ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵੇਲੇ ਤਿੰਨ ਦਿਨਾਂ ਦੇ ਯੂਰਪ ਦੌਰੇ ‘ਤੇ ਹਨ। ਅੱਜ ਉਨ੍ਹਾਂ ਦੇ ਦੌਰੇ ਦਾ ਦੂਜਾ ਦਿਨ ਹੈ। ਪੀ.ਐੱਮ. ਹਣ ਡੇਨਮਾਰਕ ਪਹੁੰਚੇ। ਪੀ.ਐੱਮ. ਮੋਦੀ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਦੱਸਿਆ ਕਿ ਉਥੇ ਦੇ ਪ੍ਰਧਾਨ ਮੰਤਰੀ ਮੇੱਟੇ ਫ੍ਰੇਡਰਿਕਸਨ ਖੁਦ ਪੀ.ਐੱਮ. ਮੋਦੀ ਦਾ ਸਵਾਗਤ ਕਰਨ ਪਹੁੰਚੀ। ਪੀ.ਐੱਮ. ਮੋਦੀ ਇਥੇ ਭਾਰਤ-ਨਾਰਡਿਕ ਸਿਖਰ ਸੰਮੇਲਨ ਵਿੱਚ ਹਿੱਸਾ ਲੈਣਗੇ।
ਏਅਰਪੋਰਟ ‘ਤੇ ਜ਼ੋਰਦਾਰ ਸਵਾਗਤ ਮਗਰੋਂ ਪੀ.ਐੱਮ. ਮੋਦੀ ਡੇਨਮਾਰਕ ਦੇ ਪੀ.ਐੱਮ. ਨਾਲ ਮੁਲਾਕਾਤ ਹੋਈ। ਦੋਵੇਂ ਇਕੱਠੇ ਟਹਿਲਦੇ ਨਜ਼ਰ ਆਏ। ਦੱਸਿਆ ਗਿਆ ਹੈ ਕਿ ਇਸ ਦੌਰਾਨ ਕਈ ਅਹਿਮ ਮੁੱਦਿਆਂ ‘ਤੇ ਚਰਚਾ ਹੋਈ। ਇਸ ਮੁਲਾਕਾਤ ਮਗਰੋਂ ਦੋਵੇਂ ਦੇਸ਼ਾਂ ਵੱਲੋਂ ਸਾਂਝਾ ਬਿਆਨ ਵੀ ਜਾਰੀ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਪੀ.ਐੱਮ. ਮੋਦੀ ਇਥੇ ਇੰਡੀਆ-ਡੇਨਮਾਰਕ ਬਿਜ਼ਨੈੱਸ ਫੋਰਮ ਨੂੰ ਵੀ ਸੰਬੋਧਤ ਕਰਨਗੇ।
ਇਸ ਤੋਂ ਪਹਿਲਾਂ ਪੀ.ਐੱਮ. ਨੇ ਜਰਨਮ ਚਾਂਸਲਰ ਓਲਾਫ ਸ਼ਾਲਜ ਨਾਲ ਮੁਲਾਕਾਤ ਕੀਤੀ। ਇਸ ਮਗਰੋਂ ਸਾਂਝੇ ਬਿਆਨ ਵਿੱਚ ਪੀ.ਐੱਮ. ਮੋਦੀ ਨੇ ਕੋਰੋਨਾ ਮਹਾਮਾਰੀ ਨੂੰ ਲੈ ਕੇ ਰੂਸ-ਯੂਕਰੇਨ ਜੰਗ ਦਾ ਜ਼ਿਰ ਕੀਤਾ। ਆਪਣੀ ਜਰਮਨੀ ਯਾਤਰਾ ਨੂੰ ਲੈ ਕੇ ਪੀ.ਐੱਮ. ਮੋਦੀ ਨੇ ਟਵੀਟ ਕਰਕੇ ਕਿਹਾ, ”ਮੇਰੀ ਜਰਮਨੀ ਯਾਤਰਾ ਬਹੁਤ ਸਫਲ ਰਹੀ ਹੈ। ਚਾਂਸਲਰ ਓਲਾਪ ਸ਼ਾਲਜ਼ ਦੇ ਨਾਲ ਵੱਖ-ਵੱਖ ਮੁੱਦਿਆਂ ‘ਤੇ ਵੱਡੇ ਪੱਧਰ ‘ਤੇ ਗੱਲਬਾਤ ਹੋਈ ਤੇ ਨਾਲ ਹੀ ਅੰਤਰ-ਸਰਕਾਰੀ ਵਿਚਾਰ-ਵਟਾਂਦਰਾ ਵੀ ਹੋਇਆ। ਮੈਨੂੰ ਵਪਾਰ ਜਗਤ ਦੇ ਪ੍ਰਤੀਨਿਧੀਆਂ ਤੇ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਗੱਲਬਾਤ ਕਰਨ ਦਾ ਇੱਕ ਸ਼ਾਨਦਾਰ ਮੌਕਾ ਮਿਲਿਆ। ਮੈਂ ਜਰਮਨ ਸਰਕਾਰ ਨੂੰ ਉਨ੍ਹਾਂ ਦੀ ਮਹਿਮਾਨਨਵਾਜ਼ੀ ਲਈ ਧੰਨਵਾਦ ਦਿੰਦਾ ਹਾਂ।”
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਦੱਸ ਦੇਈਏ ਕਿ ਡੇਨਮਾਰਕ ਵਿੱਚ ਮੋਦੀ ਆਪਣੇ ਹਮਰੁਤਬਾ ਫ੍ਰੇਡਰਕਸੇਨ ਤੋਂ ਮੁਲਾਕਾਤ ਕਰਨ ਤੋਂ ਇਲਾਵਾ ਡੇਨਮਾਰਕ, ਆਈਸਲੈਂਡ, ਫਿਨਲੈਂਡ ਸਵੀਡਨ ਤੇ ਨਾਰਵੇ ਦੇ ਪ੍ਰਧਾਨ ਮੰਤਰੀ ਦੇ ਨਾਲ ਦੂਜੇ ਭਾਰਤ-ਨਾਰਡਿਕ ਸਿਖਰ ਸੰਮੇਲਨ ਵਿੱਚ ਵੀ ਹਿੱਸਾ ਲੈਣਗੇ।