ਜੰਮੂ-ਕਸ਼ਮੀਰ ਵਿੱਚ ਵੀਰਵਾਰ ਨੂੰ ਨਵੀਂ ਹੱਦਬੰਦੀ ਨੋਟੀਫਿਕੇਸ਼ਨ ਤੋਂ ਮਗਰੋਂ ਉਥੇ ਦੇ ਨੇਤਾਵਾਂ ਦਾ ਰੁਖ਼ ਸਾਹਮਣੇ ਆ ਰਿਹਾ ਹੈ। ਰਾਜ ਦੀ ਸਾਬਕਾ ਮੁੱਖ ਮੰਤਰੀ ਤੇ ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਇਸ ਨੂੰ ਲੈ ਕੇ ਬੀਜੇਪੀ ‘ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਅਸੀਂ ਇਸ ਹੱਬਬੰਦੀ ਨੂੰ ਸਿਰੇ ਤੋਂ ਖਾਰਿਜ ਕਰਦੇ ਹਾਂ। ਸਾਨੂੰ ਇਸ ‘ਤੇ ਭਰੋਸਾ ਨਹੀਂ।
ਮਹਿਬੂਬਾ ਮੁਫ਼ਤੀ ਨੇ ਕਿਹਾ, ‘ਕੀ ਹੱਦਬੰਦੀ? ਇਹੀ ਜੋ ਬੀਜੇਪੀ ਦਾ ਵਿਸਥਾਰ ਬਣ ਗਿਆ ਹੈ? ਇਸ ਨੇ ਅਬਾਦੀ ਦੇ ਆਧਾਰ ਦੀ ਅਣਦੇਖੀ ਕੀਤੀ, ਅਸੀਂ ਇਸ ਨੂੰ ਸਿਰੇ ਤਂ ਖਾਰਿਜ ਕਰਦੇ ਹਾਂ। ਸਾਨੂੰ ਇਸ ‘ਤੇ ਭਰੋਸਾ ਨਹੀਂ ਹੈ। ਇਸ ਦੀਆਂ ਸਿਫਾਰਿਸ਼ਾਂ ਆਰਟੀਕਲ 370 ਨੂੰ ਰੱਦ ਕਰਨ ਦੀ ਇੱਕ ਕੜੀਆਂ ਹਨ ਕਿ ਕਿਵੇਂ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਅਸਮਰੱਥ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਅੱਜ 1947 ਵਰਗੇ ਹਾਲਾਤ ਦੇਸ਼ ਵਿੱਚ ਹੌਲੀ-ਹੌਲੀ ਬਣਦੇ ਜਾ ਰਹੇ ਹਨ। ਇਹ ਬਹੁਤ ਖ਼ਤਰਨਾਕ ਹੈ। ਇਹ ਸਾਰੇ ਧਰਮਾਂ ਲਈ ਇੱਕੋ ਜਿਹਾ ਦੇਸ਼ ਹੈ। ਇਸ ਦੀ ਸੁੰਦਰਤਾ ਇਸੇ ਭਾਈਚਾਰੇ ਵਿੱਚ ਹੈ। ਜੇ ਬੀਜੇਪੀ ਇਸ ਨੂੰ ਆਪਣੇ ਏਜੰਡੇ ਮੁਤਾਬਕ ਚਲਾਉਂਦੀ ਹੈ, ਨਾ ਕਿ ਸੰਵਿਧਾਨ ਮੁਤਾਬਕ ਤਾਂ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਸੁਰੱਖਿਅਤ ਨਹੀਂ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਇਸ ਦੌਰਾਨ ਦਿੱਲੀ ਦੇ ਜਹਾਂਗੀਰਪੁਰ ਇਲਾਕੇ ਵਿੱਚ ਬੁਲਡੋਜ਼ਰ ਦੀ ਕਾਰਵਾਈ ‘ਤੇ ਬੋਲਦਿਆਂ ਮੁਫਤੀ ਨੇ ਕਿਹਾ ਕਿ ਬੀਜੇਪੀ ਨੇ ਸੰਸਥਾਵਾਂ ਨੂੰ ਇੰਨਾ ਕਮਜ਼ੋਰ ਬਣਾ ਦਿੱਤਾ ਹੈ ਕਿ ਨਗਰ ਨਿਗਮ ਵੀ ਸੁਪਰੀਮ ਕੋਰਟ ਦੇ ਹੁਕਮ ਮੰਨਣ ਤੋਂ ਇਨਕਾਰ ਕਰ ਰਹੇ ਹਨ। ਪਿਛਲੇ 3 ਸਾਲਾਂ ਵਿੱਚ ਜੰਮੂ-ਕਸ਼ਮੀਰ ਵਿੱਚ ਤਸ਼ੱਦਦ ਵੇਖੇ ਹਨ। ਚੀਜ਼ਾਂ ਇਥੋਂ ਸ਼ੁਰੂ ਹੁੰਦੀਆਂ ਹਨ ਤੇ ਫਿਰ ਦੇਸ਼ ਵਿੱਚ ਕਿਤੇ ਹੋਰ ਫੈਲਦੀਆਂ ਹਨ।