ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਦੀ ਪਤਨੀ ਜਿਲ ਬਾਇਡੇਰ ਅਚਾਨਕ ਯੂਕਰੇਨ ਪਹੁੰਚੀ। ਇਥੇ ਉਨ੍ਹਾਂ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜੇਲੇਂਸਕੀ ਦੀ ਪਤਨੀ ਓਲੇਨਾ ਜੇਲੇਂਸਕੀ ਨਾਲ ਮੁਲਾਕਾਤ ਕੀਤੀ। ਜਿਲ ਨੇ ਓਲੇਨਾ ਨੂੰ ਕਿਹਾ ਕਿ ਮੈਂ ਮਦਰਸ ਡੇ ‘ਤੇ ਇਥੇ ਆਉਣਾ ਚਾਹੁੰਦੀ ਸੀ। ਮੈਨੂੰ ਲੱਗਾ ਕਿ ਯੂਕਰੇਨ ਦੇ ਲੋਕਾਂ ਨੂੰ ਇਹ ਦਿਖਾਉਣਾ ਚਾਹੀਦਾ ਹੈ ਕਿ ਅਮਰੀਕਾ ਦੇ ਲੋਕ ਉਨ੍ਹਾਂ ਨਾਲ ਖੜ੍ਹੇ ਹਨ। ਦੋਵਾਂ ਦੀ ਮੁਲਾਕਾਤ ਯੂਕਰੇਨ ਦੀ ਸਰਹੱਦ ਨਾਲ ਲੱਗੇ ਸਲੋਵਾਕੀਆ ਦੇ ਪਿੰਡ ਇੱਕ ਸਕੂਲ ਵਿਚ ਹੋਈ। ਦੋਵਾਂ ਨੇ ਇੱਕ ਛੋਟੀ ਜਿਹੀ ਕਲਾਸ ‘ਚ ਬੈਠ ਕੇ ਗੱਲਬਾਤ ਕੀਤੀ। ਜਿਲ ਦੋ ਘੰਟੇ ਤੱਕ ਯੂਕਰੇਨ ਵਿਚ ਰਹੀ।
ਓਲੇਨਾ ਨੇ ਇਸ ਇਤਿਹਾਸਕ ਕਦਮ ਲਈ ਜਿਲ ਦਾ ਧੰਨਵਾਦ ਪ੍ਰਗਟ ਕੀਾਤ ਤੇ ਕਿਹਾ ਕਿ ਅਸੀਂ ਸਮਝ ਸਕਦੇ ਹਾਂ ਕਿ ਯੁੱਧ ਦੌਰਾਨ ਅਮਰੀਕਾ ਦੀ ਪ੍ਰਥਮ ਮਹਿਲਾ ਦਾ ਇਥੇ ਆਉਣ ਦਾ ਕੀ ਮਹੱਤਵ ਹੈ। ਉਹ ਅਜਿਹੇ ਸਮੇਂ ਇਥੇ ਆਏ ਹਨ, ਜਦੋਂ ਰੋਜ਼ਾਨਾ ਫੌਜੀ ਹਮਲੇ ਹੋ ਰਹੇ ਹਨ।

ਇਸ ਤੋਂ ਪਹਿਲਾਂ ਮਾਰਚ ‘ਚ ਪੋਲੈਂਡ ਦੀ ਯਾਤਰਾ ਦੌਰਾਨ ਜੋ ਬਾਇਡੇਨ ਨੇ ਕਿਹਾ ਸੀ ਕਿ ਉਹ ਇਸ ਗੱਲ ਨੂੰ ਲੈ ਕੇ ਨਿਰਾਸ਼ਾ ਹੈ ਕਿ ਉਹ ਆਪਣੀਆਂ ਅੱਖਾਂ ਨਾਲ ਹਾਲਾਤ ਦੇਖਣ ਲਈ ਯੂਕਰੇਨ ਨਹੀਂ ਜਾ ਸਕਦੇ ਕਿਉਂਕਿ ਸੁਰੱਖਿਆ ਕਾਰਨਾਂ ਕਰਕੇ ਉੁਨ੍ਹਾਂ ਦੀ ਇਸ ਦੀ ਇਜਾਜ਼ਤ ਨਹੀਂ ਹੈ. ਹੁਣੇ ਜਿਹੇ ਵ੍ਹਾਈਟ ਹਾਊਸ ਵਿਚ ਉਨ੍ਹਾਂ ਕਿਹਾ ਕਿ ਸੀ ਉਹ ਯੂਕਰੇਨ ਜਾਣਾ ਚਾਹੁੰਦੇ ਸਨ ਪਰ ਫਿਲਹਾਲ ਇਸ ਦੀ ਕੋਈ ਯੋਜਨਾ ਨਹੀਂ ਹੈ।
ਦੱਸ ਦੇਈਏ ਕਿ ਜਿਲ ਬਾਇਡੇਨ ਦੀ ਯੂਕਰੇਨ ਯਾਤਰਾ ਨੂੰ ਗੁਪਤ ਰੱਖਿਆ ਗਿਆ ਸੀ। ਅਮਰੀਕਾ ਯੂਕਰੇਨ ‘ਤੇ ਹਮਲੇ ਕਾਰਨ ਰੂਸ ਨੂੰ ਚੇਤਾਵਨੀ ਦਿੰਦਾ ਆਇਆ ਸੀ ਕਿ ਇਸ ਯੁੱਧ ਦੇ ਨਤੀਜੇ ਖਤਰਨਾਕ ਹੋਣਗੇ ਪਰ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਰਾਸ਼ਟਰਪਤੀ ਜੋ ਬਾਇਡੇਨ ਦੀਆਂ ਧਮਕੀਆਂ ਨੂੰ ਨਜ਼ਰਅੰਦਾਜ਼ ਕਰਦੇ ਹੋਏ 24 ਫਰਵਰੀ ਨੂੰ ਯੂਕਰੇਨ ‘ਤੇ ਹਮਲਾ ਕਰ ਦਿੱਤਾ ਸੀ।
ਵੀਡੀਓ ਲਈ ਕਲਿੱਕ ਕਰੋ -:

“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”

ਹਾਲਾਂਕਿ ਇਸ ਹਮਲੇ ਦੀ ਰੂਸ ਨੂੰ ਕਾਫੀ ਵੱਡੀ ਕੀਮਤ ਚੁਕਾਉਣੀ ਪਈ ਕਿਉਂਕਿ ਅਮਰੀਕਾ ਸਣੇ ਸਾਰੇ ਪੱਛਮੀ ਦੇਸ਼ਾਂ ਨੇ ਮਾਸਕੋ ਖਿਲਾਫ ਪ੍ਰਤੀਬੰਧ ਲਗਾ ਦਿੱਤੇ ਜਿਸ ਨਾਲ ਰੂਸ ਦੀ ਅਰਥ ਵਿਵਸਥਾ ਨੂੰ ਵੱਡਾ ਝਟਕਾ ਲੱਗਾ ਹੈ ਤੇ ਯੁੱਧ ਨੂੰ ਲੈ ਕੇ ਪੁਤਿਨ ਨੂੰ ਆਪਣੇ ਦੇਸ਼ ਵਿਚ ਵੀ ਵਿਰੋਧ ਪ੍ਰਦਰਸ਼ਨ ਦਾ ਸਾਹਮਣਾ ਕਰਨਾ ਪਿਆ ਹੈ।






















