ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਵਿਚ ਸ਼ਰਾਬ ਠੇਕੇਦਾਰ ਤੋਂ ਉਧਾਰ ਲਿਆ ਜਿਸ ਦਾ ਜ਼ਿਕਰ ਉਨ੍ਹਾਂ ਨੇ ਕਮਿਸ਼ਨ ਨੂੰ ਦਿੱਤੇ ਖਰਚ ਵਿਚ ਕੀਤਾ। ਇਸ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਕੈਪਟਨ ਨੇ ਦੱਸਿਆ ਕਿ ਉਨ੍ਹਾਂ ਨੇ ਚੋਣਾਂ ‘ਤੇ 39.67 ਲੱਖ ਰੁਪਏ ਖਰਚ ਕੀਤੇ। ਇਸ ਵਿਚ 25 ਲੱਖ ਰੁਪਏ ਉਨ੍ਹਾਂ ਨੇ ਉਧਾਰ ਲਏ। ਇਹ ਉਧਾਰ ਜਿਸ ਵਿਅਕਤੀ ਤੋਂ ਲਿਆ ਗਿਆ, ਉਹ ਸ਼ਰਾਬ ਦਾ ਠੇਕੇਦਾਰ ਹੈ। ਇਸ ਦੀ ਜਾਣਕਾਰੀ ਮਿਲਣ ਤੋਂ ਬਾਅਦ ਆਮ ਆਦਮੀ ਪਾਰਟੀ ਵੀ ਕੈਪਟਨ ‘ਤੇ ਤੰਜ ਕੱਸਣ ਤੋਂ ਪਿੱਛੇ ਨਹੀਂ ਰਹੀ।
‘ਆਪ’ ਆਗੂ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਕੈਪਟਨ ਸਿੰਘ ਸਾਢੇ 9 ਸਾਲ ਮੁੱਖ ਮੰਤਰੀ ਰਹੇ। ਉਨ੍ਹਾਂ ਨੇ ਸਿਸਵਾਂ ਵਰਗਾ ਫਾਰਮ ਹਾਊਸ ਖੜ੍ਹਾ ਕਰ ਦਿੱਤਾ। ਹੁਣ ਪਤਾ ਲੱਗਾ ਹੈ ਕਿ ਚੋਣ ਲੜਨ ਲਈ ਕਰਜ਼ਾ ਲਿਆ। ਉਹ ਵੀ ਇੱਕ ਸ਼ਰਾਬ ਠੇਕੇਦਾਰ ਤੋਂ ਕਰਜ਼ਾ ਲੈਣ ਪਿਆ। ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਨੂੰ ਤਾਂ ਪਾਕਿਸਤਾਨ ਤੋਂ ਵੀ ਫੰਡ ਆ ਸਕਦਾ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਵਿਚ ਪਹਿਲਾਂ ਅਜਿਹਾ ਹੀ ਚੱਲਦਾ ਸੀ। ਪਹਿਲਾਂ ਉਹ ਨੇਤਾਵਾਂ ਨੂੰ ਫੇਵਰ ਕਰਦੇ ਸੀ ਫਿਰ ਨੇਤਾ ਸਰਕਾਰ ਬਣਨ ‘ਤੇ ਉਨ੍ਹਾਂ ਨੂੰ ਫੇਵਰ ਕਰਦੇ ਸਨ।ਹੁਣ ਅਜਿਹਾ ਨਹੀਂ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਸਾਢੇ 9 ਸਾਲ ਪੰਜਾਬ ਦੇ ਸੀਐੱਮ ਰਹਿ ਚੁੱਕੇ ਹਨ। ਪਹਿਲਾਂ ਉਹ 2002 ਤੋਂ 2007 ਤੱਕ ਕਾਂਗਰਸ ਵੱਲੋਂ ਮੁੱਖ ਮੰਤਰੀ ਬਣੇ। ਇਸ ਤੋਂ ਬਾਅਦ 2017 ਵਿਚ ਸਰਕਾਰ ਬਣੀ ਤਾਂ ਕਾਂਗਰਸ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਇਆ। ਹਾਲਾਂਕਿ 2021 ਦੇ ਸਤੰਬਰ ਮਹੀਨੇ ਵਿਚ ਕਾਂਗਰਸ ਨੇ ਉਨ੍ਹਾਂ ਨੂੰ ਕੁਰਸੀ ਤੋਂ ਹਟਾ ਦਿੱਤਾ ਤੇ ਉਨ੍ਹਾਂ ਦੀ ਜਗ੍ਹਾ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਜਿਸ ਤੋਂ ਬਾਅਦ ਕੈਪਟਨ ਨੇ ਕਾਂਗਰਸ ਛੱਡ ਦਿੱਤੀ।
ਕਾਂਗਰਸ ਛੱਡਣ ਦੇ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਲੋਕ ਕਾਂਗਰਸ ਦੇ ਨਾਂ ਤੋਂ ਪਾਰਟੀ ਬਣਾਈ। ਪੰਜਾਬ ਚੋਣਾਂ ਲਈ ਭਾਜਪਾ ਨਾਲ ਗਠਜੋੜ ਕੀਤਾ। ਹਾਲਾਂਕਿ ਕੈਪਟਨ ਕੋਈ ਜਾਦੂ ਨਹੀਂ ਦਿਖਾ ਸਕੇ। ਉਹ ਗਠਜੋੜ ਦੇ ਉਮੀਦਵਾਰਾਂ ਨੂੰ ਜਿਤਾਉਣਾ ਤਾਂ ਦੂਰ, ਖੁਦ ਆਪਣੀ ਪਟਿਆਲਾ ਸੀਟ ਵੀ ਹਾਰ ਗਏ।
ਵੀਡੀਓ ਲਈ ਕਲਿੱਕ ਕਰੋ -: