ਡੂੰਘੇ ਆਰਥਿਕ ਤੇ ਸਿਆਸੀ ਸੰਕਟ ਨਾਲ ਜੂਝ ਰਹੇ ਸ਼੍ਰੀਲੰਕਾ ਦੀ ਮਦਦ ਲਈ ਭਾਰਤ ਫਿਰ ਅੱਗੇ ਆਇਆ ਹੈ। ਭਾਰਤ ਨੇ 64,000 ਟਨ ਯੂਰੀਆ ਦੀ ਤਤਕਾਲ ਸਪਲਾਈ ਦਾ ਭਰੋਸਾ ਦਿੱਤਾ ਹੈ, ਜਿਸ ਦਾ ਇਸਤੇਮਾਲ ਝੋਨੇ ਦੀ ਖੇਤੀ ਵਿੱਚ ਕੀਤਾ ਜਾਏਗਾ।
ਸਥਾਨਕ ਮੀਡੀਆ ਮੁਤਾਬਕ ਨਵੀਂ ਦਿੱਲੀ ਸਥਿਤ ਸ਼੍ਰੀਲੰਕਾਈ ਹਾਈ ਕਮਿਸ਼ਨਰ ਮਿਲਿੰਦਾ ਮੋਰਾਗੋਡਾ ਨੇ ਬੀਤੇ ਵੀਰਵਾਰ ਨੂੰ ਖਾਦ ਸਕੱਤਰ ਰਾਜੇਸ਼ ਕੁਮਾਰ ਚਤੁਰਵੇਦੀ ਨਾਲ ਮੁਲਾਕਾਤ ਕਰਕੇ ਖਾਦ ਦਾ ਮੁੱਦਾ ਚੁੱਕਿਆ ਸੀ। ਇਸ ਦੌਰਾਨ ਚਤੁਰਵੇਦੀ ਨੇ ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਭਾਰਤ ਜਲਦ ਹੀ ਸ਼੍ਰੀਲੰਕਾ ਨੂੰ 65,000 ਟਨ ਯੂਰੀਆ ਦੀ ਸਪਲਾਈ ਕਰੇਗਾ।
ਸ਼੍ਰੀਲੰਕਾ ਦੇ ਹਾਈ ਕਮਿਸ਼ਨ ਨੇ ਇੱਕ ਸੰਦੇਸ਼ ਵਿੱਚ ਇਸ ਮਦਦ ਲਈ ਭਾਰਤ ਦਾ ਧੰਨਵਾਦ ਦਿੰਦੇ ਹੋਏ ਕਿਹਾ ਕਿ ਫਸਲਾਂ ਦੇ ਚਾਲੂ ਸੈਸ਼ ਲਈ ਯੂਰੀਆ ਦੀ ਸਪਲਾਈ ਕਰਨ ਦਾ ਫੈਸਲਾ ਭਾਰਤ ਨੇ ਯੂਰੀਆ ਸਪਲਾਈ ‘ਤੇ ਲਾਈ ਪਾਬੰਦੀ ਦੇ ਬਾਵਜੂਦ ਲਿਆ ਹੈ। ਇਸ ਦੇ ਪਿੱਛੇ ਸ਼੍ਰੀਲੰਕਾ ਨੂੰ ਝੋਨੇ ਦੀ ਖੇਤੀ ਵਾਲੇ ਯਾਲਾ ਸੈਸ਼ਨ ਵਿੱਚ ਤੁਰੰਤ ਮਦਦ ਪਹੁੰਚਾਉਣ ਦਾ ਉਦੇਸ਼ ਹੈ।
ਇਸ ਕਦਮ ਲਈ ਸ਼੍ਰੀਲੰਕਾਈ ਹਾਈਕਮਿਸ਼ਨ ਨੇ ਚਤੁਰਵੇਦੀ ਪ੍ਰਤੀ ਧੰਨਵਾਦ ਪ੍ਰਗਟਾਇਆ ਤਾਂ ਖਾਦ ਸਕੱਤਰ ਨੇ ਕਿਹਾ ਕਿ ਇਹ ਫੈਸਲਾ ਗੁਆਂਢੀ ਪਹਿਲਾਂ ਦੀ ਭਾਰਤੀ ਨੀਤੀ ਮੁਤਾਬਕ ਹੈ। ਚਤੁਰਵੇਦੀ ਨੇ ਕਿਹਾ ਕਿ ਯੂਰੀਆ ਦੀ ਇ ਖੇਪ ਨੂੰ ਜਲਦ ਤੋਂ ਜਲਦ ਸ਼੍ਰੀਲੰਕਾ ਪਹੁੰਚਾਉਣ ਲਈ ਕਦਮ ਚੁੱਕੇ ਜਾ ਰਹੇ ਹਨ। ਇਸ ਬੈਠਕ ਵਿੱਚ ਦੋਵਾਂ ਹੀ ਅਧਿਕਾਰੀਆਂ ਨੇ ਭਾਰਤ ਵੱਲੋਂ ਸ਼੍ਰੀਲੰਕਾ ਨੂੰ ਦਿੱਤੀ ਗਈ ਕਰਜ਼ਾ ਸਹੂਲਤ ਤਹਿਤ ਰਸਾਇਣਿਕ ਖਾਦ ਦੀ ਨਿਰਵਿਘਨ ਸਪਲਾਈ ਬਣਾਈ ਰੱਖਣ ਦੇ ਤੌਰ-ਤਰੀਕਿਆਂ ‘ਤੇ ਚਰਚਾ ਕੀਤੀ।
ਵੀਡੀਓ ਲਈ ਕਲਿੱਕ ਕਰੋ -: