ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਤਲਵੰਡੀ ਚੌਧਰੀਆਂ ਵਿਚ ਅੱਜ ਪੰਜਾਬ ਪੁਲਿਸ ਦੇ ਇੱਕ ਏਐੱਸਆਈ ਵੱਲੋਂ ਮਾਮੂਲੀ ਵਿਵਾਦ ਦੇ ਬਾਅਦ ਲਾਇਸੈਂਸੀ ਰਾਈਫਲ ਨਾਲ ਗੋਲੀਆਂ ਮਾਰ ਦਿੱਤੀਆਂ। ਇਸ ਘਟਨਾ ਵਿਚ ਉਸ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮਰਨ ਵਾਲੇ ਦਾ ਪੁੱਤ ਵੀ ਕਪੂਰਥਲਾ ਵਿਚ ਹੀ ਪੰਜਾਬ ਪੁਲਿਸ ਦੇ ਸੀਆਈਏ ਸਟਾਫ ਵਿਚ ਤਾਇਨਾਤ ਹੈ। ਦੋਸ਼ੀ ਘਟਨਾ ਦੇ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਜਾਂਦੇ ਸਮੇਂ ਉਹ ਆਪਣੇ ਘਰ ‘ਚ ਲੱਗੇ ਸੀਸੀਟੀਵੀ ਦੀ ਡੀਵੀਆਰ ਨਾਲ ਲੈ ਗਿਆ।
ਮ੍ਰਿਤਕ ਦੀ ਪਛਾਣ ਜਸਬੀਰ ਸਿੰਘ ਨਿਵਾਸੀ ਤਲਵੰਡੀ ਚੌਧਰੀਆਂ ਵਜੋਂ ਹੋਈ। ਘਟਨਾ ਦੀ ਸੂਚਨਾ ਮਿਲਦੇ ਹੀ ਡੀਐੱਸਪੀ ਰਾਜੇਸ਼ ਕੱਕੜ ਤੇ ਤਲਵੰਡੀ ਚੌਧਰੀਆਂ ਥਾਣੇ ਦੇ ਐੱਸਐੱਚਓ ਇੰਸਪੈਕਟਰ ਰਾਜਿੰਦਰ ਸਿੰਘ ਪੁਲਿਸ ਫੋਰਸ ਨਾਲ ਮੌਕੇ ‘ਤੇ ਪਹੁੰਚੇ। ਪੁਲਿਸ ਨੂੰ ਮੌਕੇ ਤੋਂ ਗੋਲੀਆਂ ਦੇ ਖੋਲ ਬਰਾਮਦ ਕੀਤੇ ਗਏ। ਕਪੂਰਥਲਾ ਦੇ ਐੱਸਪੀ ਜਗਜੀਤ ਸਿੰਘ ਮੁਤਾਬਕ ਮ੍ਰਿਤਕ ਜਸਬੀਰ ਸਿੰਘ ਨੂੰ ਦੋ ਗੋਲੀਆਂ ਲੱਗੀਆਂ ਹਨ।
ਐੱਸਪੀ ਨੇ ਦੱਸਿਆ ਕਿ ਤਲਵੰਡੀ ਚੌਧਰੀਆਂ ਪਿੰਡ ਦਾ ਗੁਰਚੇਤਨ ਸਿੰਘ ਕਪੂਰਥਲਾ ਪੁਲਿਸ ਦੇ ਸੀਆਈਏ ਸਟਾਫ ਵਿਚ ਤਾਇਨਾਤ ਹੈ। ਪਿੰਡ ਵਿਚ ਗੁਰਚੇਤਨ ਦੇ ਘਰ ‘ਤੇ ਕੰਮ ਚੱਲ ਰਿਹਾ ਹੈ। ਗੁਰਚੇਤਨ ਦੇ ਪਿਤਾ ਜਸਬੀਰ ਸਿੰਘ ਕੰਮ ਦੀ ਦੇਖ-ਰੇਖ ਲਈ ਘਰ ‘ਤੇ ਹੀ ਰਿੰਦੇ ਸਨ। ਦੋ ਦਿਨ ਤੋਂ ਮਜ਼ਦੂਰ ਪਿੰਡ ਦੀ ਗਲੀ ਵਿਚ ਲੱਕਰੀ ਦਾ ਪੈਡ ਬਣਾ ਕੇ ਦੀਵਾਰਾਂ ‘ਤੇ ਪਲਸਤਰ ਕਰ ਰਹੇ ਸਨ।
ਕਪੂਰਥਲਾ ਪੁਲਿਸ ਦੀ ਬ੍ਰਾਂਚ ‘ਚ ਤਾਇਨਾਤ ਏਐੱਸਆਈ ਹਰਦੇਵ ਸਿੰਘ ਗੁਰਚੇਤਨ ਦੇ ਘਰ ਪਹੁੰਚਿਆ ਤੇ ਗਲੀ ਵਿਚ ਪੈਡ ਲੱਗੇ ਹੋਣ ਕਾਰਨ ਕਾਰ ਵਿਚ ਪ੍ਰੇਸ਼ਾਨੀ ਹੋਣ ਦਾ ਗੱਲ ‘ਤੇ ਝਗੜਣ ਲੱਗਾ। ਇਸ ਨੂੰ ਲੈ ਕੇ ਹਰਦੇਵ ਸਿੰਘ ਦੀ ਗੁਰਚੇਤਨ ਦੇ ਪਿਤਾ ਜਸਬੀਰ ਨਾਲ ਬਹਿਸ ਹੋ ਗਈ।
ਮੰਗਲਵਾਰ ਸ਼ਾਮ ਲਗਭਗ 4.30 ਵਜੇ ASI ਹਰਦੇਵ ਸਿੰਘ ਦੀ ਕਾਰ ਕੱਢਣ ਨੂੰ ਲੈ ਕੇ ਜਸਬੀਰ ਸਿੰਘ ਨਾਲ ਤਕਾਰ ਹੋ ਗਈ। ਦੋਵਾਂ ਵਿਚ ਤਕਰਾਰ ਇੰਨੀ ਵੱਧ ਗਈ ਕਿ ਹਰਦੇਵ ਸਿੰਘ ਘਰ ਜਾ ਕੇ ਆਪਣੀ ਰਾਈਫਲ ਚੁੱਕ ਲਿਆਇਆ ਤੇ ਆਉਂਦੇ ਹੀ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਦੋ ਗੋਲੀਆਂ ਜਸਬੀਰ ਸਿੰਘ ਨੂੰ ਲੱਗੀਆਂ। ਜਸਬੀਰ ਸਿੰਘ ਨੂੰ ਜ਼ਖਮੀ ਹਾਲਤ ਵਿਚ ਸੁਲਤਾਨਪੁਰ ਲੋਧੀ ਹਸਪਤਾਲ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਕਪੂਰਥਲਾ ਰੈਫਰ ਕਰ ਦਿੱਤਾ। ਕਪੂਰਥਲਾ ਪਹੁੰਚਣ ਤੋਂ ਪਹਿਲਾਂ ਹੀ ਜਸਬੀਰ ਸਿੰਘ ਨੇ ਦਮ ਤੋੜ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: