ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਧੇ ਨਾਗਰਿਕਤਾ ਕਾਨੂੰਨ (Citizenship Amendment Act) ਨੂੰ ਲਾਗੂ ਕਰਨ ਨੂੰ ਲੈ ਕੇ ਵੀਰਵਾਰ ਨੂੰ ਵੱਡਾ ਬਿਆਨ ਦਿੱਤਾ।
ਦੋ ਦਿਨਾਂ ਦੇ ਬੰਗਾਲ ਦੌਰੇ ‘ਤੇ ਪਹੁੰਚੇ ਅਮਿਤ ਸ਼ਾਹ ਨੇ ਸਿਲੀਗੁੜੀ ਜ਼ਿਲ੍ਹੇ ਵਿੱਚ ਕਿਹਾ ਕਿ ਤ੍ਰਿਣਮੂਲ ਕਾਂਗਰਸ ਇਹ ਅਫਵਾਹ ਫੈਲਾ ਰਹੀ ਹੈ ਕਿ ਨਾਗਰਿਕਤਾ ਕਾਨੂੰਨ ਕਦੇ ਵੀ ਜ਼ਮੀਨੀ ਪੱਧਰ ‘ਤੇ ਨਹੀਂ ਉਤਰੇਗਾ, ਪਰ ਮੈਂ ਉਨ੍ਹਾਂ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਅਸੀਂ ਸੀ.ਏ.ਏ. ਨੂੰ ਲਾਗੂ ਕਰਾਂਗੇ, ਜਦੋਂ ਕੋਵਿਡ ਮਹਾਮਾਰੀ ਖ਼ਤਮ ਹੋ ਜਾਏਗੀ। ਮਮਤਾ ਦੀਦੀ ਘੁਸਪੈਠ ਕਰਨਾ ਚਾਹੁੰਦੀ ਹੈ, ਪਰ CAA ਇੱਕ ਹਕੀਕਤ ਹੈ, ਜਿਸ ਨੂੰ ਅਮਲ ਵਿੱਚ ਲਿਆਇਆ ਜਾਏਗਾ।
ਸ਼ਾਹ ਨੇ ਕਿਹਾ ਕਿ ਮੈਂ ਅੱਜ ਉੱਤਰੀ ਬੰਗਾਲ ਆਇਆ ਹਾਂ, ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜਿੰਨੀ ਜਲਦੀ ਕੋਵਿਡ ਮਹਾਮਾਰੀ ਖ਼ਤਮ ਹੋਵੇਗੀ, ਅਸੀਂ ਸੋਧਿਆ ਹੋਇਆ ਨਾਗਰਿਕਤਾ ਕਾਨੂੰਨ ਲਾਗੂ ਕਰਾਂਗੇ।
ਦੱਸ ਦੇਈਏ ਕਿ ਸੋਧੇ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਸ਼ਾਹੀਨਬਾਗ ਸਣੇ ਦੇਸ਼ ਦੇ ਕਈ ਹਿੱਸਿਆਂ ਵਿੱਚ ਵੱਡੇ ਵਿਰੋਧ ਪ੍ਰਦਰਸ਼ਨ ਹੋਏ ਸਨ, ਲੰਮੇ ਸਮੇਂ ਤੋਂ ਕਿਹਾ ਜਾ ਰਿਹਾ ਸੀ ਕਿ ਸਰਕਾਰ ਨੇ ਇਸ ਨੂੰ ਠੰਡੇ ਬਸਤੇ ਵਿੱਚ ਪਾ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -: