ਪਹਿਲਗਾਮ ਵਿੱਚ ਸੁਰੱਖਿਆ ਬਲਾਂ ਨੇ ਤਿੰਨ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਮਾਰੇ ਗਏ ਅੱਤਵਾਦੀਆਂ ਵਿੱਚ ਹਿਜਬੁਲ ਮੁਜਾਹਿਦੀਨ ਦੇ ਸਭ ਤੋਂ ਪੁਰਾਣੇ ਅੱਤਵਾਦੀਆਂ ਵਿੱਚੋਂ ਇੱਕ ਅਸ਼ਰਫ ਮੌਲਵੀ ਵੀ ਸ਼ਾਮਲ ਸੀ। ਜੰਮੂ-ਕਸ਼ਮੀਰ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਅਮਰਨਾਥ ਯਾਤਰਾ ਸੀ।
ਜਾਣਕਾਰੀ ਮੁਤਾਬਕ ਅਨੰਤਨਾਗ ਦੇ ਬਟਕੂਟ ਪਹਿਲਗਾਮ ਇਲਾਕੇ ਦੇ ਪੂਰਬ ਵਿੱਚ ਸਥਿਤ ਸਿਰਚਨ ਟੌਪ ਦੇ ਜੰਗਲੀ ਇਲਾਕੇ ਵਿੱਚ ਹੋਈ ਮੁਠਭੇੜ ਵਿੱਚ ਤਿੰਨਾਂ ਅੱਤਵਾਦੀ ਢੇਰ ਕਰ ਦਿੱਤੇ। ਸੂਤਰਾਂ ਮੁਤਾਬਕ ਖਦਸ਼ਾ ਹੈ ਕਿ ਮੁਠਭੇੜ ਵਾਲੀ ਥਾਂ ‘ਤੇ ਇੱਕ-ਦੋ ਅੱਤਵਾਦੀ ਜ਼ਿੰਦਾ ਬਚੇ ਹੋਏ ਹਨ। ਲਿਹਾਜ਼ਾ ਸੁਰੱਖਇਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਜਾਰੀ ਹੈ।
ਸੁਰੱਖਿਆ ਬਲਾਂ ਦਾ ਕਹਿਣਾ ਹੈ ਕਿ ਸੰਘਣੇ ਜੰਗਲ ਹੋਣ ਕਰਕੇ ਐਨਕਾਊਂਟਰ ਵਿੱਚ ਪ੍ਰੇਸ਼ਾਨੀ ਆ ਰਹੀ ਹੈ ਤੇ ਇਸੇ ਕਰਕੇ ਅੱਤਵਾਦੀਆਂ ਦੀ ਸਹੀ ਗਿਣਤੀ ਦਾ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਿਆ ਹੈ। ਅੱਤਵਾਦੀ ਦਰੱਖਤ ਦਾ ਫਾਇਦਾ ਚੁੱਕ ਕੇ ਸੁਰੱਖਿਆ ਬਲਾਂ ‘ਤੇ ਫਾਇਰਿੰਗ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਸੂਤਰਾਂ ਮੁਤਾਬਕ ਪਹਿਲਗਾਮ ਦੇ ਜੰਗਲਾਂ ਵਿੱਚ ਲੁਕੇ ਅੱਤਵਾਦੀਆਂ ਨੂੰ ਅਮਰਨਾਥ ਯਾਤਰਾ ‘ਤੇ ਟਾਰਗੇਟ ਕਰਨ ਦੀ ਜ਼ਿੰਮੇਵਾਰੀ ਸੀ, ਜਿਸ ਨੂੰ ਸੁਰੱਖਿਆ ਬਲਾਂ ਨੇ ਨਾਕਾਮ ਕਰ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਕਰਕੇ ਦੋ ਸਾਲਾਂ ਬਾਅਦ ਅਮਰਨਾਥ ਯਾਤਰਾ 30 ਜੂਨ ਤੋਂ ਸ਼ੁਰੂ ਹੋ ਰਹੀ ਹੈ ਜਿਸ ਵਿੱਚ ਦੇਸ਼ ਭਰ ਤੋਂ ਪੰਜ ਲੱਖ ਤੋਂ ਵੱਧ ਯਾਤਰੀ ਹਿੱਸਾ ਲੈਣਗੇ।