪਣੀ ਯਾਤਰਾ ਦਾ ਆਨੰਦ ਮਾਣਦੇ ਹਨ। ਇਸ ਦੌਰਾਨ ਯਾਤਰੀਆਂ ਦੀ ਯਾਤਰਾ ਨਾ ਸਿਰਫ ਸੁਣਦੇ-ਸੁਣਦੇ ਹੋਵੇਗੀ, ਸਗੋਂ ਉਹ ਜਿਨ੍ਹਾਂ ਸ਼ਹਿਰਾਂ ਤੇ ਰਾਜਾਂ ਦੀ ਯਾਤਰਾ ਕਰਨਗੇ, ਉਥੇ ਦਾ ਤਜਰਬਾ ਵੀ ਉਨ੍ਹਾਂ ਨੂੰ ਸੰਗੀਤ ਰਾਹੀਂ ਮਿਲੇਗਾ।