ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਸਮ੍ਰਿਤੀ ਰਾਹੁਲ ਨਾਂ ਦੇ ਨੌਜਵਾਨ ਨਾਲ ਮਜ਼ਾਕ ਕਰਦੇ ਨਜ਼ਰ ਆ ਰਹੇ ਹਨ। ਲੋਕ ਇਸ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਨਾਲ ਜੋੜ ਕੇ ਅਤੇ ਇਸ ‘ਤੇ ਮੀਮ ਬਣਾ ਕੇ ਦੇਖ ਰਹੇ ਹਨ। ਇਰਾਨੀ ਇਸ ਦੌਰਾਨ ਅਮੇਠੀ ਦੌਰੇ ‘ਤੇ ਸਨ। ਉਨ੍ਹਾਂ ਨੇ ਦਿਛੌਲੀ ਤੋਂ ਦਾਦਰਾ ਪਿੰਡ ਦਾ ਦੌਰਾ ਕੀਤਾ। ਇਹ ਵੀਡੀਓ ਉਸ ਸਮੇਂ ਦਾ ਹੈ।
ਇਸ ਦੌਰੇ ਦੌਰਾਨ ਸਮ੍ਰਿਤੀ ਆਪਣੇ ਸਮਰਥਕਾਂ ਨਾਲ ਗੰਨੇ ਦੇ ਜੂਸ ਦੀ ਦੁਕਾਨ ‘ਤੇ ਰੁਕੇ। ਦੁਕਾਨਦਾਰ ਨਾਲ ਗੱਲ ਕਰਦਿਆਂ ਸਮ੍ਰਿਤੀ ਨੂੰ ਪਤਾ ਲੱਗਾ ਕਿ ਉਸ ਦਾ ਨਾਂ ਰਾਹੁਲ ਹੈ, ਇਸ ਲਈ ਉਹ ਤੰਜ ਕਸੇ ਬਿਨਾਂ ਨਹੀਂ ਰਹਿ ਸਕੇ। ਸਮ੍ਰਿਤੀ ਨੇ ਦੁਕਾਨਦਾਰ ਨੂੰ ਕਿਹਾ- ‘ਮੈਂ ਪੈਸੇ ਦੇ ਕੇ ਜਾ ਰਹੀ ਹਾਂ। ਜੂਸ ਪਿਲਾ ਦੇਵੇਂਗਾ ਨਾ? ਦੁਕਾਨਦਾਰ ਹਾਂ ਕਹਿੰਦਾ ਹੈ। ਇਸ ਤੋਂ ਬਾਅਦ ਉਹ ਕਹਿੰਦੇ ਹਨ ਕਿ ‘ਨਾਮ ਰਾਹੁਲ ਹੈ, ਇਸ ਲਈ ਮੈਂ ਕਨਫ਼ਰਮ ਕਰ ਰਹੀ ਹਾਂ’। ਸਮ੍ਰਿਤੀ ਦੀ ਇਹ ਗੱਲ ਸੁਣ ਕੇ ਉਥੇ ਮੌਜੂਦ ਸਾਰੇ ਲੋਕ ਹੱਸਣ ਲੱਗ ਪਏ।
ਅਮੇਠੀ ਰਾਹੁਲ ਅਤੇ ਸਮ੍ਰਿਤੀ ਇਰਾਨੀ ਦਾ ਸੰਸਦੀ ਇਲਾਕੇ ਰਿਹਾ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਰਾਹੁਲ ਜਦੋਂ ਵੀ ਵਿਦੇਸ਼ ਦੌਰੇ ‘ਤੇ ਹੁੰਦੇ ਹਨ ਤਾਂ ਉਸ ਦੌਰਾਨ ਸਮ੍ਰਿਤੀ ਇਰਾਨੀ ਅਮੇਠੀ ‘ਚ ਹੁੰਦੇ ਹਨ। ਹਾਲ ਹੀ ‘ਚ ਰਾਹੁਲ ਆਪਣੇ ਪੱਤਰਕਾਰ ਦੋਸਤ ਦੇ ਵਿਆਹ ‘ਚ ਸ਼ਾਮਲ ਹੋਣ ਲਈ ਨੇਪਾਲ ਗਏ ਸਨ। ਉੱਥੇ ਪਬ ਤੋਂ ਰਾਹੁਲ ਦੀ ਇੱਕ ਫੋਟੋ ਵਾਇਰਲ ਹੋਈ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਭਾਜਪਾ ਨੇਤਾਵਾਂ ਨੇ ਉਨ੍ਹਾਂ ਦੀ ਆਲੋਚਨਾ ਕੀਤੀ। ਇਸ ਦੇ ਨਾਲ ਹੀ ਸਮ੍ਰਿਤੀ ਰਾਹੁਲ ਦੇ ਸੰਸਦੀ ਹਲਕੇ ਵਾਇਨਾਡ ‘ਚ ਸਨ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਪਿਛਲੇ ਸਾਲ ਨਵੰਬਰ ‘ਚ ਰਾਹੁਲ ਗਾਂਧੀ ਲੰਡਨ ਦੇ ਦੌਰੇ ‘ਤੇ ਸਨ। ਯਾਤਰਾ ਤੋਂ ਪਰਤਣ ਤੋਂ ਇਕ ਮਹੀਨੇ ਬਾਅਦ ਰਾਹੁਲ ਇਕ ਹੋਰ ਟਰਿੱਪ ‘ਤੇ ਚਲੇ ਗਏ। ਇਸ ਦੌਰਾਨ ਰਾਹੁਲ ਦੇ ਪੁਰਾਣੇ ਸੰਸਦੀ ਹਲਕੇ ਅਮੇਠੀ ਵਿੱਚ ਖੇਡ ਮਹਾਕੁੰਭ ਹੋ ਰਿਹਾ ਸੀ। ਇਸ ‘ਚ ਸਮ੍ਰਿਤੀ ਇਰਾਨੀ ਪਹੁੰਚੇ ਸਨ। ਉਨ੍ਹਾਂ ਨੇ ਉਥੇ ‘ਖੇਲ ਮਹਾਕੁੰਭ’ ਦਾ ਉਦਘਾਟਨ ਕੀਤਾ ਸੀ।