ਭਾਰਤੀ ਫੌਜ ਨੇ ਸਿਵਲੀਅਨ ਦੀ ਭਰਤੀ ਦੇ ਮੌਕਿਆਂ ਦਾ ਇੰਤਜ਼ਾਰ ਕਰ ਰਹੇ ਉਮੀਦਵਾਰਾਂ ਲਈ ਚੰਗੀ ਖਬਰ ਹੈ। ਫੌਜ ਦੇ ਪੱਛਮੀ ਕਮਾਂਡ ਅਧੀਨ ਐੱਮਐੱਚ ਜਲੰਧਰ ਕੈਂਟ ਤੇ ਹੋਰਨਾਂ ਵਿਚ ਖਾਲੀ ਸਿਵਲੀਅਨ ਦੇ ਅਹੁਦਿਆਂ ‘ਤੇ ਭਰਤੀ ਲਈ ਦੋ ਵੱਖ-ਵੱਖ ਭਰਤੀ ਵਿਗਿਆਪਨ ਜਾਰੀ ਕੀਤੇ ਗਏ ਹਨ। ਫੌਜ ਵੱਲੋਂ ਐੱਮਐੱਚ ਜਲੰਧਰ ਕੈਂਟ ਲਈ ਜਾਰੀ ਵਿਗਿਆਪਨ ਮੁਤਾਬਕ ਬਾਰਬਰ, ਚੌਕੀਦਾਰ, ਕੁੱਕ, ਸਟੈਟਿਸਟਿਕਲ ਅਸਿਸਟੈਂਟ, ਟ੍ਰੇਡਸਮੈਨ, ਵਾਸ਼ਰਮੈਨ ਤੇ ਸਫਾਈ ਵਾਲਿਆਂ ਦੇ ਕੁੱਲ 65 ਅਹੁਦਿਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਇਸੇ ਤਰ੍ਹਾਂ ਜਾਰੀ ਭਰਤੀ ਵਿਗਿਆਪਨ ਮੁਤਾਬਕ ਲਾਇਬ੍ਰੇਰੀਅਨ, ਸਟੈਨੋ ਗ੍ਰੇਡ 2 ਐੱਲਡੀਸੀ, ਫਾਇਰਮੈਨ, ਮੈਸੇਂਜਰ, ਬਾਰਬਰ, ਵਾਸ਼ਰਮੈਨ, ਰੇਂਜ ਚੌਕੀਦਾਰ ਤੇ ਦਫਤਰੀ ਦੇ ਕੁੱਲ 30 ਅਹੁਦਿਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ।


ਫੌਜ ਸਿਵਲੀਅਨ ਭਰਤੀ ਲਈ ਇੱਛੁਕ ਉਮੀਦਵਾਰ ਐੱਮਐੱਚ ਜਲੰਧਰ ਜਾਂ ਹੋਰਨਾਂ ਲਈ ਜਾਰੀ ਕੀਤੇ ਗਏ ਵਿਗਿਆਪਨਾਂ ਵਿਚ ਦਿੱਤੇ ਗਏ ਐਪਲੀਕੇਸ਼ਨ ਫਾਰਮ ਰਾਹੀਂ ਅਪਲਾਈ ਕਰ ਸਕਦੇ ਹਨ। ਇਨ੍ਹਾਂ ਵਿਗਿਆਪਨਾਂ ਤੇ ਐਪਲੀਕੇਸ਼ਨ ਫਾਰਮ ਨੂੰ ਹੇਠਾਂ ਦਿੱਤੇ ਗਏ ਡਾਇਰੈਕਟ ਲਿੰਕ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਉਮੀਦਵਾਰ ਨੂੰ ਆਪਣੀ ਅਰਜ਼ੀ ਵਿਗਿਆਪਨ ਵਿਚ ਦਿੱਤੇ ਗਏ ਪਤੇ ‘ਤੇ ਆਫਲਾਈਨ ਮੋਡ ਵਿਚ ਜਮ੍ਹਾ ਕਰਾਉਣਾ ਹੋਵੇਗਾ। ਐੱਮਐੱਚ ਜਲੰਧਰ ਕੈਂਟ ਦੇ ਅਹੁਦਿਆਂ ਲਈ ਅਰਜ਼ੀ ਜਮ੍ਹਾ ਕਰਾਉਣ ਦੀ ਆਖਰੀ ਤਰੀਕ 45 ਦਿਨਾਂ ਦੇ ਅੰਦਰ ਯਾਨੀ 27 ਜੂਨ 2022 ਹੈ। ਜਦਕਿ ਹੋਰਨਾਂ ਅਹੁਦਿਆਂ ਦੀ ਭਰਤੀ ਲਈ ਅਰਜ਼ੀ 3 ਜੂਨ 2022 ਤੱਕ ਸਵੀਕਾਰ ਕੀਤੇ ਜਾਣਗੇ।

ਇੱਛੁਕ ਉਮੀਦਵਾਰਾਂ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ ਮੈਟ੍ਰਿਕ ਪਾਸ ਹੋਣਾ ਚਾਹੀਦਾ ਹੈ ਤੇ ਆਸਾਮੀਆਂ ਨਾਲ ਸਬੰਧਤ ਖੇਤਰ ਵਿਚ ਕਾਰਜਕੁਸ਼ਲਤਾ ਹੋਣੀ ਚਾਹੀਦੀ ਹੈ। ਉਮੀਦਵਾਰਾਂ ਦੀ ਉਮਰ ਅਪਲਾਈ ਕਰਨ ਦੀ ਆਖਰੀ ਤਰੀਕ ਤੋਂ 18 ਸਾਲ ਤੋਂ ਘੱਟ ਤੇ 25 ਸਾਲ ਤੋਂ ਵੱਧ ਨਾ ਹੋਵੇ।

ਇਸੇ ਤਰ੍ਹਾਂ ਹੋਰਨਾਂ ਅਹੁਦਿਆਂ ਦੀ ਭਰਤੀ ਲਈ ਜਾਰੀ ਵਿਗਿਆਪਨ ਮੁਤਾਬਕ ਲਾਇਬ੍ਰੇਰੀਅਨ ਅਹੁਦਿਆਂ ਲਈ ਉਮੀਦਵਾਰ ਨੂੰ ਕਿਸੇ ਵੀ ਵਿਸ਼ੇ ਵਿਚ ਗ੍ਰੈਜੂਏਟ ਹੋਣ ਦੇ ਨਾਲ ਲਾਇਬ੍ਰੇਰੀ ਸਾਇੰਸ ਵਿਚ ਗ੍ਰੈਜੂਏਟ ਹੋਣਾ ਚਾਹੀਦਾ ਹੈ। ਸਟੈਨੋ ਗ੍ਰੇਡ 2, ਐੱਲਡੀਸੀ ਅਹੁਦਿਆਂ ਲਈ 12ਵੀਂ ਪਾਸ ਹੋਣਾ ਲਾਜ਼ਮੀ ਹੈ। ਹੋਰਨਾਂ ਸਾਰੀਆਂ ਆਸਾਮੀਆਂ ਲਈ ਉਮੀਦਵਾਰ ਨੂੰ 10ਵੀਂ ਪਾਸ ਹੋਣਾ ਚਾਹੀਦਾ ਹੈ। ਸਾਰੇ ਅਹੁਦਿਆਂ ਲਈ ਉਮਰ ਸੀਮਾ 18 ਸਾਲ ਤੋਂ 25 ਸਾਲ ਹੈ।
ਵੀਡੀਓ ਲਈ ਕਲਿੱਕ ਕਰੋ -:

“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”























