ਪੰਜਾਬ ਵਿੱਚ ਬਿਜਲੀ ਦੀ ਵਧਦੀ ਮੰਗ ਵਿਚਾਲੇ ਥਰਮਲ ਪਲਾਂਟਾਂ ਦੇ ਬੰਦ ਤੇ ਚਾਲੂ ਹੋਣ ਦਾ ਸਿਲਸਿਲਾ ਜਾਰੀ ਹੈ। ਮੰਗਲਵਾਰ ਨੂੰ ਰੋਪੜ ਥਰਮਲ ਪਲਾਂਟ ਦਾ 210 ਮੈਗਾਵਾਟ ਦਾ ਇਕ ਯੂਨਿਟ ਬੰਦ ਹੋ ਗਿਆ। ਇਸ ਤੋਂ ਇਲਾਵਾ ਤਲਵੰਡੀ ਸਾਬੋ ਦੇ 660 ਮੈਗਾਵਾਟ ਅਤੇ ਗੋਇੰਦਵਾਲ ਦੇ 270 ਮੈਗਾਵਾਟ ਦੇ 2 ਯੂਨਿਟ ਪਹਿਲਾਂ ਹੀ ਨਹੀਂ ਚੱਲ ਰਹੇ। ਇਸ ਤਰ੍ਹਾਂ ਕੁਲ 1140 ਮੈਗਾਵਾਟ ਬਿਜਲੀ ਸਪਲਾਈ ਬੰਦ ਹੋਣ ਕਰਕੇ ਪਾਵਰਕਾਮ ਨੂੰ ਮੰਗਲਵਾਰ ਨੂੰ ਵੀ ਮੰਗ ਪੂਰੀ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਮੰਗਲਵਾਰ ਨੂੰ ਪਿੰਡਾਂ ਵਿੱਚ ਚਾਰ ਘੰਟੇ ਅਤੇ ਕੰਢੀ ਖੇਤਰਾਂ ਵਿੱਚ ਪੰਜ ਘੰਟੇ ਦੇ ਕੱਟ ਲੱਗੇ। ਰੋਪੜ ਪਲਾਂਟ ਵਿੱਚ ਪੰਜ, ਲਹਿਰਾ ਵਿੱਚ ਤਿੰਨ, ਤਲਵੰਡੀ ਸਾਬੋ ਵਿੱਚ ਸੱਤ, ਰਾਜਪੁਰਾ ਵਿੱਚ ਵੱਧ ਤੋਂ ਵੱਧ 20 ਦਿਨ ਅਤੇ ਗੋਇੰਦਵਾਲ ਵਿੱਚ ਸਿਰਫ਼ ਦੋ ਦਿਨ ਦਾ ਕੋਲਾ ਬਚਿਆ ਹੈ।
ਇਸ ਤੋਂ ਸਾਫ਼ ਹੈ ਕਿ ਆਉਣ ਵਾਲੇ ਝੋਨੇ ਦੇ ਸੀਜ਼ਨ ਵਿੱਚ ਪੰਜਾਬ ਵਿੱਚ ਕੋਲੇ ਦੀ ਕਮੀ ਕਰਕੇ ਬਿਜਲੀ ਦਾ ਵੱਡਾ ਸੰਕਟ ਪੈਦਾ ਹੋ ਸਕਦਾ ਹੈ। ਹਾਲਾਂਕਿ ਪੰਜਾਬ ਸਰਕਾਰ ਲਗਾਤਾਰ ਦਾਅਵਾ ਕਰ ਰਹੀ ਹੈ ਕਿ ਕੋਲੇ ਦੀ ਸਪਲਾਈ ਨੂੰ ਸੁਚਾਰੂ ਬਣਾਉਣ ਲਈ ਕੇਂਦਰ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ। ਉਮੀਦ ਹੈ ਕਿ ਸਥਿਤੀ ਜਲਦੀ ਸੁਧਰ ਜਾਵੇਗੀ। ਫਿਲਹਾਲ ਇਹ ਦਾਅਵੇ ਸੱਚ ਹੁੰਦੇ ਨਜ਼ਰ ਨਹੀਂ ਆ ਰਹੇ ਹਨ।
ਪੰਜਾਬ ‘ਚ ਮੰਗਲਵਾਰ ਨੂੰ ਇਕ-ਦੋ ਥਾਵਾਂ ‘ਤੇ ਮੀਂਹ ਨਾਲ ਗੜੇਮਾਰੀ ਹੋਈ। ਇਸ ਦੇ ਬਾਵਜੂਦ ਬਿਜਲੀ ਦੀ ਵੱਧ ਤੋਂ ਵੱਧ ਮੰਗ 10,000 ਮੈਗਾਵਾਟ ਦਰਜ ਕੀਤੀ ਗਈ। ਇਸ ਦੇ ਮੁਕਾਬਲੇ ਪਾਵਰਕੌਮ ਨੂੰ ਰੋਪੜ ਅਤੇ ਲਹਿਰਾ ਮੁਹੱਬਤ ਦੇ ਸੱਤ ਯੂਨਿਟਾਂ ਤੋਂ 1350 ਮੈਗਾਵਾਟ, ਤਲਵੰਡੀ ਸਾਬੋ, ਰਾਜਪੁਰਾ ਅਤੇ ਗੋਇੰਦਵਾਲ ਦੇ ਪੰਜ ਯੂਨਿਟਾਂ ਤੋਂ 2742 ਮੈਗਾਵਾਟ, ਹਾਈਡਲ ਪ੍ਰਾਜੈਕਟਾਂ ਤੋਂ 316 ਮੈਗਾਵਾਟ ਅਤੇ ਹੋਰ ਸਰੋਤਾਂ ਤੋਂ ਕੁੱਲ 4550 ਮੈਗਾਵਾਟ ਬਿਜਲੀ ਮਿਲੀ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਮੰਗ ਪੂਰੀ ਕਰਨ ਲਈ ਪਾਵਰਕੌਮ ਨੂੰ ਕਰੀਬ 4100 ਮੈਗਾਵਾਟ ਬਿਜਲੀ ਬਾਹਰੋਂ ਖਰੀਦਣੀ ਪਈ। ਪਾਵਰਕੌਮ ਨੂੰ ਇਹ ਬਿਜਲੀ ਕਰੀਬ 10 ਰੁਪਏ 70 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਮਿਲਦੀ ਹੈ। ਇੰਨੀ ਮਹਿੰਗੀ ਬਿਜਲੀ ਖਰੀਦਣ ਤੋਂ ਬਾਅਦ ਵੀ ਮੰਗ ਅਤੇ ਸਪਲਾਈ ਵਿਚ 1350 ਮੈਗਾਵਾਟ ਦਾ ਫਰਕ ਸੀ। ਇਸ ਕਰਕੇ ਪਾਵਰਕੌਮ ਨੂੰ ਕੱਟ ਵੀ ਲਾਉਣੇ ਪਏ।