ਸਿੱਧੂ ਨੂੰ 34 ਸਾਲ ਪੁਰਾਣੇ ਰੋਡਰੇਜ ਮਾਮਲੇ ਵਿੱਚ ਸਜ਼ਾ ਦਿੰਦੇ ਹੋਏ ਸੁਪਰੀਮ ਕੋਰਟ ਨੇ 24 ਪੰਨਿਆਂ ਦੇ ਆਰਡਰ ‘ਤੇ ਸੰਸਕ੍ਰਿਤ ਦੇ ਸ਼ਲੋਕ ਦਾ ਹਵਾਲਾ ਦਿੱਤਾ।
“यथावयो यथाकालं यथाप्राणं च ब्राह्मणे।
प्रायश्चितं प्रदातव्यं ब्राह्मणैर्धर्धपाठकै:।।
येन शुद्धिमवाप्रोति न च प्राणैर्विज्युते।
आर्ति वा महती याति न चचैतद् व्रतमहादिशे।।”
ਇਸ ਦਾ ਮਤਲਬ ਹੈ ‘ਪ੍ਰਾਚੀਨ ਧਰਮ ਸ਼ਾਸਤਰ ਵੀ ਕਹਿੰਦੇ ਰਹੇ ਹਨ ਕਿ ਪਾਪੀ ਨੂੰ ਉਸ ਦੀ ਉਮਰ, ਸਮਾਂ ਤੇ ਸਰੀਰਕ ਸਮਰੱਥਾ ਮੁਤਾਬਕ ਦੰਡ ਦੇਣਾ ਚਾਹੀਦਾ ਹੈ। ਦੰਡ ਅਜਿਹਾ ਵੀ ਨਾ ਹੋਵੇ ਕਿ ਉਹ ਮਰ ਹੀ ਜਾਏ, ਸਗੋਂ ਸਜ਼ਾ ਤਾਂ ਉਸ ਨੂੰ ਸੁਧਾਰਨ ਤੇ ਉਸ ਦੀ ਸੋਚ ਨੂੰ ਸ਼ੁੱਧ ਕਰਨ ਵਾਲੀ ਹੋਵੇ। ਪਾਪੀ ਜਾਂ ਅਪਰਾਧੀ ਦੀ ਜਾਨ ਨੂੰ ਸੰਕਟ ਵਿੱਚ ਪਾਉਣ ਵਾਲੀ ਸਜ਼ਾ ਦੇਣਾ ਉਚਿਤ ਨਹੀਂ ਹੈ।’
ਸੁਪਰੀਮ ਕਰੋਟ ਨੇ ਇਸ ਮਾਮਲੇ ਵਿੱਚ ਇਹ ਵੀ ਕਿਹਾ ਕਿ ਇਸ ਵਿੱਚ ਦੋ ਵਿਚਾਰ ਸੰਭਵ ਨਹੀਂ ਹਨ। ਹਲਕੀ ਸਜ਼ਾ ਅਪਰਾਧ ਦੇ ਪੀੜਤ ਨੂੰ ਅਪਮਾਨਿਤ ਤੇ ਨਿਰਾਸ਼ ਕਰਦੀ ਹੈ। ਸੁਪਰੀਮ ਕਰੋਟ ਨੇ ਕਿਹਾ ਕਿ ਸਿਰਫ ਜੁਰਮਾਨਾ ਲਾਉਣਾ, ਸਿੱਧੂ ਨੂੰ ਕੋਈ ਹੋਰ ਸਜ਼ਾ ਨਾ ਦੇਣ ਦਾ ਰਹਿਮ ਵਿਖਾਉਣ ਦੀ ਲੋੜ ਨਹੀਂ ਸੀ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਜਸਟਿਸ ਏ ਐਮ ਖਾਨਵਿਲਕਰ ਅਤੇ ਜਸਟਿਸ ਸੰਜੇ ਕਿਸ਼ਨ ਕੌਲ ਦੇ ਬੈਂਚ ਨੇ ਸਜ਼ਾ ਸੁਣਾਉਂਦੇ ਹੋਏ ਕਿਹਾ ਕਿ ਹੱਥ ਆਪਣੇ ਆਪ ਵਿੱਚ ਇੱਕ ਹਥਿਆਰ ਵੀ ਹੋ ਸਕਦਾ ਹੈ ਜਿੱਥੇ ਇੱਕ ਮੁੱਕੇਬਾਜ਼, ਇੱਕ ਪਹਿਲਵਾਨ ਜਾਂ ਇੱਕ ਕ੍ਰਿਕੇਟਰ ਜਾਂ ਇੱਕ ਬਹੁਤ ਹੀ ਸਰੀਰਕ ਤੌਰ ‘ਤੇ ਫਿੱਟ ਵਿਅਕਤੀ ਇਸ ਨੂੰ ਮਾਰਦਾ ਹੈ। ਇਹ ਸਮਝਿਆ ਜਾ ਸਕਦਾ ਹੈ ਕਿ ਸਰੀਰਕ ਤੌਰ ‘ਤੇ ਤੰਦਰੁਸਤ ਵਿਅਕਤੀ ਵੱਲੋਂ ਇੱਕ ਬਿਰਧ ਵਿਅਕਤੀ ਨੂੰ ਸੱਟ ਦਿੱਤੀ ਜਾ ਸਕਦੀ ਹੈ।