ਅਸਮ ਦੀ ਇੱਕ ਮਹਿਲਾ ਸਬ-ਇੰਸਪਕਟਰ ਨੇ ਆਪਣੇ ਹੋਣ ਵਾਲੇ ਪਤੀ ਨੂੰ ਹੀ ਗ੍ਰਿਫਤਾਰ ਕੀਤਾ ਹੈ। ਉਸ ਦਾ ਮੰਗੇਤਰ ਆਪਣੀ ਨਕਲੀ ਪਛਾਣ ਦੱਸ ਦੇ ਵਿਆਹ ਕਰਨਾ ਚਾਹੁੰਦਾ ਸੀ। ਇਸ ਤਰ੍ਹਾਂ ਉਸ ਨੇ ਕਈ ਲੋਕਾਂ ਨਾਲ ਵੀ ਠੱਗੀ ਕੀਤੀ ਸੀ। ਮਾਮਲਾ ਸਾਹਮਣੇ ਆਉਣ ਮਗਰੋਂ ਮਹਿਲਾ ਸਬ-ਇੰਸਪੈਕਟਰ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਇਸ ਮਗਰੋਂ ਉਸ ਨੂੰ ਹਿਰਾਸਤ ਵਿੱਚ ਭੇਜਿਆ ਗਿਆ।
ਇਹ ਮਾਮਲਾ ਅਸਮ ਦੇ ਨਗਾਂਵ ਜ਼ਿਲ੍ਹੇ ਦਾ ਹੈ। ਇਥੇ ਦੇ ਨਗਾਂਵ ਥਾਣੇ ਵਿੱਚ ਮਹਿਲਾ ਸਬ-ਇੰਸਪੈਕਟਰ ਜੋਨਮਣੀ ਰਾਭਾ ਨੇ ਆਪਣਏ ਮੰਗੇਤਰ ਰਾਣਾ ਪਗਗ ਨੂੰ ਗ੍ਰਿਫਤਾਰ ਕੀਤਾ ਹੈ। ਉਸ ‘ਤੇ ਫਰਜ਼ੀ ਪਛਾਣ ਦਿਖਾ ਕੇ ਵਿਆਹ ਕਰਨ ਤੇ ਲੱਖਾਂ ਰੁਪਏ ਠੱਗਣ ਦਾ ਦੋਸ਼ ਹੈ।
ਜੋਨਮਣੀ ਰਾਭਾ ਨੇ ਦੱਸਿਆ ਕਿ ਮਾਜੁਲੀ ਪੋਸਟਿੰਗ ਦੌਰਾਨ ਉਸ ਦੀ ਮੁਲਾਕਾਤ ਜਨਵਰੀ, 2021 ਵਿੱਚ ਰਾਣਾ ਪਗਗ ਨਾਲ ਹੋਈ ਸੀ। ਦੋਵਾਂ ਵਿੱਚ ਦੋਸੀ ਹੋਈ ਤੇ ਹੌਲੀ-ਹੌਲੀ ਦੋਵੇਂ ਇੱਕ-ਦੂਜੇ ਨੂੰ ਪਸੰਦ ਕਰਨ ਲੱਗੇ। ਉਦੋਂ ਉਸ ਨੇ (ਰਾਣਾ ਪਗਗ) ਨੇ ਖੁਦ ਨੂੰ ONGS ਵਿੱਚ ਜਨਸੰਪਰਕ ਅਧਿਕਾਰੀ ਦੱਸਿਆ ਸੀ। ਇਸੇ ਦੌਰਾਨ ਉਸ ਨੇ ਵਿਆਹ ਦੀ ਪੇਸ਼ਕਸ਼ ਰੱਖੀ, ਜਿਸ ਮਗਰੋਂ ਦੋਵਾਂ ਦੇ ਪਰਿਵਾਰ ਮਿਲੇ ਤੇ ਅਕਤੂਬਰ 2021 ਵਿੱਚ ਦੋਵਾਂ ਦੀ ਮੰਗਣੀ ਹੋ ਗਈ। ਨਵੰਬਰ, 2022 ਵਿੱਚ ਦੋਵਾਂ ਦਾ ਵਿਆਹ ਤੈਅ ਕੀਤਾ ਗਿਆ ਸੀ।
ਜੋਨਮਣੀ ਨੇ ਦੱਸਿਆ ਕਿ ਉਸ ਨੇ ਜਨਵਰੀ, 2022 ਤੋਂ ਹੀ ਪਗਗ ਦੇ ਕੰਮ ਕਰਨ ਦੇ ਤਰੀਕੇ ‘ਤੇ ਸ਼ੱਕ ਹੋਣ ਲੱਗਾ ਸੀ। ਇਸ ਮਗਰੋਂ ਉਸ ਨੇ ਜਾਂਚ-ਪੜਤਾਲ ਕਰਨੀ ਸ਼ੁਰੂ ਕੀਤੀ ਤਾਂ ਸਾਹਮਣੇ ਆਇਆ ਕਿ ਪਗਗ ਗਈ ਲੋਕਾਂ ਦੇ ਨਾਲ ਠੱਗੀ ਕਰ ਚੁੱਕਾ ਹੈ। ਦੂਜੇ ਪਾਸੇ ਪਤਾ ਲੱਗਾ ਕਿ ਉਹ ਓ.ਐੱਨ.ਜੀ.ਸੀ. ਵਿੱਚ ਵੀ ਤਾਇਨਾਤ ਨਹੀਂ ਹੈ।
ਉਹ ਐੱਸ.ਯੂ.ਵੀ. ਗੱਡੀ ਰਾਹੀਂ ਜਾਂਦਾ ਸੀ ਤੇ ਆਪਣੇ ਨਾਲ ਡਰਾਈਵਰ ਤੇ ਬਾਡੀਗਾਰਡ ਵੀ ਰਖਦਾ ਸੀ, ਜਿਸ ਨਾਲ ਉਹ ਅਧਇਕਾਰੀ ਲੱਗੇ। ਮਹਿਲਾ ਸਬ-ਇੰਸਪੈਕਟਰ ਨੇ ਦੱਸਿਆ ਕਿ ਮੈਂ ਸ਼ੁਕਰ ਕਰਦੀ ਹਾਂ ਕਿ ਤਿੰਨ ਲੋਕ ਮੇਰੇ ਕੋਲ ਆਏ ਤੇ ਉਨ੍ਹਾਂ ਨੇ ਰਾਣਾ ਪਗਗ ਬਾਰੇ ਪੂਰੀ ਜਾਣਕਾਰੀ ਦਿੱਤੀ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਦੋਸ਼ੀ ਰਾਣਾ ਦੀ ਧੋਖਾਧੜੀ ਬਾਰੇ ਦੱਸਦਿਆਂ ਜੁਨਮੋਨੀ ਨੇ ਕਿਹਾ ਕਿ ਉਸ ਨੇ ਜਿਸ ਬੰਦੇ ਤੋਂ 25 ਲੱਖ ਰੁਪਏ ਦੀ ਠੱਗੀ ਮਾਰੀ ਸੀ, ਉਸ ਨੇ ਖੁਦ ਆ ਕੇ ਮੈਨੂੰ ਰਾਣਾ ਦੀ ਕਰਤੂਤ ਦੱਸੀ। ਜਦੋਂ ਮੈਂ ਇਸ ਬਾਰੇ ਰਾਣਾ ਤੋਂ ਲਗਾਤਾਰ ਪੁੱਛਗਿੱਛ ਕੀਤੀ ਤਾਂ ਸਾਰਾ ਸੱਚ ਸਾਹਮਣੇ ਆ ਗਿਆ। ਕਿਉਂਕਿ ਮੇਰੇ ਨਾਲ ਇੰਨਾ ਵੱਡਾ ਧੋਖਾ ਕੀਤਾ ਹੈ ਤਾਂ ਉਸ ਦੀ ਸਜ਼ਾ ਤਾਂ ਉਸ ਨੂੰ ਮਿਲਣੀ ਹੋਵੇਗੀ। ਇਸ ਮਾਮਲੇ ਵਿੱਚ ਐੱਫ.ਆਈ.ਆਰ. ਕੀਤੀ ਗਈ ਹੈ। ਦੋਸ਼ੀ ਦੀ ਗ੍ਰਿਫਤਾਰੀ ਮਗਰੋਂ ਉਸ ਤੋਂ ਪੁੱਛਗਿੱਛ ਕੀਤਾ ਜਾ ਰਹੀ ਹੈ।