ਕੋਰੋਨਾ ਵਾਇਰਸ ਦੇ ਵੇਰੀਏਂਟ ਓਮੀਕ੍ਰਾਨ ਦੇ ਦੋ ਨਵੇਂ ਸਬ-ਵੇਰੀਏਂਟ ਇਮਿਊਨਿਟੀ ਨੂੰ ਨੁਕਸਾਨ ਪਹੁੰਚਾ ਕੇ ਮੁੜ ਤੋਂ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਸਕਦੇ ਹਨ। ਇੱਕ ਸਟੱਡੀ ਵਿੱਚ ਦੱਖਣੀ ਅਫਰੀਕਾ ਦੇ ਵਿਗਿਆਨੀਆਂ ਨੇ ਇਹ ਦਾਅਵਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਸਬ-ਵੇਰੀਏਂਟ ਕਰਕੇ ਕੋਰੋਨਾ ਦੀ ਨਵੀਂ ਲਹਿਰ ਵੇਖਣ ਨੂੰ ਮਿਲ ਸਕਦੀ ਹੈ। ਹਾਲਾਂਕਿ ਵਿਗਿਆਨੀਆਂ ਨੇ ਇਹ ਵੀ ਦੱਸਿਆ ਹੈ ਕਿ ਕੋਵਿਡ-19 ਵੈਕਸੀਨ ਨਾ ਲੈਣ ਵਾਲਿਆਂ ਨੂੰ ਇਸ ਦਾ ਖਤਰਾ ਵੱਧ ਹੋਵੇਗਾ, ਜਦਕਿ ਟੀਕਾ ਲਗਵਾ ਚੁੱਕੇ ਲੋਕਾਂ ਦੇ ਇਸ ਨਾਲ ਇਨਫੈਕਟਿਡ ਹੋਣ ਦੀ ਸੰਭਾਵਨਾ ਘੱਟ ਹੈ।
ਕੱ ਸੰਸਥਾਵਾਂ ਦੇ ਵਿਗਿਆਨੀ ਓਮੀਕ੍ਰਾਨ ਦੇ BA.4 ਤੇ BA.5 ਸਬ-ਵੇਰੀਏਂਟ ਦੀ ਜਾਂਚ ਕਰ ਰਹੇ ਹਨ- ਜਿਸ ਨੂੰ ਵਿਸ਼ਵ ਸਿਹਤ ਸੰਗਠਨ ਨੇ ਪਿਛਲੇ ਮਹੀਨੇ ਆਪਮੀ ਨਿਗਰਾਨੀ ਸੂਚੀ ਵਿੱਚ ਜੋੜਿਆ ਸੀ। ਉਨ੍ਹਾਂ ਪਿਛਲੇ ਸਾਲ ਦੇ ਅਖੀਰ ਵਿੱਚ ਪਹਿਲੀ ਵਾਰ ਓਮੀਕ੍ਰਾਨ ਦੀ ਲਪੇਟ ਵਿੱਚ ਆ ਚੁੱਕੇ 39 ਲੋਕਾਂ ਦੇ ਬਲੱਡ ਸੈਂਪਲ ਲਏ ਸਨ। ਇਸ ਸਟੱਡੀ ਵਿੱਚ ਇਹ ਸਾਹਮਣੇ ਆਇਆ ਹੈ ਕਿ ਟੀਕਾ ਲਗਵਾ ਚੁੱਕੇ ਲੋਕਾਂ ਵਿੱਚ ਲਗਭਗ 5 ਗੁਣਾ ਵੱਧ ਨਿਊਟ੍ਰਾਈਜ਼ੇਸ਼ਨ ਸਮਰੱਥਾ ਦਿਖਾਈ ਦਿੱਤੀ।
ਦੂਜੇ ਪਾਸੇ ਵੈਕਸੀਨ ਨਾ ਲੈਣ ਵਾਲੇ ਲੋਕਾਂ ਦੇ ਸੈਂਪਲ ਵਿੱਚ ਓਮੀਕ੍ਰਾਨ ਦੇ ਇਹ ਦੋ ਸਬ-ਵੇਰੀਏਂਟ BA.1 ਦੇ ਮੁਕਾਬਲੇ BA.4 ਦੇ ਸੰਪਰਕ ਵਿੱਚ ਆਉਣ ‘ਤੇ ਐਂਟੀਬਾਡੀਜ਼ ‘ਤੇ ਡੂੰਘਾ ਅਸਰ ਪਿਆ ਤੇ ਟੀਕਾ ਲਗਾ ਚੁੱਕੇ ਲੋਕਾਂ ਦੇ ਮੁਕਾਬਲੇ ਇਹ ਤਿੰਨ ਗੁਣਾ ਘੱਟ ਸੀ।
ਅਜਿਹਾ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਦੱਖਣੀ ਅਫਰੀਕਾ ਵਿੱਚ ਕੋਰੋਨਾ ਦੀ 5ਵੀਂ ਲਹਿਰ ਆ ਸਕਦੀ ਹੈ। ਅਧਿਕਾਰੀਆਂ ਤੇ ਵਿਗਿਆਨੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਓਮੀਕ੍ਰਾਨ ਦੇ BA.4 ਤੇ BA.5 ਸਬ-ਵੇਰੀਏਂਟ ਕਰਕੇ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਇਸ ਸਟੱਡੀ ਵਿੱਚ ਕਿਹਾ ਗਿਆ ਹੈ ਕਿ ਓਮੀਕ੍ਰਾਨ ਦੇ ਇਹ ਦੋ ਸਬ-ਵੇਰੀਏਂਟ ਕੋਰੋਨਾ ਦੀ ਨਵੀਂ ਲਹਿਰ ਨੂੰ ਜਨਮ ਦੇਣ ਦੀ ਸਮਰੱਥਾ ਰਖਦੇ ਹਨ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਦੱਸ ਦੇਈਏ ਕਿ ਦੱਖਣੀ ਅਫਰੀਕਾ ਦੇ 6 ਕਰੋੜ ਦੀ ਅਬਾਦੀ ਵਿੱਚੋਂ ਸਿਰਫ 30 ਫੀਸਦੀ ਲੋਕਾਂ ਨੂੰ ਹੀ ਪੂਰੀ ਤਰ੍ਹਾਂ ਤੋਂ ਕੋਵਿਡ ਵੈਕਸੀਨ ਲੱਗੀ ਹੈ। ਦੂਜੇ ਪਾਸੇ ਚੀਨ ਸਣੇ ਦੁਨੀਆ ਦੇ ਕਈ ਦੇਸ਼ਾਂ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਫਿਰ ਵਧਣ ਲੱਗੇ ਹਨ। ਚੀਨ ਦੇ ਕਈ ਸ਼ਹਿਰਾਂ ਵਿੱਚ ਕੋਵਿਡ ਮਹਾਮਾਰੀ ‘ਤੇ ਕਾਬੂ ਪਾਉਣ ਲਈ ਲੌਕਡਾਊਨ ਲਾਏ ਗਏ ਹਨ।