ਜਦੋਂ ਤੋਂ ਰੂਸ ਨੇ ਯੂਕਰੇਨ ‘ਤੇ ਹਮਲਾ ਕੀਤਾ ਹੈ, ਰੂਸ ਦੇ ਨਾਲ-ਨਾਲ ਹੋਰ ਛੋਟੇ-ਵੱਡੇ ਦੇਸ਼ਾਂ ਨੇ ਰੂਸ ‘ਤੇ ਕਈ ਪਾਬੰਦੀਆਂ ਲਗਾ ਦਿੱਤੀਆਂ ਹਨ। ਇਸ ਜੰਗ ਦੌਰਾਨ ਸਾਰੇ ਦੇਸ਼ਾਂ ਨੇ ਇਕਜੁੱਟ ਹੋ ਕੇ ਰੂਸ ਦੀ ਨਿੰਦਾ ਕੀਤੀ ਹੈ।
ਸਾਰੇ ਦੇਸ਼ ਪਾਬੰਦੀਆਂ ਲਗਾ ਕੇ ਰੂਸ ਨੂੰ ਯੂਕਰੇਨ ਨਾਲ ਜੰਗ ਵਿੱਚ ਕਮਜ਼ੋਰ ਕਰਨਾ ਚਾਹੁੰਦੇ ਹਨ। ਅਮਰੀਕਾ, ਬ੍ਰਿਟੇਨ, ਫਰਾਂਸ ਵਰਗੇ ਕਈ ਦੇਸ਼ ਪਹਿਲਾਂ ਹੀ ਰੂਸ ਤੋਂ ਨਾਰਾਜ਼ ਹਨ। ਇਹ ਦੇਸ਼ ਰੂਸ ‘ਤੇ ਪਹਿਲਾਂ ਹੀ ਕਈ ਪਾਬੰਦੀਆਂ ਲਗਾ ਚੁੱਕੇ ਹਨ। ਹੁਣ ਕੈਨੇਡਾ ਵੀ ਇਸ ਲੜੀ ਵਿੱਚ ਸ਼ਾਮਲ ਹੋ ਗਿਆ ਹੈ।
ਜਨਤਕ ਸੁਰੱਖਿਆ ਮੰਤਰੀ ਮਾਰਕੋ ਮੇਂਡੀਸੀਨੋ ਨੇ ਮੰਗਲਵਾਰ ਨੂੰ ਕਿਹਾ ਕਿ ਕੈਨੇਡਾ ਨੇ ਯੂਕਰੇਨ ਵਿੱਚ ਸੰਘਰਸ਼ ਨੂੰ ਲੈ ਕੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਲਗਭਗ 1,000 ਰੂਸੀ ਨਾਗਰਿਕਾਂ ਦੀ ਐਂਟਰੀ ‘ਤੇ ਪਾਬੰਦੀ ਦਾ ਐਲਾਨ ਕੀਤਾ ਹੈ।
ਮੇਂਡੀਸੀਨੋ ਨੇ ਕਿਹਾ ਕਿ ਕੈਨੇਡਾ ਪੁਤਿਨ ਸ਼ਾਸਨ ਵੱਲੋਂ ਕੀਤੇ ਗਏ ਬੇਰਹਿਮ ਹਮਲੇ ਦਾ ਸਾਹਮਣਾ ਕਰਨ ਵਿੱਚ ਯੂਕਰੇਨ ਦੇ ਨਾਲ ਖੜ੍ਹਾ ਹੈ ਅਤੇ ਅਸੀਂ ਰੂਸ ਨੂੰ ਉਸਦੇ ਅਪਰਾਧਾਂ ਲਈ ਜਵਾਬਦੇਹ ਠਹਿਰਾਵਾਂਗੇ। ਇਸੇ ਲਈ ਅਸੀਂ ਹੁਣੇ ਐਲਾਨ ਕੀਤਾ ਹੈ ਕਿ ਅਸੀਂ ਲਗਭਗ ਪੁਤਿਨ ਅਤੇ ਉਨ੍ਹਾਂ ਦੇ ਸਾਥੀਆਂ ਸਣੇ 1,000 ਰੂਸੀਆਂ ਦੇ ਕੈਨੇਡਾ ਵਿੱਚ ਦਾਖਲ ਹੋਣ ‘ਤੇ ਪਾਬੰਦੀ ਲਗਾ ਰਹੇ ਹਾਂ।
ਵੀਡੀਓ ਲਈ ਕਲਿੱਕ ਕਰੋ -: